ਨਵੀਂ ਦਿੱਲੀ: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 10 ਦਸੰਬਰ ਤੋਂ ਤਿੰਨ ਟੀ-20, ਤਿੰਨ ਵਨਡੇ ਅਤੇ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਣੀ ਹੈ। ਅਜਿਹੇ 'ਚ ਟੀਮ ਇੰਡੀਆ ਇਸ ਆਉਣ ਵਾਲੀ ਸੀਰੀਜ਼ ਲਈ ਦੱਖਣੀ ਅਫਰੀਕਾ ਪਹੁੰਚ ਗਈ ਹੈ। ਬੀਸੀਸੀਆਈ ਵੱਲੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਵੀਡੀਓ 'ਚ ਸੂਰਿਆਕੁਮਾਰ ਯਾਦਵ,ਯਸ਼ਸਵੀ ਜੈਸਵਾਲ ਅਤੇ ਰਿੰਕੂ ਸਿੰਘ ਸਮੇਤ ਸਾਰੇ ਖਿਡਾਰੀ ਏਅਰਪੋਰਟ 'ਤੇ ਨਜ਼ਰ ਆਏ। ਜਿੱਥੇ ਭਾਰਤੀ ਖਿਡਾਰੀਆਂ ਦਾ ਵੀ ਨਿੱਘਾ ਸਵਾਗਤ ਕੀਤਾ ਗਿਆ। ਟੀਮ ਇੰਡੀਆ ਨੇ ਇਸ ਦੌਰੇ ਲਈ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ। ਟੀ-20 ਸੀਰੀਜ਼ 'ਚ ਇਕ ਵਾਰ ਫਿਰ ਟੀਮ ਇੰਡੀਆ ਦੀ ਕਮਾਨ ਸੂਰਿਆਕੁਮਾਰ ਯਾਦਵ ਨੂੰ ਸੌਂਪੀ ਗਈ ਹੈ। ਜਿੱਥੇ ਉਹ ਯੁਵਾ ਬ੍ਰਿਗੇਡ ਦੇ ਨਾਲ ਆਸਟ੍ਰੇਲੀਆ ਖਿਲਾਫ ਖੇਡੀ ਗਈ 5 ਟੀ-20 ਸੀਰੀਜ਼ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੁਹਰਾਉਣਾ ਚਾਹੇਗਾ।
-
The selfies 🤳 featuring Yashasvi Jaiswal. pic.twitter.com/YPb0cxr3uK
— CricTracker (@Cricketracker) December 8, 2023 " class="align-text-top noRightClick twitterSection" data="
">The selfies 🤳 featuring Yashasvi Jaiswal. pic.twitter.com/YPb0cxr3uK
— CricTracker (@Cricketracker) December 8, 2023The selfies 🤳 featuring Yashasvi Jaiswal. pic.twitter.com/YPb0cxr3uK
— CricTracker (@Cricketracker) December 8, 2023
ਅਫਰੀਕਾ ਦੌਰੇ 'ਤੇ ਮਜ਼ੇ ਕਰ ਰਹੇ ਖਿਡਾਰੀ : ਉਥੇ ਹੀ ਇਸ ਦੋਰਾਨ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ਤੋਂ ਪਹਿਲਾਂ ਕਾਫੀ ਮਜ਼ਾ ਲੈ ਰਹੇ ਹਨ। ਟੀਮ ਦੇ ਖਿਡਾਰੀਆਂ ਨੇ ਦੱਖਣੀ ਅਫਰੀਕਾ 'ਚ ਮਸਤੀ ਕਰਦੇ ਹੋਏ ਆਪਣੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਟੀਮ ਇੰਡੀਆ ਦੇ ਓਪਨਿੰਗ ਬੱਲੇਬਾਜ਼ ਯਸ਼ਸਵੀ ਜੈਸਵਾਲ ਡਰਬਨ 'ਚ ਖੂਬ ਮਸਤੀ ਕਰ ਰਹੇ ਹਨ ਅਤੇ ਕਾਫੀ ਤਸਵੀਰਾਂ ਸਾਂਝੀਆਂ ਕਰ ਰਹੇ ਹਨ। ਯਸ਼ਸਵੀ ਤੋਂ ਇਲਾਵਾ ਸ਼੍ਰੇਅਸ ਅਈਅਰ, ਰੁਤੂਰਾਜ ਗਾਇਕਵਾੜ, ਤਿਲਕ ਵਰਮਾ ਅਤੇ ਵਾਸ਼ਿੰਗਟਨ ਸੁੰਦਰ ਵੀ ਮਸਤੀ ਕਰਦੇ ਨਜ਼ਰ ਆਏ।
-
Zimbabwe U-19 players with Iyer, Ruturaj, Tilak & Sundar in South Africa. pic.twitter.com/XfNEgBliAI
— Johns. (@CricCrazyJohns) December 8, 2023 " class="align-text-top noRightClick twitterSection" data="
">Zimbabwe U-19 players with Iyer, Ruturaj, Tilak & Sundar in South Africa. pic.twitter.com/XfNEgBliAI
— Johns. (@CricCrazyJohns) December 8, 2023Zimbabwe U-19 players with Iyer, Ruturaj, Tilak & Sundar in South Africa. pic.twitter.com/XfNEgBliAI
— Johns. (@CricCrazyJohns) December 8, 2023
ਅੰਡਰ-19 ਕ੍ਰਿਕਟਰਾਂ ਨਾਲ ਡਿਨਰ ਕੀਤਾ: ਇਨ੍ਹਾਂ ਤਸਵੀਰਾਂ 'ਚ ਟੀਮ ਇੰਡੀਆ ਦੇ ਮਿਡਲ ਆਰਡਰ ਬੱਲੇਬਾਜ਼ ਸ਼੍ਰੇਅਸ ਅਈਅਰ,ਓਪਨਿੰਗ ਬੱਲੇਬਾਜ਼ ਰੁਤੁਰਾਜ ਗਾਇਕਵਾੜ, ਨੌਜਵਾਨ ਬੱਲੇਬਾਜ਼ ਤਿਲਕ ਵਰਮਾ ਅਤੇ ਆਫ ਸਪਿਨ ਗੇਂਦਬਾਜ਼ ਵਾਸ਼ਿੰਗਟਨ ਸੁੰਦਰ ਡਿਨਰ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਸਾਰੇ ਖਿਡਾਰੀਆਂ ਨੇ ਜ਼ਿੰਬਾਬਵੇ ਦੇ ਅੰਡਰ-19 ਕ੍ਰਿਕਟਰਾਂ ਨਾਲ ਡਿਨਰ ਕੀਤਾ। ਉਸ ਨੇ ਸੋਸ਼ਲ ਮੀਡੀਆ 'ਤੇ ਇਨ੍ਹਾਂ ਨੌਜਵਾਨ ਕ੍ਰਿਕਟਰਾਂ ਨਾਲ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਇਹ ਸਾਰੇ ਇਕ ਰੈਸਟੋਰੈਂਟ 'ਚ ਇਕੱਠੇ ਬੈਠੇ ਨਜ਼ਰ ਆ ਰਹੇ ਹਨ। ਇਸ ਦੌਰਾਨ ਭਾਰਤੀ ਕ੍ਰਿਕਟਰਾਂ ਨੇ ਇਨ੍ਹਾਂ ਨੌਜਵਾਨ ਖਿਡਾਰੀਆਂ ਨੂੰ ਕ੍ਰਿਕਟ ਨਾਲ ਜੁੜੀਆਂ ਕੁਝ ਅਹਿਮ ਸਲਾਹਾਂ ਵੀ ਦਿੱਤੀਆਂ।
- ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡੀ ਗਈ 8 ਟੀ-20 ਸੀਰੀਜ਼ 'ਚ ਕਿਸ ਦਾ ਪਲੜਾ ਭਾਰੀ, ਜਾਣੋ ਕਿਸ ਨੇ ਕਿੰਨੀ ਵਾਰ ਦਿਖਾਇਆ ਦਮ
- ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡੀ ਗਈ 8 ਟੀ-20 ਸੀਰੀਜ਼ 'ਚ ਕਿਸ ਦਾ ਪਲੜਾ ਭਾਰੀ, ਜਾਣੋ ਕਿਸ ਨੇ ਕਿੰਨੀ ਵਾਰ ਦਿਖਾਇਆ ਦਮ
- ਆਈਪੀਐਲ 2024 ਦੀ ਨਿਲਾਮੀ ਵਿੱਚ ਇਨ੍ਹਾਂ ਖਿਡਾਰੀਆਂ 'ਤੇ ਵਰ੍ਹਾਇਆ ਜਾਵੇਗਾ ਬਹੁਤ ਸਾਰਾ ਪੈਸਾ, ਜਾਣੋ ਕਿਹੜੀ ਫਰੈਂਚਾਈਜ਼ੀ ਲਗਾਏਗੀ ਸਭ ਤੋਂ ਵੱਧ ਬੋਲੀ
ਭਾਰਤੀ ਟੀਮ ਦੇ ਇਸ ਦੌਰੇ ਦੀ ਸ਼ੁਰੂਆਤ 3 ਮੈਚਾਂ ਦੀ ਟੀ-20 ਸੀਰੀਜ਼ ਨਾਲ ਹੋਣ ਜਾ ਰਹੀ ਹੈ। ਇਸ ਤੋਂ ਬਾਅਦ ਟੀਮ ਇੰਡੀਆ ਇਸ ਦੌਰੇ 'ਤੇ 3 ਵਨਡੇ ਅਤੇ 2 ਟੈਸਟ ਮੈਚ ਵੀ ਖੇਡੇਗੀ। ਟੀ-20 ਸੀਰੀਜ਼ ਦਾ ਪਹਿਲਾ ਮੈਚ 10 ਦਸੰਬਰ ਨੂੰ, ਦੂਜਾ ਮੈਚ 12 ਅਤੇ ਤੀਜਾ ਮੈਚ 14 ਦਸੰਬਰ ਨੂੰ ਖੇਡਿਆ ਜਾਵੇਗਾ। ਇਸ ਟੀ-20 ਸੀਰੀਜ਼ ਲਈ ਭਾਰਤੀ ਟੀਮ ਦੀ ਕਮਾਨ ਸੂਰਿਆਕੁਮਾਰ ਯਾਦਵ ਦੇ ਹੱਥਾਂ 'ਚ ਹੋਵੇਗੀ, ਜਦਕਿ ਰਵਿੰਦਰ ਜਡੇਜਾ ਇਸ ਸੀਰੀਜ਼ 'ਚ ਟੀਮ ਇੰਡੀਆ ਦੇ ਉਪ-ਕਪਤਾਨ ਵਜੋਂ ਸੇਵਾਵਾਂ ਨਿਭਾਉਂਦੇ ਨਜ਼ਰ ਆਉਣਗੇ। ਇਸ ਸੀਰੀਜ਼ 'ਚ ਸਾਰੇ ਕ੍ਰਿਕਟ ਪ੍ਰਸ਼ੰਸਕ ਰਿੰਕੂ ਸਿੰਘ, ਯਸ਼ਸਵੀ ਜੈਸਵਾਲ, ਮੁਕੇਸ਼ ਕੁਮਾਰ ਅਤੇ ਰਵੀ ਬਿਸ਼ਨੋਈ 'ਤੇ ਨਜ਼ਰ ਰੱਖਣ ਵਾਲੇ ਹਨ।