ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕ੍ਰਿਕਟਰ ਅਤੇ ਕੁਮੈਂਟੇਟਰ ਗੌਤਮ ਗੰਭੀਰ (Gautam Gambhir) ਹਮੇਸ਼ਾ ਹੀ ਕ੍ਰਿਕਟ ਦੇ ਸਾਰੇ ਮੁੱਦਿਆਂ 'ਤੇ ਖੁੱਲ੍ਹ ਕੇ ਆਪਣੀ ਰਾਏ ਰੱਖਦੇ ਹਨ। ਹੁਣ ਇੱਕ ਵਾਰ ਫਿਰ ਗੌਤਮ ਨੇ ਸ਼ਾਕਿਬ ਅਲ ਹਸਨ 'ਤੇ ਗੰਭੀਰ ਸਵਾਲ ਉਠਾਉਂਦੇ ਹੋਏ ਵੱਡੀ ਗੱਲ ਕਹੀ ਹੈ। ਦਰਅਸਲ 6 ਨਵੰਬਰ ਨੂੰ ਆਈਸੀਸੀ ਵਿਸ਼ਵ ਕੱਪ 2023 ਦਾ 38ਵਾਂ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿਚਾਲੇ ਖੇਡਿਆ ਗਿਆ ਸੀ। ਇਸ ਮੈਚ 'ਚ ਸ਼੍ਰੀਲੰਕਾ ਦੇ ਬੱਲੇਬਾਜ਼ ਐਂਜੇਲੋ ਮੈਥਿਊਜ਼ ਨੂੰ ਟਾਈਮ ਆਊਟ ਦਿੱਤਾ ਗਿਆ। ਗੰਭੀਰ ਇਸ 'ਤੇ ਕਾਫੀ ਗੁੱਸੇ 'ਚ ਨਜ਼ਰ ਆਏ ਅਤੇ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਐਕਸ 'ਤੇ ਪੋਸਟ ਕਰਦੇ ਹੋਏ ਸ਼ਾਕਿਬ ਦੇ ਐਕਸ਼ਨ ਨੂੰ ਸ਼ਰਮਨਾਕ ਦੱਸਿਆ।
-
Angelo Mathews tried to tell Shakib Al Hasan that delay happened due to helmets, but Shakib refused to take his appeal back. pic.twitter.com/XK8v4gGbOE
— Mufaddal Vohra (@mufaddal_vohra) November 6, 2023 " class="align-text-top noRightClick twitterSection" data="
">Angelo Mathews tried to tell Shakib Al Hasan that delay happened due to helmets, but Shakib refused to take his appeal back. pic.twitter.com/XK8v4gGbOE
— Mufaddal Vohra (@mufaddal_vohra) November 6, 2023Angelo Mathews tried to tell Shakib Al Hasan that delay happened due to helmets, but Shakib refused to take his appeal back. pic.twitter.com/XK8v4gGbOE
— Mufaddal Vohra (@mufaddal_vohra) November 6, 2023
ਗੰਭੀਰ ਨੇ ਸ਼ਾਕਿਬ ਦੀ ਕਾਰਵਾਈ ਨੂੰ ਕਿਹਾ ਸ਼ਰਮਨਾਕ: ਗੌਤਮ ਗੰਭੀਰ ਨੇ ਐਕਸ 'ਤੇ ਪੋਸਟ ਕਰਦੇ ਹੋਏ ਲਿਖਿਆ, 'ਅੱਜ ਦਿੱਲੀ 'ਚ ਐਂਜੇਲੋ ਮੈਥਿਊਜ਼ (Angelo Matthews) ਨਾਲ ਜੋ ਹੋਇਆ ਉਹ ਬਹੁਤ ਸ਼ਰਮਨਾਕ ਹੈ'। ਗੰਭੀਰ ਨੇ ਇਸ ਪੋਸਟ 'ਚ ਐਂਜੇਲੋ ਮੈਥਿਊਜ਼ ਦਾ ਨਾਂ ਵੀ ਹੈਸ਼ਟੈਗ ਕੀਤਾ ਹੈ। ਬੰਗਲਾਦੇਸ਼ ਨੇ ਟਾਈਮ ਆਊਟ ਨਿਯਮ ਦੇ ਤਹਿਤ ਮੈਥਿਊਜ਼ ਨੂੰ ਆਊਟ ਕਰਨ ਦੀ ਕ੍ਰਿਕਟ ਜਗਤ 'ਚ ਚਰਚਾ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਦੋ ਧੜੇ ਬਣ ਗਏ ਹਨ। ਅਜਿਹੇ 'ਚ ਜਿੱਥੇ ਇਕ ਪੱਖ ਸ਼ਾਕਿਬ ਦੇ ਨਾਲ ਹੈ, ਉੱਥੇ ਹੀ ਦੂਜਾ ਉਸ ਦੇ ਖਿਲਾਫ ਹੈ।
-
PEAK SRI LANKA VS BANGLADESH CRICKET IN DELHI...!!! pic.twitter.com/tUplaY2THK
— Mufaddal Vohra (@mufaddal_vohra) November 6, 2023 " class="align-text-top noRightClick twitterSection" data="
">PEAK SRI LANKA VS BANGLADESH CRICKET IN DELHI...!!! pic.twitter.com/tUplaY2THK
— Mufaddal Vohra (@mufaddal_vohra) November 6, 2023PEAK SRI LANKA VS BANGLADESH CRICKET IN DELHI...!!! pic.twitter.com/tUplaY2THK
— Mufaddal Vohra (@mufaddal_vohra) November 6, 2023
ਕੀ ਹੈ ਪੂਰਾ ਮਾਮਲਾ : ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਨੇ 25ਵੇਂ ਓਵਰ 'ਚ ਸਦੀਰਾ ਸਮਰਵਿਕਰਮ ਦੇ ਰੂਪ 'ਚ ਮੈਚ 'ਚ ਆਪਣਾ ਚੌਥਾ ਵਿਕਟ ਗਵਾ ਦਿੱਤਾ। ਇਸ ਤੋਂ ਬਾਅਦ ਐਂਜੇਲੋ ਮੈਥਿਊਜ਼ ਬੱਲੇਬਾਜ਼ੀ ਕਰਨ ਲਈ ਕ੍ਰੀਜ਼ 'ਤੇ ਆਏ। ਉਹ ਗੇਂਦ ਨੂੰ ਖੇਡਣ ਲਈ ਸਟਾਂਸ ਲੈ ਰਿਹਾ ਸੀ। ਇਸ ਦੌਰਾਨ ਉਸ ਨੇ ਪਿੱਚ 'ਤੇ ਖੜ੍ਹੇ ਹੋ ਕੇ ਆਪਣਾ ਹੈਲਮੇਟ ਕੱਸ ਲਿਆ ਪਰ ਉਸ ਦੇ ਹੈਲਮੇਟ ਦੀ ਸਟਰੈਪ ਟੁੱਟ ਗਈ। ਇਸ ਤੋਂ ਬਾਅਦ ਉਸ ਨੇ ਹੋਰ ਹੈਲਮੇਟ ਪਾਉਣ ਲਈ ਡਰੈਸਿੰਗ ਰੂਮ ਵੱਲ ਇਸ਼ਾਰਾ ਕੀਤਾ ਅਤੇ ਹੈਲਮੇਟ ਪਾਉਣ ਲਈ ਅੱਗੇ ਵਧਿਆ ਪਰ ਇਸ ਦੌਰਾਨ ਬੰਲਗਾਦੇਸ਼ੀ ਕਪਤਾਨ ਦੀ ਅਪੀਲ ਉੱਤੇ ਮੈਥਿਊਜ਼ ਨੂੰ ਟਾਈਮ ਆਊਟ ਦੇ ਦਿੱਤਾ ਗਿਆ।
-
Absolutely pathetic what happened in Delhi today! #AngeloMathews
— Gautam Gambhir (@GautamGambhir) November 6, 2023 " class="align-text-top noRightClick twitterSection" data="
">Absolutely pathetic what happened in Delhi today! #AngeloMathews
— Gautam Gambhir (@GautamGambhir) November 6, 2023Absolutely pathetic what happened in Delhi today! #AngeloMathews
— Gautam Gambhir (@GautamGambhir) November 6, 2023
ਆਈਸੀਸੀ ਨਿਯਮਾਂ ਦੀ ਉਲੰਘਣਾ: ਅੰਪਾਇਰਾਂ ਮੁਤਾਬਿਕ ਐਂਜੇਲੋ ਮੈਥਿਊਜ਼ ਨੇ ਆਈਸੀਸੀ ਨਿਯਮਾਂ ਦੀ ਉਲੰਘਣਾ (Breach of ICC Rules) ਕੀਤੀ ਹੈ। ਆਈਸੀਸੀ ਦੁਆਰਾ ਬਣਾਏ ਗਏ ਟਾਈਮ ਆਊਟ ਨਿਯਮਾਂ ਦੇ ਅਨੁਸਾਰ, ਇੱਕ ਬੱਲੇਬਾਜ਼ ਦੇ ਆਊਟ ਹੋਣ ਤੋਂ ਬਾਅਦ, ਦੂਜੇ ਬੱਲੇਬਾਜ਼ ਨੂੰ ਕ੍ਰੀਜ਼ 'ਤੇ ਆਉਣਾ ਹੁੰਦਾ ਹੈ ਅਤੇ 2 ਮਿੰਟ ਦੇ ਅੰਦਰ ਖੇਡ ਸ਼ੁਰੂ ਕਰਨਾ ਹੁੰਦਾ ਹੈ ਪਰ ਮੈਥਿਊਜ਼ ਅਜਿਹਾ ਨਹੀਂ ਕਰ ਸਕੇ। ਹੈਲਮੇਟ ਦੀ ਸਟਰੈਪ ਟੁੱਟਣ ਕਾਰਨ ਉਸ ਨੂੰ 2 ਮਿੰਟ ਤੋਂ ਵੱਧ ਦਾ ਸਮਾਂ ਲੱਗਾ ਅਤੇ ਇਸ ਦੌਰਾਨ ਸ਼ਾਕਿਬ ਨੇ ਟਾਈਮ ਆਊਟ ਨਿਯਮ ਦੇ ਤਹਿਤ ਆਊਟ ਹੋਣ ਦੀ ਅਪੀਲ ਕੀਤੀ।
- ETV BHARAT EXCLUSIVE: ਸੰਜੇ ਜਗਦਲੇ ਦਾ ਵੱਡਾ ਬਿਆਨ, ਕਿਹਾ- ਰੋਹਿਤ ਆਪਣੀ ਬੱਲੇਬਾਜ਼ੀ ਨਾਲ ਕਰ ਰਹੇ ਮਿਸਾਲ ਕਾਇਮ, ਜਡੇਜਾ ਨੇ ਖਾਸ ਖਿਡਾਰੀ
- BANGLADESH VS SRI LANKA : ਵਿਸ਼ਵ ਕੱਪ ਵਿੱਚ ਪਹਿਲੀ ਵਾਰ ਬੰਗਲਾਦੇਸ਼ ਹੱਥੋਂ ਹਾਰਿਆ ਸ੍ਰੀਲੰਕਾ , 3 ਵਿਕਟਾਂ ਨਾਲ ਬੰਗਲਾਦੇਸ਼ ਨੇ ਜਿੱਤਿਆ ਮੈਚ
- Horse Dies Outside Eden Garden: ਭਾਰਤ-ਦੱਖਣੀ ਅਫਰੀਕਾ ਮੈਚ ਤੋਂ ਬਾਅਦ ਚੱਲੇ ਪਟਾਕਿਆਂ ਕਾਰਨ ਘੋੜੇ ਦੀ ਮੌਤ ! ਈਡਨ ਗਾਰਡਨ ਦੇ ਬਾਹਰ ਡਿਊਟੀ 'ਤੇ ਸੀ ਘੋੜਾ
- " class="align-text-top noRightClick twitterSection" data="">
ਅੰਪਾਇਰ ਨੇ ਫਿਰ ਪੁੱਛਿਆ ਕਿ ਕੀ ਤੁਸੀਂ ਸੱਚਮੁੱਚ ਆਊਟ ਦੀ ਅਪੀਲ ਕਰਨਾ ਚਾਹੁੰਦੇ ਹੋ ਤਾਂ ਸ਼ਾਕਿਬ ਨੇ ਹਾਂ ਕਿਹਾ। ਇਸ ਤੋਂ ਬਾਅਦ ਮੈਥਿਊਜ਼ ਨੇ ਅੰਪਾਇਰ ਅਤੇ ਸ਼ਾਕਿਬ ਅਲ ਹਸਨ ਨਾਲ ਕਾਫੀ ਬਹਿਸ ਕੀਤੀ ਪਰ ਕ੍ਰਿਕਟ ਦੇ ਨਿਯਮਾਂ ਮੁਤਾਬਕ ਉਨ੍ਹਾਂ ਨੂੰ ਆਊਟ ਕਰ ਦਿੱਤਾ ਗਿਆ। ਮੈਥਿਊਜ਼ ਅੰਤਰਰਾਸ਼ਟਰੀ ਕ੍ਰਿਕਟ 'ਚ ਟਾਈਮ ਆਊਟ ਹੋਣ ਵਾਲੇ ਪਹਿਲੇ ਕ੍ਰਿਕਟਰ ਬਣ ਗਏ ਹਨ। ਇਸ ਤੋਂ ਪਹਿਲਾਂ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਬੱਲੇਬਾਜ਼ ਨੂੰ ਟਾਈਮ ਆਊਟ ਦੇ ਤਹਿਤ ਆਊਟ ਦਿੱਤਾ ਜਾਂਦਾ ਰਿਹਾ ਹੈ। ਇਸ ਮੈਚ ਵਿੱਚ ਬੰਗਲਾਦੇਸ਼ ਨੇ ਸ਼੍ਰੀਲੰਕਾ ਨੂੰ 3 ਵਿਕਟਾਂ ਨਾਲ ਹਰਾਇਆ।