ਕੇਪਟਾਓਨ : ਭਾਰਤੀ ਮਹਿਲਾ ਟੀਮ ਵਿਸ਼ਵ ਕੱਪ ਵਿੱਚ ਤੀਸਰੀ ਵਾਰ ਸੈਮੀਫਾਇਨਲ ਵਿੱਚ ਪਹੁੰਚੀ ਹੈ। ਭਾਰਤ ਦਾ ਮੁਕਾਬਲਾ ਅੱਜ ਆਸਟ੍ਰੇਲੀਆ ਨਾਲ ਨਿਊਲੈਂਡਸ ਮੈਦਾਨ ਵਿੱਚ ਸ਼ਾਮ 6:30 ਵਜੇ ਹੋਵੇਗਾ। ਜੇ ਭਾਰਤੀ ਟੀਮ ਆਸਟ੍ਰੇਲੀਆ ਨੂੰ ਹਰਾ ਦਿੰਦੀ ਹੈ, ਤਾਂ ਉਹ ਦੂਸਰੀ ਵਾਰ ਫਾਇਨਲ ਖੇਡੇਗੀ। ਪਿਛਲੀ ਵਾਰ ਭਾਰਤੀ ਟੀਮ ਫਾਇਨਲ ਵਿੱਚ ਪਹੁੰਚੀ ਸੀ ਪਰ ਮੌਜ਼ੂਦਾਂ ਚੈਂਪਿਅਨ ਆਸਟ੍ਰੇਲੀਆ ਨੇ ਭਾਰਤ ਨੂੰ 85 ਰਨਾਂ ਤੋਂ ਹਰਾ ਕੇ ਖਿਤਾਬ ਜਿੱਤ ਲਿਆ ਸੀ। ਭਾਰਤ ਕੋਲ ਸੈਮੀਫਾਇਨਲ ਵਿੱਚ ਆਸਟ੍ਰੇਲੀਆ ਨੂੰ ਹਰਾ ਕੇ 2020 ਵਿੱਚ ਮਿਲੀ ਹਾਰ ਦਾ ਹਿਸਾਬ ਬਰਾਬਰ ਕਰਨ ਦਾ ਮੌਕਾਂ ਹੈ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਿੱਚ ਭਾਰਤੀ ਟੀਮ ਇਤਿਹਾਸ ਰਚ ਸਕਦੀ ਹੈ।
ਹੇਡ ਟੂ ਹੇਡ : ਭਾਰਤ vs ਆਸਟ੍ਰੇਲੀਆ ਵਿਚਕਾਰ ਹੋਏ ਪਿਛਲੇ ਪੰਜ ਮੁਕਾਬਲਿਆਂ ਵਿੱਚ ਕੰਗਾਰੂਆਂ ਦਾ ਪਲੜਾ ਭਾਰੀ ਰਿਹਾ ਹੈ। ਆਸਟ੍ਰੇਲੀਆ ਪੰਜ ਵਿੱਚੋਂ ਚਾਰ ਮੈਂਚ ਜਿੱਤਿਆਂ ਹੈ। ਜਦਕਿ ਇੱਕ ਮੈਂਚ ਟਾਈ ਹੋਇਆ ਹੈ। ਜੇ ਪਿਛਲੇ ਪੰਜ ਟੀ20 ਮੈਂਚਾਂ ਦੀ ਗੱਲ ਕਰੀਏ ਤਾਂ ਉਸ ਵਿੱਚ ਭਾਰਤੀ ਮਹਿਲਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮਹਿਲਾ ਟੀਮ ਨੇ ਪੰਜ ਵਿੱਚੋਂ ਤਿੰਨ ਵਿੱਚ ਜਿੱਤ ਦਰਜ ਕੀਤੀ ਹੈ। ਦੂਜੇ ਪਾਸੇ ਦੋਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕੰਗਾਰੂ ਟੀਮ ਨੇ ਪਿਛਲੇ ਪੰਜ ਟੀ20 ਮੈਂਚ ਵਿੱਚੋਂ ਚਾਰ ਵਿੱਚ ਜਿੱਤ ਦਰਜ ਕੀਤੀ ਹੈ। ਉਸਦਾ ਇੱਕ ਮੈਂਚ ਪਾਕਿਸਤਾਨ ਦੇ ਨਾਲ ਮੀਂਹ ਦੇ ਕਾਰਨ ਰੱਦ ਹੋ ਗਿਆ ਸੀ।
ਪਿਚ ਅਤੇ ਵੇਦਰ ਰਿਪੋਰਟ : ਮਹਿਲਾ ਟੀ20 ਵਿਸ਼ਵ ਕੱਪ ਦਾ ਸੈਮੀਫਾਇਨਲ ਮੁਕਾਬਲਾ ਨਿਊਲੈਂਡਸ ਵਿੱਚ ਨਵੀਂ ਪਿਚ 'ਤੇ ਖੇਡਿਆਂ ਜਾ ਸਕਦਾ ਹੈ। ਇਸ ਮੈਦਾਨ 'ਤੇ ਅਜੇ ਤੱਕ 28 ਟੀ20 ਮੈਂਚ ਖੇਡੇ ਗਏ ਹਨ। ਜਿਸ ਵਿੱਚ ਪਹਿਲਾ ਬੱਲੇਬਾਜ਼ ਕਰਨ ਵਾਲੀ ਟੀਮ ਨੇ 16 ਵਾਰ ਜਿੱਤ ਦਰਜ ਕੀਤੀ ਹੈ। ਜੂਜੇ ਪਾਸੇ ਦੂਸਰੇ ਨੰਬਰ 'ਤੇ ਬੱਲੇਬਾਜ਼ ਕਰਨ ਵਾਲੀ ਟੀਮ 12 ਵਾਰ ਜਿੱਤੀ ਹੈ। ਇਸ ਲਈ ਟਾਸ ਅਹਿਮ ਰਹੇਗੀ। ਜੋ ਟੀਮ ਟਾਸ ਜਿੱਤੇਗੀ ਉਹ ਪਹਿਲਾ ਬੱਲੇਬਾਜ਼ੀ ਕਰਨਾ ਚਾਹੇਗੀ। ਮੌਸਮ ਸ਼ਾਫ ਰਹੇਗਾ ਅਤੇ ਧੁੱਪ ਰਹੇਗੀ। ਮੀਂਹ ਦੀ ਕੋਈ ਸੰਭਾਵਨਾਂ ਨਹੀ ਹੈ। ਦਰਸ਼ਕ ਮੈਂਚ ਦੇਖ ਸਕਦੇ ਹਨ।
ਟੀ-20 ਮਹਿਲਾ ਵਿਸ਼ਵ ਕੱਪ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੁਣ ਤੱਕ ਸਾਰੇ ਪੰਜ ਮੈਚ ਖੇਡੇ ਗਏ ਹਨ -
ਪਹਿਲਾ ਮੈਚ: ਟੀ-20 ਮਹਿਲਾ ਵਿਸ਼ਵ ਕੱਪ 2010 ਦੇ ਸੈਮੀਫਾਈਨਲ ਮੈਚ ਵਿੱਚ ਪਹਿਲੀ ਵਾਰ ਦੋਵੇਂ ਟੀਮਾਂ ਇੱਕ ਦੂਜੇ ਨਾਲ ਭੜੀਆਂ ਸਨ। ਇਸ ਸੈਮੀਫਾਈਨਲ ਮੈਚ 'ਚ ਭਾਰਤ ਨੂੰ ਆਸਟ੍ਰੇਲੀਆ ਨੇ 7 ਵਿਕਟਾਂ ਨਾਲ ਹਰਾਇਆ ਸੀ। ਆਸਟ੍ਰੇਲੀਆ ਇਸ ਟੂਰਨਾਮੈਂਟ ਦਾ ਚੈਂਪੀਅਨ ਬਣਿਆ।
ਦੂਜਾ ਮੈਚ: ਇਸ ਟੀ-20 ਮਹਿਲਾ ਵਿਸ਼ਵ ਕੱਪ 2012-13 ਦੇ ਗਰੁੱਪ ਪੜਾਅ ਦੇ ਮੈਚ ਵਿੱਚ, ਆਸਟ੍ਰੇਲੀਆ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ। ਆਸਟ੍ਰੇਲੀਆ ਇਸ ਵਾਰ ਵੀ ਚੈਂਪੀਅਨ ਬਣਿਆ।
ਤੀਜਾ ਮੈਚ: ਇਸ ਟੀ-20 ਮਹਿਲਾ ਵਿਸ਼ਵ ਕੱਪ 2018-19 ਦੇ ਗਰੁੱਪ ਪੜਾਅ ਦੇ ਮੈਚ ਵਿੱਚ ਭਾਰਤ ਦੀ ਟੀਮ ਨੇ ਆਸਟ੍ਰੇਲੀਆ ਨੂੰ 48 ਦੌੜਾਂ ਨਾਲ ਹਰਾਇਆ। ਇਸ ਵਿਸ਼ਵ ਕੱਪ 'ਚ ਭਾਰਤ ਨੂੰ ਸੈਮੀਫਾਈਨਲ 'ਚ ਇੰਗਲੈਂਡ ਤੋਂ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਾਰ ਵੀ ਆਸਟ੍ਰੇਲੀਆ ਟੀ-20 ਵਿਸ਼ਵ ਚੈਂਪੀਅਨ ਟੀਮ ਬਣੀ।
ਚੌਥਾ ਮੈਚ: ਆਸਟ੍ਰੇਲੀਆ ਵਿੱਚ ਖੇਡੇ ਗਏ ਇਸ ਟੀ-20 ਮਹਿਲਾ ਵਿਸ਼ਵ ਕੱਪ 2019-20 ਵਿੱਚ ਭਾਰਤ ਨੇ ਟੂਰਨਾਮੈਂਟ ਦੇ ਪਹਿਲੇ ਹੀ ਮੈਚ ਵਿੱਚ ਆਸਟ੍ਰੇਲੀਆ ਨੂੰ 17 ਦੌੜਾਂ ਨਾਲ ਹਰਾਇਆ।
ਪੰਜਵਾਂ ਮੈਚ: ਟੀ-20 ਮਹਿਲਾ ਵਿਸ਼ਵ ਕੱਪ 2019-20 ਦੇ ਫਾਈਨਲ ਮੈਚ ਵਿੱਚ ਭਾਰਤੀ ਟੀਮ ਨੂੰ ਆਸਟ੍ਰੇਲੀਆ ਨੇ 85 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਇਸ ਮੈਚ 'ਚ 184 ਦੌੜਾਂ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਅਤੇ ਪੂਰੀ ਟੀਮ 99 ਦੌੜਾਂ ਦੇ ਸਕੋਰ 'ਤੇ ਆਲ ਆਊਟ ਹੋ ਗਈ। ਇਸ ਵਾਰ ਵੀ ਆਸਟ੍ਰੇਲੀਆ ਟੀਮ ਚੈਂਪੀਅਨ ਬਣੀ।
ਕ੍ਰਿਕਟ ਪ੍ਰਸ਼ੰਸਕਾਂ ਨੂੰ ਭਾਰਤ ਵੱਲੋਂ ਫਾਈਨਲ 'ਚ ਆਪਣੀ ਜਿੱਤ ਦਰਜ ਕਰਵਾਉਣ ਦੀ ਉਮੀਦ: ਅੰਕੜਿਆਂ ਦੀ ਗੱਲ ਕਰੀਏ ਤਾਂ ਟੀ-20 ਵਿਸ਼ਵ ਕੱਪ ਦੇ ਕਿਸੇ ਵੀ ਨਾਕਆਊਟ ਮੈਚ 'ਚ ਭਾਰਤ ਨੇ ਆਸਟ੍ਰੇਲੀਆ ਖਿਲਾਫ ਜਿੱਤ ਦਰਜ ਨਹੀਂ ਕੀਤੀ ਹੈ। ਭਾਰਤ ਨੂੰ ਆਸਟ੍ਰੇਲੀਆ ਖਿਲਾਫ ਖੇਡੇ ਗਏ 1 ਸੈਮੀਫਾਈਨਲ ਅਤੇ 1 ਫਾਈਨਲ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਟੀ-20 ਵਿਸ਼ਵ ਕੱਪ 'ਚ ਖੇਡੇ ਗਏ ਪਿਛਲੇ 3 ਮੈਚਾਂ 'ਚੋਂ ਭਾਰਤ ਨੇ 2 'ਚ ਜਿੱਤ ਦਰਜ ਕੀਤੀ ਹੈ। ਭਾਰਤ ਇਸ ਤੋਂ ਪਹਿਲਾਂ 3 ਵਾਰ ਸੈਮੀਫਾਈਨਲ ਅਤੇ 1 ਵਾਰ ਫਾਈਨਲ 'ਚ ਪਹੁੰਚਿਆ ਹੈ, ਪਰ ਬਦਕਿਸਮਤੀ ਨਾਲ ਇਕ ਵਾਰ ਵੀ ਟੀ-20 ਮਹਿਲਾ ਵਿਸ਼ਵ ਕੱਪ ਨਹੀਂ ਜਿੱਤ ਸਕੀ ਹੈ। ਭਾਰਤ ਟੀ-20 ਵਿਸ਼ਵ ਚੈਂਪੀਅਨ ਬਣਨ ਤੋਂ ਸਿਰਫ਼ ਦੋ ਕਦਮ ਦੂਰ ਹੈ। ਜੇਕਰ ਭਾਰਤ ਸੈਮੀਫਾਈਨਲ 'ਚ ਆਸਟ੍ਰੇਲੀਆ ਨੂੰ ਹਰਾ ਦਿੰਦਾ ਹੈ ਤਾਂ ਕ੍ਰਿਕਟ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਭਾਰਤ ਫਾਈਨਲ 'ਚ ਜਿੱਤ ਦਰਜ ਕਰਕੇ ਆਈਸੀਸੀ ਟਰਾਫੀ ਜਿੱਤਣ ਦਾ ਭਾਰਤ ਦਾ ਸੋਕਾ ਖ਼ਤਮ ਕਰ ਦੇਵੇਗਾ। ਮੌਜੂਦਾ ਟੀ-20 ਵਿਸ਼ਵ ਕੱਪ ਚੈਂਪੀਅਨ ਆਸਟ੍ਰੇਲੀਆ ਨੂੰ ਸੈਮੀਫਾਈਨਲ ਮੈਚ 'ਚ ਹਰਾਉਣਾ ਬੇਹੱਦ ਚੁਣੌਤੀਪੂਰਨ ਟੀਚਾ ਹੈ।
ਇਹ ਵੀ ਪੜ੍ਹੋ :- ICC Womens T20 World Cup : ਭਾਰਤ ਦਾ ਆਸਟ੍ਰੇਲੀਆ ਖਿਲਾਫ ਹੁਣ ਤੱਕ ਦਾ ਪ੍ਰਦਰਸ਼ਨ ਕਿਵੇਂ ਰਿਹਾ ਹੈ?