ਪਰਥ— ਆਸਟ੍ਰੇਲੀਆ 'ਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ ਦੇ ਤੀਜੇ ਮੈਚ 'ਚ ਅੱਜ ਭਾਰਤ ਦਾ ਮੈਚ ਦੱਖਣੀ ਅਫਰੀਕਾ ਨਾਲ ਖੇਡਿਆ ਗਿਆ। ਦੱਖਣੀ ਅਫਰੀਕਾ ਨੇ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾਇਆ। ਵਿਸ਼ਵ ਕੱਪ ਦੇ ਤੀਜੇ ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। (IND vs SA T20 World Cup)
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 133 ਦੌੜਾਂ ਬਣਾਈਆਂ ਅਤੇ ਦੱਖਣੀ ਅਫਰੀਕਾ ਨੂੰ 134 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਅਫਰੀਕੀ ਟੀਮ ਨੇ 19.4 ਓਵਰਾਂ 'ਚ ਪੰਜ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। 29 ਦੌੜਾਂ ਦੇ ਕੇ 4 ਵਿਕਟਾਂ ਲੈਣ ਵਾਲੇ ਲੁੰਗੀ ਨਗਿਡੀ ਨੂੰ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ।
-
.@surya_14kumar scored a cracking half-century & was our top performer from the first innings of the #INDvSA #T20WorldCup clash. 👌 👌 #TeamIndia
— BCCI (@BCCI) October 30, 2022 " class="align-text-top noRightClick twitterSection" data="
A summary of his knock 🔽 pic.twitter.com/vMwfHvrNkQ
">.@surya_14kumar scored a cracking half-century & was our top performer from the first innings of the #INDvSA #T20WorldCup clash. 👌 👌 #TeamIndia
— BCCI (@BCCI) October 30, 2022
A summary of his knock 🔽 pic.twitter.com/vMwfHvrNkQ.@surya_14kumar scored a cracking half-century & was our top performer from the first innings of the #INDvSA #T20WorldCup clash. 👌 👌 #TeamIndia
— BCCI (@BCCI) October 30, 2022
A summary of his knock 🔽 pic.twitter.com/vMwfHvrNkQ
ਮੈਚ ਵਿੱਚ ਭਾਰਤੀ ਫੀਲਡਰਾਂ ਨੇ ਨਿਰਾਸ਼ ਕੀਤਾ। ਅਫਰੀਕੀ ਟੀਮ ਇਕ ਸਮੇਂ 24 ਦੌੜਾਂ 'ਤੇ 3 ਵਿਕਟਾਂ ਗੁਆ ਚੁੱਕੀ ਸੀ। ਇੱਥੋਂ ਭਾਰਤ ਦੀ ਖਰਾਬ ਫੀਲਡਿੰਗ ਦਾ ਫਾਇਦਾ ਉਠਾਉਂਦੇ ਹੋਏ ਮਾਰਕਰਮ ਅਤੇ ਮਿਲਰ ਨੇ ਟੀਮ ਦੀ ਕਮਾਨ ਸੰਭਾਲੀ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੋਵਾਂ ਨੇ ਕਈ ਮੌਕੇ ਗੁਆਏ। ਮਾਰਕਰਮ ਨੇ ਕਈ ਜੀਵਨ ਦਾਨ ਪ੍ਰਾਪਤ ਕੀਤੇ। ਇਸ ਦਾ ਫਾਇਦਾ ਉਠਾਉਂਦੇ ਹੋਏ ਉਸ ਨੇ 41 ਗੇਂਦਾਂ 'ਤੇ 52 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਡੇਵਿਡ ਮਿਲਰ ਨੇ 46 ਗੇਂਦਾਂ ਵਿੱਚ 59 ਦੌੜਾਂ ਬਣਾਈਆਂ ਅਤੇ ਨਾਬਾਦ ਰਹੇ।
ਅਰਸ਼ਦੀਪ ਨੇ ਮੈਚ ਦੀ ਆਪਣੀ ਪਹਿਲੀ ਗੇਂਦ 'ਤੇ ਵਿਕਟ ਲਈ, ਉਸ ਨੇ ਕਵਿੰਟਨ ਡੀ ਕਾਕ ਨੂੰ ਇਕ ਦੌੜ 'ਤੇ ਆਊਟ ਕੀਤਾ।
ਸੂਰਿਆਕੁਮਾਰ ਯਾਦਵ ਨੇ ਅਰਧ ਸੈਂਕੜਾ ਜੜਿਆ। ਉਸ ਨੇ 40 ਗੇਂਦਾਂ ਵਿੱਚ 68 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਸ ਨੇ ਛੇ ਚੌਕੇ ਤੇ ਤਿੰਨ ਛੱਕੇ ਲਾਏ। ਸੂਰਿਆਕੁਮਾਰ ਯਾਦਵ ਨੇ ਸਿਰਫ 30 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਟੀ-20 ਵਿਸ਼ਵ ਕੱਪ 2022 ਵਿੱਚ ਇਹ ਉਸ ਦਾ ਲਗਾਤਾਰ ਦੂਜਾ ਅਰਧ ਸੈਂਕੜਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਨੀਦਰਲੈਂਡ ਦੇ ਖਿਲਾਫ ਅਰਧ ਸੈਂਕੜਾ ਲਗਾਇਆ ਸੀ।
ਦੱਖਣੀ ਅਫ਼ਰੀਕਾ ਲਈ ਲੁੰਗੀ ਐਨਗਿਡੀ ਨੇ ਚਾਰ, ਵੇਨ ਪਾਰਨੇਲ ਨੇ ਤਿੰਨ ਅਤੇ ਐਨਰਿਕ ਨੌਰਟਜੇ ਨੇ ਇੱਕ ਵਿਕਟ ਲਈ।
ਦੱਖਣੀ ਅਫਰੀਕਾ ਦੀ ਪਾਰੀ:-
ਤੀਜਾ ਵਿਕਟ - ਟੇਂਬਾ ਬਾਵੁਮਾ 10 ਦੌੜਾਂ ਬਣਾ ਕੇ ਆਊਟ ਹੋਇਆ। ਉਸ ਨੂੰ ਮੁਹੰਮਦ ਸ਼ਮੀ ਨੇ ਦਿਨੇਸ਼ ਕੈਟਿਕ ਦੇ ਹੱਥੋਂ ਕੈਚ ਕਰਵਾਇਆ।
ਦੂਜੀ ਵਿਕਟ - ਰਿਲੇ ਰੂਸੋ ਜ਼ੀਰੋ 'ਤੇ ਆਊਟ ਹੋਏ। ਉਸ ਨੂੰ ਅਰਸ਼ਦੀਪ ਸਿੰਘ ਨੇ ਐਲਬੀਡਬਲਯੂ ਆਊਟ ਕੀਤਾ।
ਪਹਿਲੀ ਵਿਕਟ - ਕਵਿੰਟਨ ਡੀ ਕਾਕ 1 ਰਨ ਬਣਾ ਕੇ ਆਊਟ ਹੋ ਗਏ। ਉਸ ਨੂੰ ਅਰਸ਼ਦੀਪ ਸਿੰਘ ਨੇ ਰਾਹੁਲ ਹੱਥੋਂ ਕੈਚ ਕਰਵਾਇਆ।
ਭਾਰਤ ਦੀ ਪਾਰੀ:-
ਪੰਜਵੀਂ ਵਿਕਟ - ਹਾਰਦਿਕ ਪੰਡਯਾ ਦੋ ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਲੂੰਗੀ ਨਗਿਡੀ ਨੇ ਕਾਗਿਸੋ ਰਬਾਦਾ ਦੇ ਹੱਥੋਂ ਕੈਚ ਕਰਵਾਇਆ।
ਚੌਥੀ ਵਿਕਟ - ਦੀਪਕ ਹੁੱਡਾ ਜ਼ੀਰੋ 'ਤੇ ਆਊਟ ਹੋਏ। ਉਸ ਨੂੰ ਐਨਰਿਕ ਨੌਰਟਜੇ ਨੇ ਕਵਿੰਟਨ ਡੀ ਕਾਕ ਹੱਥੋਂ ਕੈਚ ਕਰਵਾਇਆ।
ਤੀਜੀ ਵਿਕਟ- ਵਿਰਾਟ ਕੋਹਲੀ 12 ਦੌੜਾਂ ਬਣਾ ਕੇ ਆਊਟ ਹੋਏ। ਉਸ ਨੂੰ ਲੂੰਗੀ ਨਗਿਡੀ ਨੇ ਕਾਗਿਸੋ ਰਬਾਦਾ ਦੇ ਹੱਥੋਂ ਕੈਚ ਕਰਵਾਇਆ।
ਪਹਿਲੀ ਵਿਕਟ - ਰੋਹਿਤ ਸ਼ਰਮਾ 15 ਦੌੜਾਂ ਬਣਾ ਕੇ ਆਊਟ ਹੋਏ। Lungi Ngidi ਆਊਟ
ਦੂਜੀ ਵਿਕਟ- ਕੇਐੱਲ ਰਾਹੁਲ 9 ਦੌੜਾਂ ਬਣਾ ਕੇ ਆਊਟ ਹੋਏ। ਉਸ ਨੂੰ ਏਡਨ ਮਾਰਕਰਮ ਨੇ ਲੁੰਗੀ ਨਗਦੀ ਨੇ ਕੈਚ ਕੀਤਾ।
ਤੀਜੇ ਓਵਰ ਦੀ ਪੰਜਵੀਂ ਗੇਂਦ ਕੇਐੱਲ ਰਾਹੁਲ ਦੇ ਸਰੀਰ 'ਤੇ ਲੱਗੀ। ਇਸ ਕਾਰਨ ਮੈਚ ਨੂੰ ਕੁਝ ਸਮੇਂ ਲਈ ਰੋਕਣਾ ਪਿਆ। ਫਿਜ਼ੀਓ ਮੈਦਾਨ 'ਤੇ ਆਉਂਦਾ ਹੈ, ਪਰ ਰਾਹੁਲ ਨੂੰ ਜ਼ਿਆਦਾ ਸੱਟ ਨਹੀਂ ਲੱਗੀ ਅਤੇ ਉਹ ਬੱਲੇਬਾਜ਼ੀ ਕਰ ਰਿਹਾ ਹੈ।
ਕਪਤਾਨ ਰੋਹਿਤ ਸ਼ਰਮਾ ਨੇ ਟੀਮ 'ਚ ਇਕ ਬਦਲਾਅ ਕੀਤਾ ਹੈ। ਅਕਸ਼ਰ ਪਟੇਲ ਦੀ ਜਗ੍ਹਾ ਦੀਪਕ ਹੁੱਡਾ ਨੂੰ ਟੀਮ 'ਚ ਲਿਆਂਦਾ ਗਿਆ ਹੈ। ਦੱਖਣੀ ਅਫਰੀਕਾ ਦੀ ਟੀਮ ਵਿੱਚ ਵੀ ਇੱਕ ਬਦਲਾਅ ਕੀਤਾ ਗਿਆ ਹੈ। ਤਬਰੇਜ਼ ਸ਼ਮਸੀ ਦੀ ਜਗ੍ਹਾ ਲੁੰਗੀ ਨਗੀਦੀ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਆਸਟ੍ਰੇਲੀਆ ਦੇ ਪਰਥ ਦੇ ਮੈਦਾਨ 'ਤੇ ਖੇਡੇ ਜਾਣ ਵਾਲੇ ਇਸ ਮੈਚ 'ਚ ਦੋਵੇਂ ਟੀਮਾਂ ਜਿੱਤ ਦਰਜ ਕਰਕੇ ਅੰਕ ਸੂਚੀ 'ਚ ਸਭ ਤੋਂ ਉੱਚਾ ਸਥਾਨ ਹਾਸਲ ਕਰਨ ਦੀ ਕੋਸ਼ਿਸ਼ ਕਰਨਗੀਆਂ। ਜੇਕਰ ਦੋਵਾਂ ਟੀਮਾਂ ਵਿਚਾਲੇ ਖੇਡੇ ਗਏ ਟੀ-20 ਮੈਚਾਂ ਦੇ ਰਿਕਾਰਡ 'ਤੇ ਨਜ਼ਰ ਮਾਰੀ ਜਾਵੇ ਤਾਂ ਇਨ੍ਹਾਂ ਦੋਵਾਂ ਟੀਮਾਂ 'ਚ ਵੀ ਭਾਰਤ ਦਾ ਹਮੇਸ਼ਾ ਹੀ ਬੋਲਬਾਲਾ ਰਿਹਾ ਹੈ।
ਦੋਵਾਂ ਟੀਮਾਂ ਦੇ 11-11 ਜੋ ਖੇਡ ਰਹੇ ਹਨ:-
ਭਾਰਤ: ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਦੀਪਕ ਹੁੱਡਾ, ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ (ਵਿਕੇਟ), ਰਵੀਚੰਦਰਨ ਅਸ਼ਵਿਨ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ।
ਦੱਖਣੀ ਅਫ਼ਰੀਕਾ: ਕਵਿੰਟਨ ਡੀ ਕਾਕ (ਡਬਲਯੂਕੇ), ਟੇਂਬਾ ਬਾਵੁਮਾ (ਸੀ), ਰਿਲੇ ਰੂਸੋ, ਏਡੇਨ ਮਾਰਕਰਮ, ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਵੇਨ ਪਾਰਨੇਲ, ਕੇਸ਼ਵ ਮਹਾਰਾਜ, ਕਾਗਿਸੋ ਰਬਾਦਾ, ਲੁੰਗੀ ਨਗੀਡੀ, ਐਨਰਿਕ ਨੋਰਟਜੇ।
ਇਹ ਵੀ ਪੜੋ:- IND vs SA T20 World Cup ਅੱਜ ਦੱਖਣੀ ਅਫਰੀਕਾ ਨਾਲ ਭਿੜੇਗੀ ਭਾਰਤੀ ਟੀਮ