ਨਵੀਂ ਦਿੱਲੀ: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਪਹਿਲਾਂ ਵਨਡੇ 18 ਜੁਲਾਈ ਨੂੰ ਖੇਡਿਆ ਜਾਵੇਗਾ। ਦੱਸ ਦਈਏ ਕਿ ਪਹਿਲਾਂ ਹੀ ਸੀਰੀਜ਼ 13 ਜੁਲਾਈ ਤੋਂ ਸ਼ੁਰੂ ਹੋਣਾ ਸੀ। ਪਰ ਸ਼੍ਰੀਲੰਕਾ ਕ੍ਰਿਕਟ ਟੀਮ ਦੇ ਬੱਲੇਬਾਜ਼ੀ ਕੋਚ ਗ੍ਰਾਂਟ ਫਲਾਵਰ ਅਤੇ ਟੀਮ ਦੇ ਕੰਪਿਊਟਰ ਵਿਸ਼ਲੇਸ਼ਕ ਕੋਵਿਡ 19 ਪਾਜ਼ੀਟਿਵ ਹੋਣ ਕਾਰਨ ਇਸ ਸ਼ਡਿਊਲ ਚ ਬਦਲਾਅ ਕਰ ਦਿੱਤਾ ਗਿਆ।
ਇਸ ਨਵੇਂ ਸ਼ਡਿਊਲ ਦੇ ਮੁਤਾਬਿਕ ਦੂਜਾ ਵਨਡੇ 20 ਜੁਲਾਈ ਅਤੇ ਤੀਜ਼ਾ ਵਨਡੇ ਮੈਚ 23 ਜੁਲਾਈ ਨੂੰ ਖੇਡਿਆ ਜਾਵੇਗਾ। ਦੱਸ ਦਈਏ ਕਿ ਟੀ-20 ਸੀਰੀਜ਼ 25 ਜੁਲਾਈ ਤੋਂ ਸ਼ੁਰੂ ਹੋਵੇਗਾ ਅਤੇ ਇਸਦਾ ਦੂਜਾ ਮੈਚ 27 ਅਤੇ ਆਖਿਰੀ ਮੈਚ 29 ਜੁਲਾਈ ਨੂੰ ਹੋਵੇਗਾ। ਇਸ ਸਾਰੇ ਮੈਚ ਕੋਲੰਬੋ ਚ ਖੇਡੇ ਜਾਣਗੇ।
ਕਾਬਿਲੇਗੌਰ ਹੈ ਕਿ ਸ਼੍ਰੀਲੰਕਾ ਕ੍ਰਿਕਟ ਟੀਮ ਦੇ ਬੱਲੇਬਾਜ਼ੀ ਕੋਚ ਗ੍ਰਾਂਟ ਫਲਾਵਰ ਅਤੇ ਟੀਮ ਦੇ ਕੰਪਿਊਟਰ ਵਿਸ਼ਲੇਸ਼ਕ ਕੋਵਿਡ-19 ਪਾਜ਼ੀਟਿਵ ਹੋਣ ਕਾਰਨ ਸ੍ਰੀਲੰਕਾ ਕ੍ਰਿਕਟ ਬੋਰਡ ਨੇ ਬੀਸੀਸੀਆਈ ਨੂੰ ਲੜੀ ਦਾ ਸ਼ਡਿਊਲ ਬਦਲਣ ਦੀ ਅਪੀਲ ਕੀਤੀ ਸੀ ਅਤੇ ਮੇਜ਼ਬਾਨ ਦੇਸ਼ ਦੇ ਬੋਰਡ ਨੇ ਸ਼੍ਰੀਲੰਕਾ ਦੀ ਟੀਮ ਦੇ ਹੋਟਲ ਨੂੰ ਬਦਲਣ ਦੀ ਵੀ ਮੰਗ ਕੀਤੀ ਸੀ ਜਿਸ ਨੂੰ ਸਵੀਕਾਰ ਕਰ ਲਿਆ ਗਿਆ ਸੀ। ਦੱਸ ਦਈਏ ਕਿ ਹੁਣ ਸ਼੍ਰੀਲੰਕਾ ਕ੍ਰਿਕਟ ਟੀਮ ਨੂੰ ਕੋਲੰਬੋ ਗ੍ਰੈਂਡ ਸਿਨਮਨ ਹੋਟਲ ’ਚ ਸ਼ਿਫਟ ਕਰ ਦਿੱਤਾ ਗਿਆ ਹੈ।
ਇਹ ਵੀ ਪੜੋ: ਪੰਜਾਬ ਦੀ ਇਸ ਧੀ ਨੇ ਕ੍ਰਿਕਟ ਦੇ ਭਗਵਾਨ ਨੂੰ ਕੀਤਾ ਦਿਵਾਨਾ