ਨਵੀਂ ਦਿੱਲੀ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 4 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਵਿਦਰਭ ਐਸੋਸੀਏਸ਼ਨ (ਵੀ.ਸੀ.ਏ.) ਸਟੇਡੀਅਮ ਨਾਗਪੁਰ 'ਚ ਖੇਡਿਆ ਜਾਵੇਗਾ। ਮੈਚ ਵੀਰਵਾਰ ਨੂੰ ਸਵੇਰੇ 9:30 ਵਜੇ ਸ਼ੁਰੂ ਹੋਵੇਗਾ। ਭਾਰਤੀ ਮਿੱਟੀ 'ਤੇ ਆਸਟ੍ਰੇਲੀਆ ਦੀ ਟੀਮ ਨੇ 50 ਟੈਸਟ ਮੈਚ ਖੇਡੇ ਹਨ, ਜਿਸ 'ਚ ਉਸ ਨੇ 13 ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਘਰੇਲੂ ਮੈਦਾਨ 'ਤੇ ਭਾਰਤ ਦਾ ਹੱਥ ਭਾਰੀ ਰਿਹਾ ਹੈ। ਟੀਮ ਇੰਡੀਆ ਨੇ 21 ਟੈਸਟ ਵਿੱਚ ਜਿੱਤ ਹਾਸਿਲ ਕੀਤੀ ਹੈ। ਦੋਵਾਂ ਵਿਚਾਲੇ 5 ਮੁਕਾਬਲੇ ਡਰਾਅ ਹੋਏ ਹਨ ਜਦਕਿ ਇਕ ਟਾਈ ਹੋਇਆ ਹੈ।
ਆਸਟ੍ਰੇਲੀਆ ਦੇ ਖਿਲਾਫ ਭਾਰਤ ਦੇ ਤਿੰਨ ਗੇਂਦਬਾਜ਼ਾਂ ਨੇ ਘਰੇਲੂ ਪਿੱਚਾਂ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਰਵੀਚੰਦਰਨ ਅਸ਼ਵਿਨ ਨੇ ਆਸਟ੍ਰੇਲੀਆ ਖਿਲਾਫ 8 ਟੈਸਟ ਮੈਚਾਂ ਦੀਆਂ 16 ਪਾਰੀਆਂ 'ਚ 50 ਵਿਕਟਾਂ ਲਈਆਂ ਹਨ। ਇਸ ਦੇ ਨਾਲ ਹੀ ਆਲਰਾਊਂਡਰ ਰਵਿੰਦਰ ਜਡੇਜਾ ਨੇ ਅੱਠ ਮੈਚਾਂ ਦੀਆਂ 16 ਪਾਰੀਆਂ 'ਚ 49 ਵਿਕਟਾਂ ਲਈਆਂ ਹਨ। ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਚਾਰ ਟੈਸਟ ਮੈਚਾਂ ਦੀਆਂ ਅੱਠ ਪਾਰੀਆਂ ਵਿੱਚ 16 ਵਿਕਟਾਂ ਲਈਆਂ ਹਨ।
ਬਾਰਡਰ ਗਾਵਸਕਰ ਟਰਾਫੀ ਸ਼ਡਿਊਲ -
ਪਹਿਲਾ ਟੈਸਟ - 9 ਫਰਵਰੀ ਤੋਂ 13 ਫਰਵਰੀ (ਨਾਗਪੁਰ)
ਦੂਜਾ ਟੈਸਟ - 17 ਤੋਂ 21 ਫਰਵਰੀ (ਦਿੱਲੀ)
ਤੀਜਾ ਟੈਸਟ - 1 ਤੋਂ 5 ਮਾਰਚ (ਧਰਮਸ਼ਾਲਾ)
ਚੌਥਾ ਟੈਸਟ - 9 ਤੋਂ 13 ਮਾਰਚ (ਅਹਿਮਦਾਬਾਦ)
ਭਾਰਤ ਦੀ ਟੀਮ: ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ (ਉਪ ਕਪਤਾਨ), ਸ਼ੁਭਮਨ ਗਿੱਲ, ਪੁਜਾਰਾ, ਵਿਰਾਟ ਕੋਹਲੀ, ਕੇਐਸ ਭਰਤ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਆਰ.ਕੇ. ਅਸ਼ਵਿਨ, ਅਕਸ਼ਰ ਪਟੇਲ, ਕੁਲਦੀਪ ਯਾਦਵ, ਰਵਿੰਦਰ ਜਡੇਜਾ, ਮੋ. ਸ਼ਮੀ, ਮੋ. ਸਿਰਾਜ, ਉਮੇਸ਼ ਯਾਦਵ, ਜੈਦੇਵ ਉਨਾਦਕਟ, ਸੂਰਿਆਕੁਮਾਰ ਯਾਦਵ।
ਆਸਟ੍ਰੇਲੀਆ ਟੀਮ: ਪੈਟ ਕਮਿੰਸ (ਕਪਤਾਨ), ਐਸ਼ਟਨ ਐਗਰ, ਸਕਾਟ ਬੋਲੈਂਡ, ਐਲੇਕਸ ਕੈਰੀ, ਕੈਮਰੂਨ ਗ੍ਰੀਨ, ਪੀਟਰ ਹੈਂਡਸਕੋਮਬ, ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਉਸਮਾਨ ਖਵਾਜਾ, ਮਾਰਨਸ ਲੈਬੂਸਨ, ਨਾਥਨ ਲਿਓਨ, ਲਾਂਸ ਮੋਰਿਸ, ਟੌਡ ਮਰਫੀ, ਮੈਥਿਊ ਰੇਨਸ਼ੌ, ਸਟੀਵ ਸਮਿਥ (ਉਪ ਕਪਤਾਨ), ਮਿਸ਼ੇਲ ਸਟਾਰਕ, ਮਿਸ਼ੇਲ ਸਵੀਪਸਨ ਅਤੇ ਡੇਵਿਡ ਵਾਰਨਰ।
ਇਹ ਵੀ ਪੜ੍ਹੋ:-INS VS AUS: ਮੈਚ ਤੋਂ ਪਹਿਲਾਂ ਕਿਉਂ ਡਰੀ ਆਸਟ੍ਰੇਲੀਆ ਦੀ ਟੀਮ ? ਖਿਡਾਰੀ ਨੇ ਦੱਸਿਆ ਸੱਚ