ਨਵੀਂ ਦਿੱਲੀ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਤੀਜਾ ਮੈਚ ਬੁੱਧਵਾਰ, 1 ਤੋਂ 5 ਮਾਰਚ ਤੱਕ ਮੱਧ ਪ੍ਰਦੇਸ਼ ਦੇ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡਿਆ ਜਾਵੇਗਾ। ਭਾਰਤ ਸੀਰੀਜ਼ 'ਚ 2-0 ਨਾਲ ਅੱਗੇ ਹੈ। ਸਟੀਵ ਸਮਿਥ ਤੀਜੇ ਟੈਸਟ ਵਿੱਚ ਆਸਟ੍ਰੇਲੀਆ ਦੇ ਕਪਤਾਨ ਹੋਣਗੇ। ਪੈਟ ਕਮਿੰਸ ਆਪਣੀ ਮਾਂ ਦੀ ਖਰਾਬ ਸਿਹਤ ਕਾਰਨ ਆਸਟ੍ਰੇਲੀਆ ਪਰਤ ਆਏ ਹਨ। ਰੋਹਿਤ ਸ਼ਰਮਾ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਪਲੇਇੰਗ ਇਲੈਵਨ 'ਚ ਕਿਸ ਨੂੰ ਸ਼ਾਮਲ ਕਰਨਗੇ, ਇਸ 'ਤੇ ਸਾਰਿਆਂ ਦੀਆਂ ਨਜ਼ਰਾਂ ਹਨ।
ਕੇਐੱਲ ਰਾਹੁਲ ਪਿਛਲੇ ਦੋ ਟੈਸਟਾਂ 'ਚ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਸਫਲ ਨਹੀਂ ਰਹੇ ਹਨ ਜਿਸ ਕਾਰਨ ਉਨ੍ਹਾਂ ਦੀ ਉਪ ਕਪਤਾਨੀ ਚਲੀ ਗਈ ਹੈ। ਉਹ ਤੀਜੇ ਟੈਸਟ ਦੇ ਪਲੇਇੰਗ ਇਲੈਵਨ 'ਚ ਹੋਵੇਗਾ ਜਾਂ ਨਹੀਂ, ਇਹ ਤਾਂ ਬੁੱਧਵਾਰ ਨੂੰ ਹੀ ਪਤਾ ਲੱਗੇਗਾ।
- — BCCI (@BCCI) February 28, 2023 " class="align-text-top noRightClick twitterSection" data="
— BCCI (@BCCI) February 28, 2023
">— BCCI (@BCCI) February 28, 2023
ਰੋਹਿਤ ਦੇਣਗੇ ਗਿੱਲ ਨੂੰ ਮੌਕਾ : ਕਪਤਾਨ ਰੋਹਿਤ ਸ਼ਰਮਾ, ਕੇਐੱਲ ਰਾਹੁਲ ਨੂੰ ਤੀਜਾ ਮੌਕਾ ਦੇਣਗੇ ਜਾਂ ਉਹ ਕਿਸੇ ਹੋਰ ਖਿਡਾਰੀ ਨੂੰ ਪਰਖਣਗੇ, ਇਸ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਰਾਹੁਲ ਦੀ ਜਗ੍ਹਾ ਸ਼ੁਭਮਨ ਗਿੱਲ ਨੂੰ ਟੈਸਟ 'ਚ ਓਪਨਿੰਗ ਕਰਨ ਦਾ ਤਜਰਬਾ ਹੈ। ਸ਼ੁਭਮਨ ਨੇ 13 ਟੈਸਟ ਮੈਚਾਂ ਦੀਆਂ 25 ਪਾਰੀਆਂ ਖੇਡੀਆਂ ਹਨ। ਇਸ ਦੌਰਾਨ ਉਨ੍ਹਾਂ ਨੇ 1 ਸੈਂਕੜਾ ਅਤੇ 4 ਅਰਧ ਸੈਂਕੜੇ ਲਗਾਏ ਹਨ। ਗਿੱਲ ਨੇ ਹੁਣ ਤੱਕ ਟੈਸਟ ਵਿੱਚ 736 ਦੌੜਾਂ ਬਣਾਈਆਂ ਹਨ। ਸ਼ੁਭਮਨ ਨੇ ਸਾਲ 2020 ਵਿੱਚ ਆਸਟਰੇਲੀਆ ਦੇ ਖਿਲਾਫ ਆਪਣਾ ਟੈਸਟ ਡੈਬਿਊ ਕੀਤਾ ਸੀ। ਸ਼ੁਭਮਨ ਹੋਲਕਰ ਸਟੇਡੀਅਮ 'ਚ ਅਭਿਆਸ ਕਰ ਰਹੇ ਹਨ। ਗਿੱਲ ਤੋਂ ਇਲਾਵਾ ਸੂਰਿਆਕੁਮਾਰ ਨੂੰ ਵੀ ਸਲਾਮੀ ਬੱਲੇਬਾਜ਼ ਵਜੋਂ ਪਰਖਿਆ ਜਾ ਸਕਦਾ ਹੈ। ਸੋ, ਇਹ ਜਾਣ ਲੈਣਾ ਬੇਹਦ ਦਿਲਚਸਪ ਰਹੇਗਾ ਕਿ ਆਖਿਰ ਰੋਹਿਤ ਸ਼ਰਮਾ ਕਿਸ ਨੂੰ ਮੈਦਾਨ ਵਿੱਚ ਉਤਾਰਨਗੇ।
-
Fun times in the field ft. @imVkohli 🙂 💪#TeamIndia sharpen their catching skills ahead of the 3rd #INDvAUS Test in Indore. 👍 👍@mastercardindia pic.twitter.com/6VtHfBBbLt
— BCCI (@BCCI) February 27, 2023 " class="align-text-top noRightClick twitterSection" data="
">Fun times in the field ft. @imVkohli 🙂 💪#TeamIndia sharpen their catching skills ahead of the 3rd #INDvAUS Test in Indore. 👍 👍@mastercardindia pic.twitter.com/6VtHfBBbLt
— BCCI (@BCCI) February 27, 2023Fun times in the field ft. @imVkohli 🙂 💪#TeamIndia sharpen their catching skills ahead of the 3rd #INDvAUS Test in Indore. 👍 👍@mastercardindia pic.twitter.com/6VtHfBBbLt
— BCCI (@BCCI) February 27, 2023
ਹੈਡ ਟੂ ਹੈਡ : ਭਾਰਤ ਅਤੇ ਆਸਟ੍ਰੇਲੀਆ (IND VS AUS) ਵਿਚਕਾਰ ਹੁਣ ਤੱਕ 104 ਟੈਸਟ ਖੇਡੇ ਜਾ ਚੁੱਕੇ ਹਨ। ਇਨ੍ਹਾਂ ਮੈਚਾਂ 'ਚ ਆਸਟ੍ਰੇਲੀਆ ਦਾ ਦਬਦਬਾ ਹੈ। ਕੰਗਾਰੂਆਂ ਨੇ 43 ਅਤੇ ਮੇਨ ਇਨ ਬਲੂ ਨੇ 32 ਮੈਚ ਜਿੱਤੇ ਹਨ। ਆਸਟ੍ਰੇਲੀਆ ਨੇ ਆਪਣੀ ਧਰਤੀ 'ਤੇ ਜ਼ਿਆਦਾ ਮੈਚ ਜਿੱਤੇ ਹਨ। ਦੋਵਾਂ ਵਿਚਾਲੇ ਖੇਡੇ ਗਏ 28 ਮੈਚ ਡਰਾਅ ਰਹੇ ਹਨ। ਇੱਕ ਮੈਚ ਟਾਈ ਰਿਹਾ ਹੈ। ਘਰੇਲੂ ਮੈਦਾਨ 'ਤੇ ਭਾਰਤੀ ਟੀਮ ਦਾ ਰਿਕਾਰਡ ਵੀ ਸ਼ਾਨਦਾਰ ਰਿਹਾ ਹੈ। ਭਾਰਤ ਨੇ ਆਪਣੀ ਧਰਤੀ 'ਤੇ ਖੇਡੇ ਗਏ 50 'ਚੋਂ 23 ਮੈਚ ਜਿੱਤੇ ਹਨ। ਇਸ ਦੇ ਨਾਲ ਹੀ, ਕੰਗਾਰੂ ਟੀਮ 13 ਮੈਚ ਜਿੱਤਣ 'ਚ ਕਾਮਯਾਬ ਰਹੀ ਹੈ। ਦੋਵਾਂ ਵਿਚਾਲੇ ਖੇਡੇ ਗਏ 15 ਮੈਚ ਡਰਾਅ ਰਹੇ ਹਨ। ਇੱਕ ਮੈਚ ਟਾਈ ਹੋ ਗਿਆ ਹੈ।