ਲਖਨਊ— ਭਾਰਤ ਅਤੇ ਇੰਗਲੈਂਡ ਵਿਚਾਲੇ ਏਕਾਨਾ ਸਟੇਡੀਅਮ 'ਚ ਖੇਡੇ ਜਾ ਰਹੇ ਵਿਸ਼ਵ ਕੱਪ 2023 ਦੇ ਲੀਗ ਮੈਚ 'ਚ ਭਾਰਤ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਹੈ। ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਵਿਸ਼ਵ ਕੱਪ 2023 ਵਿੱਚ ਭਾਰਤੀ ਟੀਮ ਪਹਿਲੀ ਵਾਰ ਕਿਸੇ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਲਈ ਮੈਦਾਨ ਵਿੱਚ ਆਈ ਸੀ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਡੇਵਿਡ ਵਿਲੀ ਨੇ ਪਹਿਲੇ ਓਵਰ 'ਚ ਮੇਡਨ ਗੇਂਦਬਾਜ਼ੀ ਕਰ ਕੇ ਆਪਣੇ ਇਰਾਦੇ ਜ਼ਾਹਿਰ ਕੀਤੇ ਅਤੇ ਅੱਜ ਉਹ ਨਵੀਂ ਊਰਜਾ ਨਾਲ ਮੈਦਾਨ 'ਤੇ ਉਤਰੇ ਹਨ।
-
First one down 🙌
— England Cricket (@englandcricket) October 29, 2023 " class="align-text-top noRightClick twitterSection" data="
Chris Woakes gets Shubman Gill with the inswinger!
🇮🇳 2️⃣6️⃣-1️⃣#EnglandCricket | #CWC23 pic.twitter.com/LNkrJe18cP
">First one down 🙌
— England Cricket (@englandcricket) October 29, 2023
Chris Woakes gets Shubman Gill with the inswinger!
🇮🇳 2️⃣6️⃣-1️⃣#EnglandCricket | #CWC23 pic.twitter.com/LNkrJe18cPFirst one down 🙌
— England Cricket (@englandcricket) October 29, 2023
Chris Woakes gets Shubman Gill with the inswinger!
🇮🇳 2️⃣6️⃣-1️⃣#EnglandCricket | #CWC23 pic.twitter.com/LNkrJe18cP
ਇੰਗਲੈਂਡ ਦੇ ਗੇਂਦਬਾਜ਼ਾਂ ਨੇ ਸਟੀਕ ਲਾਈਨ-ਲੈਂਥ ਨਾਲ ਗੇਂਦਬਾਜ਼ੀ ਕਰਦੇ ਹੋਏ ਭਾਰਤੀ ਬੱਲੇਬਾਜ਼ਾਂ ਨੂੰ ਹੱਥ ਖੋਲ੍ਹਣ ਦਾ ਮੌਕਾ ਨਹੀਂ ਦਿੱਤਾ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਭਾਰਤ ਨੇ 12 ਓਵਰਾਂ ਦੇ ਅੰਦਰ ਸਿਰਫ 40 ਦੌੜਾਂ ਦੇ ਸਕੋਰ 'ਤੇ ਆਪਣੀਆਂ 3 ਵਿਕਟਾਂ ਗੁਆ ਦਿੱਤੀਆਂ।
-
Just how good has Chris Woakes been today? 👏❤️ #EnglandCricket | #CWC23 pic.twitter.com/dWYyaXvgc9
— England Cricket (@englandcricket) October 29, 2023 " class="align-text-top noRightClick twitterSection" data="
">Just how good has Chris Woakes been today? 👏❤️ #EnglandCricket | #CWC23 pic.twitter.com/dWYyaXvgc9
— England Cricket (@englandcricket) October 29, 2023Just how good has Chris Woakes been today? 👏❤️ #EnglandCricket | #CWC23 pic.twitter.com/dWYyaXvgc9
— England Cricket (@englandcricket) October 29, 2023
ਕ੍ਰਿਸ ਵੋਕਸ ਨੂੰ ਮਿਲੀ ਪਹਿਲੀ ਸਫਲਤਾ: ਇੰਗਲੈਂਡ ਦੇ ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਨੇ ਆਪਣੀ ਟੀਮ ਨੂੰ ਪਹਿਲੀ ਸਫਲਤਾ ਦਿਵਾਈ। ਉਨ੍ਹਾਂ ਨੇ ਚੌਥੇ ਓਵਰ ਦੀ ਆਖਰੀ ਗੇਂਦ 'ਤੇ ਸ਼ੁਭਮਨ ਗਿੱਲ ਨੂੰ ਕਲੀਨ ਬੋਲਡ ਕਰ ਦਿੱਤਾ। ਗਿੱਲ ਨੇ 13 ਗੇਂਦਾਂ ਵਿੱਚ ਸਿਰਫ਼ 9 ਦੌੜਾਂ ਬਣਾਈਆਂ।
ਖਾਤਾ ਤੱਕ ਨਹੀਂ ਖੋਲ੍ਹ ਸਕੇ ਕੋਹਲੀ: ਇੰਗਲਿਸ਼ ਗੇਂਦਬਾਜ਼ਾਂ ਦੀ ਸਟੀਕ ਗੇਂਦਬਾਜ਼ੀ ਦੇ ਸਾਹਮਣੇ ਵਿਰਾਟ ਜਿੰਨੇ ਵੀ ਸ਼ਾਟ ਮਾਰ ਰਹੇ ਸਨ, ਉਹ ਸਾਰੇ ਫੀਲਡਰਾਂ ਨੂੰ ਜਾ ਰਹੇ ਸਨ ਅਤੇ ਉਹ ਗੈਪ ਲੱਭਣ 'ਚ ਨਾਕਾਮ ਹੋ ਰਹੇ ਸਨ। ਜਿਸ ਦਾ ਨਤੀਜਾ ਇਹ ਨਿਕਲਿਆ ਕਿ 7ਵੇਂ ਓਵਰ 'ਚ ਉਸ ਨੇ ਤੇਜ਼ ਗੇਂਦਬਾਜ਼ ਡੇਵਿਡ ਵਿਲੀ ਦੀ ਗੇਂਦ 'ਤੇ ਮਿਡ ਆਫ 'ਤੇ ਸ਼ਾਟ ਮਾਰਨ ਦੀ ਕੋਸ਼ਿਸ਼ ਕੀਤੀ ਪਰ ਬੇਨ ਸਟੋਕਸ ਦੇ ਹੱਥੋਂ ਕੈਚ ਹੋ ਗਿਆ।
ਅਈਅਰ ਨੇ ਬਣਾਈਆਂ ਸਿਰਫ਼ 4 ਦੌੜਾਂ: ਸ਼੍ਰੇਅਸ ਅਈਅਰ ਵਿਸ਼ਵ ਕੱਪ 'ਚ ਆਪਣੇ ਬੱਲੇ ਨਾਲ ਕੁਝ ਖਾਸ ਨਹੀਂ ਕਰ ਸਕੇ ਹਨ। ਇੰਗਲੈਂਡ ਖਿਲਾਫ ਅੱਜ ਦੇ ਮੈਚ 'ਚ ਸ਼ੁਰੂਆਤੀ ਦੋ ਵਿਕਟਾਂ ਗੁਆਉਣ ਤੋਂ ਬਾਅਦ ਟੀਮ ਨੂੰ ਬਚਾਉਣ ਦੀ ਜ਼ਿੰਮੇਵਾਰੀ ਅਈਅਰ 'ਤੇ ਸੀ। ਪਰ ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਦੀ ਗੇਂਦ 'ਤੇ ਅਈਅਰ 4 ਦੌੜਾਂ ਦੇ ਨਿੱਜੀ ਸਕੋਰ 'ਤੇ ਮਾਰਕ ਵੁੱਡ ਨੂੰ ਕੈਚ ਦੇ ਬੈਠਾ।
- Ricky Ponting Praises Virat Kohli: ਰਿਕੀ ਪੋਂਟਿੰਗ ਵੀ ਹੋਏ ਵਿਰਾਟ ਕੋਹਲੀ ਦੀ ਬੈਟਿੰਗ ਦੇ ਫੈਨ, ਕਹੀ ਇਹ ਗੱਲ
- IND vs ENG World Cup 2023 : ਇੰਗਲੈਂਡ ਨੇ ਜਿੱਤਿਆ ਟਾਸ, ਟੀਮ ਇੰਡੀਆ ਟੂਰਨਾਮੈਂਟ ਵਿੱਚ ਪਹਿਲੀ ਵਾਰ ਕਰੇਗੀ ਬੱਲੇਬਾਜ਼ੀ
- World Cup 2023: ਵੱਡਾ ਝਟਕਾ! ਸ਼੍ਰੀਲੰਕਾ ਦਾ ਲਾਹਿਰੂ ਕੁਮਾਰਾ ਵਿਸ਼ਵ ਕੱਪ ਤੋਂ ਬਾਹਰ, ਜਾਣੋ ਉਨ੍ਹਾਂ ਦੀ ਜਗ੍ਹਾ ਕਿਸ ਨੂੰ ਮਿਲਿਆ ਮੌਕਾ
ਖ਼ਬਰ ਲਿਖੇ ਜਾਣ ਤੱਕ ਭਾਰਤ ਨੇ 20 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 73 ਦੌੜਾਂ ਬਣਾ ਲਈਆਂ ਹਨ। ਕਪਤਾਨ ਰੋਹਿਤ ਸ਼ਰਮਾ (44) ਅਤੇ ਕੇਐਲ ਰਾਹੁਲ (16) ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹਨ।