ਮੁੰਬਈ: ਭਾਰਤ ਅਤੇ ਆਸਟ੍ਰੇਲੀਆ ਦੀਆਂ ਮਹਿਲਾ ਕ੍ਰਿਕਟ ਟੀਮਾਂ ਵਿਚਾਲੇ ਤੀਜਾ ਟੀ-20 ਮੈਚ ਖੇਡਿਆ ਜਾਵੇਗਾ। ਸੀਰੀਜ਼ 'ਚ ਦੋਵੇਂ ਟੀਮਾਂ ਇੱਕ-ਦੂਜੇ ਦੀਆਂ ਬਰਾਬਰ ਹਨ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਕੋਲ ਸੀਰੀਜ਼ ਜਿੱਤਣ ਦਾ ਸੁਨਹਿਰੀ ਮੌਕਾ ਹੈ। ਜੇਕਰ ਉਹ ਇਹ ਮੈਚ ਜਿੱਤਣ 'ਚ ਕਾਮਯਾਬ ਹੋ ਜਾਂਦੇ ਹਨ ਤਾਂ ਇਸ ਟੀਮ ਦੇ ਸਾਲ ਦੀ ਸ਼ੁਰੂਆਤ ਸੀਰੀਜ਼ ਜਿੱਤ ਕੇ ਹੋਵੇਗੀ ਕਿਉਂਕਿ ਇਸ ਸਾਲ ਭਾਰਤੀ ਟੀਮ ਦੀ ਇਹ ਪਹਿਲੀ ਸੀਰੀਜ਼ ਹੋਵੇਗੀ।
ਪਹਿਲੇ ਮੈਚ 'ਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 9 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਹਾਲਾਂਕਿ ਭਾਰਤੀ ਟੀਮ 10 ਵਿਕਟਾਂ ਨਾਲ ਜਿੱਤ ਦੀ ਕਗਾਰ 'ਤੇ ਸੀ ਪਰ ਸਮ੍ਰਿਤੀ ਮੰਧਾਨਾ ਆਖ਼ਰੀ ਸਮੇਂ 'ਤੇ ਵੱਡਾ ਸ਼ਾਟ ਮਾਰਨ ਦੀ ਕੋਸ਼ਿਸ਼ 'ਚ ਆਊਟ ਹੋ ਗਈ। ਦੂਜੇ ਮੈਚ 'ਚ ਭਾਰਤੀ ਟੀਮ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਅਤੇ 20 ਓਵਰਾਂ 'ਚ 8 ਵਿਕਟਾਂ ਗੁਆ ਕੇ 130 ਦੌੜਾਂ ਹੀ ਬਣਾ ਸਕੀ। ਜਿਸ ਵਿੱਚ ਸਭ ਤੋਂ ਵੱਧ ਦੌੜਾਂ ਦੀਪਤੀ ਘੋਸ਼ (30) ਨੇ ਬਣਾਈਆਂ। ਸਮ੍ਰਿਤੀ ਮੰਧਾਨਾ (23) ਦੌੜਾਂ ਹੀ ਬਣਾ ਸਕੀ। ਆਸਟ੍ਰੇਲੀਆ ਨੇ ਇਹ ਮੈਚ 4 ਵਿਕਟਾਂ ਗੁਆ ਕੇ ਆਸਾਨੀ ਨਾਲ ਜਿੱਤ ਲਿਆ ਸੀ।
ਕਪਤਾਨ ਹਰਮਨਪ੍ਰੀਤ ਕੌਰ ਦੀ ਫਾਰਮ ਭਾਰਤੀ ਟੀਮ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਉਹ ਆਸਟਰੇਲੀਆ ਖਿਲਾਫ ਟੈਸਟ, ਵਨਡੇ ਅਤੇ ਟੀ-20 'ਚ ਅਰਧ ਸੈਂਕੜਾ ਵੀ ਨਹੀਂ ਲਗਾ ਸਕੀ। ਇਸ ਤੋਂ ਪਹਿਲਾਂ ਵੀ ਉਸ ਦੀ ਖਰਾਬ ਫਾਰਮ ਜਾਰੀ ਸੀ। ਆਸਟ੍ਰੇਲੀਆ ਖਿਲਾਫ ਸੀਰੀਜ਼ ਦੇ ਆਖਰੀ ਮੈਚ 'ਚ ਚੰਗੀ ਪਾਰੀ ਖੇਡਣ ਲਈ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਹਰਮਨਪ੍ਰੀਤ ਕੌਰ 'ਤੇ ਵੀ ਹੋਣਗੀਆਂ। ਡੀਵਾਈ ਪਾਟਿਲ ਸਟੇਡੀਅਮ ਵਿੱਚ ਗੇਂਦਬਾਜ਼ਾਂ ਦੀ ਭੂਮਿਕਾ ਵੀ ਅਹਿਮ ਰਹਿਣ ਵਾਲੀ ਹੈ।
ਆਹਮੋ- ਸਾਹਮਣੇ
ਜੇਕਰ ਭਾਰਤ ਅਤੇ ਆਸਟਰੇਲੀਆ ਦੀਆਂ ਮਹਿਲਾ ਕ੍ਰਿਕਟ ਟੀਮਾਂ ਵਿਚਾਲੇ ਖੇਡੇ ਗਏ ਮੈਚਾਂ ਦੀ ਗੱਲ ਕਰੀਏ ਤਾਂ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 33 ਟੀ-20 ਮੈਚ ਖੇਡੇ ਜਾ ਚੁੱਕੇ ਹਨ। ਜਿਸ 'ਚ ਭਾਰਤੀ ਟੀਮ ਨੇ ਸਿਰਫ 8 ਮੈਚ ਜਿੱਤੇ ਹਨ ਜਦਕਿ ਆਸਟ੍ਰੇਲੀਆਈ ਕ੍ਰਿਕਟ ਟੀਮ 24 ਮੈਚ ਹੀ ਜਿੱਤ ਚੁੱਕੀ ਹੈ।
ਦੋਵੇਂ ਟੀਮਾਂ ਦੇ 11 ਖਿਡਾਰੀ ਖੇਡਣ ਦੀ ਸੰਭਾਵਨਾ
ਭਾਰਤ: ਸ਼ੈਫਾਲੀ ਵਰਮਾ, ਸਮ੍ਰਿਤੀ ਮੰਧਾਨਾ, ਹਰਮਨਪ੍ਰੀਤ ਕੌਰ (ਕਪਤਾਨ), ਜੇਮੀਮਾ ਰੌਡਰਿਗਜ਼, ਦੀਪਤੀ ਸ਼ਰਮਾ, ਰਿਚਾ ਘੋਸ਼ (ਵਿਕਟਕੀਪਰ), ਅਮਨਜੋਤ ਕੌਰ, ਪੂਜਾ ਵਸਤਰਕਾਰ, ਸ਼੍ਰੇਅੰਕਾ ਪਾਟਿਲ, ਰੇਣੂਕਾ ਠਾਕੁਰ ਸਿੰਘ, ਤਿਤਾਸ ਸਾਧੂ।
- ਆਕਾਸ਼ ਚੋਪੜਾ ਨੇ ਟੀਮ ਇੰਡੀਆ ਦੀ ਚੋਣ 'ਤੇ ਚੁੱਕੇ ਸਵਾਲ, ਈਸ਼ਾਨ ਅਤੇ ਅਈਅਰ ਸਬੰਧੀ ਚੁੱਕੇ ਸਵਾਲ
- ਧਾਕੜ ਬੱਲੇਬਾਜ਼ SKY ਦੀ ਹੋਵੇਗੀ ਸਰਜਰੀ, IPL 2024 ਤੋਂ ਵੀ ਹੋ ਸਕਦਾ ਹੈ ਬਾਹਰ
- ਚੇਤੇਸ਼ਵਰ ਪੁਜਾਰਾ ਨੇ ਝਾਰਖੰਡ ਦੇ ਖਿਲਾਫ਼ ਜੜਿਆ ਦੋਹਰਾ ਸੈਂਕੜਾਂ, ਇੰਗਲੈਂਡ ਸੀਰੀਜ਼ ਤੋਂ ਪਹਿਲਾਂ ਪੇਸ਼ ਕੀਤੀ ਦਾਅਵੇਦਾਰੀ
ਆਸਟ੍ਰੇਲੀਆ: ਐਲੀਸਾ ਹੀਲੀ (ਕਪਤਾਨ/ਕੀਪਰ), ਬੈਥ ਮੂਨੀ, ਟਾਹਲੀਆ ਮੈਕਗ੍ਰਾਥ, ਐਲੀਸ ਪੇਰੀ, ਐਸ਼ਲੇ ਗਾਰਡਨਰ, ਫੋਬੀ ਲਿਚਫੀਲਡ, ਗ੍ਰੇਸ ਹੈਰਿਸ, ਐਨਾਬੈਲ ਸਦਰਲੈਂਡ, ਜਾਰਜੀਆ ਵੇਅਰਹੈਮ, ਮੇਗਨ ਸ਼ੂਟ, ਡਾਰਸੀ ਬ੍ਰਾਊਨ।