ETV Bharat / sports

Hotel Rates Skyrocket: ਭਾਰਤ-ਪਾਕਿਸਤਨ ਮੁਕਾਬਲੇ ਤੋਂ ਪਹਿਲਾਂ ਅਹਿਮਦਾਬਾਦ 'ਚ ਹੋਟਲਾਂ ਦੇ ਰੇਟ ਪਹੁੰਚੇ ਅਸਮਾਨੀ, ਇੱਕ ਦਿਨ ਦਾ ਕਿਰਾਇਆ ਲੱਖਾਂ ਰੁਪਏ

ਭਾਰਤ ਅਤੇ ਪਾਕਿਸਤਾਨ ਵਿਚਾਲੇ 14 ਅਕਤੂਬਰ ਨੂੰ ਹੋਣ ਵਾਲੇ ਵਿਸ਼ਵ ਕੱਪ ਮੈਚ ਤੋਂ ਪਹਿਲਾਂ, ਅਹਿਮਦਾਬਾਦ ਵਿੱਚ ਹੋਟਲ ਦੇ ਰੇਟ ਅਸਮਾਨ ਨੂੰ ਛੂਹ ਗਏ ਹਨ ਜਦੋਂ ਕਿ ਕੁਝ ਹੋਟਲ ਇੰਨੇ ਵਿਅਸਤ ਹਨ (ICC World Cup 2023) ਕਿ ਮੈਚ ਵਾਲੇ ਦਿਨ ਸਾਰੇ ਕਮਰੇ ਬੁੱਕ ਹੋ ਗਏ ਹਨ। ETV ਭਾਰਤ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ, ਅਹਿਮਦਾਬਾਦ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ, ਨਰਿੰਦਰ ਸੋਮਾਨੀ ਨੇ ਸ਼ਹਿਰ ਵਿੱਚ ਹੋਟਲ ਦੇ ਰੇਟਾਂ 'ਤੇ ਰੌਸ਼ਨੀ ਪਾਈ।

Hotel rates skyrocket in Ahmedabad ahead of high-octane Indo-Pak Cricket World Cup clash
Hotel rates skyrocket: ਭਾਰਤ-ਪਾਕਿਸਤਨ ਮੁਕਾਬਲੇ ਤੋਂ ਪਹਿਲਾਂ ਅਹਿਮਦਾਬਾਦ 'ਚ ਹੋਟਲਾਂ ਦੇ ਰੇਟ ਪਹੁੰਚੇ ਅਸਮਾਨੀ, ਇੱਕ ਦਿਨ ਦਾ ਕਿਰਾਇਆ ਲੱਖਾਂ ਰੁਪਏ
author img

By ETV Bharat Punjabi Team

Published : Oct 12, 2023, 1:46 PM IST

Updated : Oct 12, 2023, 1:55 PM IST

ਅਹਿਮਦਾਬਾਦ/ਗੁਜਰਾਤ: ਇੱਥੇ ਨਰਿੰਦਰ ਮੋਦੀ ਸਟੇਡੀਅਮ ਵਿੱਚ 14 ਅਕਤੂਬਰ ਨੂੰ ਵਿਸ਼ਵ ਕੱਪ ਮੁਕਾਬਲੇ ਵਿੱਚ ਭਾਰਤ-ਪਾਕਿਸਤਾਨ (India vs Pakistan) ਨਾਲ ਭਿੜਨ ਲਈ ਤਿਆਰ ਹੈ। ਖੇਡ ਦੇ ਆਲੇ-ਦੁਆਲੇ ਬਹੁਤ ਚਰਚਾ ਹੈ ਅਤੇ ਇਸ ਨੇ ਹੋਟਲ ਉਦਯੋਗ ਨੂੰ ਵੀ ਪ੍ਰਭਾਵਿਤ ਕੀਤਾ ਹੈ। ਅਹਿਮਦਾਬਾਦ ਦੇ ਵੱਖ-ਵੱਖ ਹੋਟਲਾਂ ਦੇ ਕਮਰਿਆਂ ਦੇ ਰੇਟ ਹਾਈ-ਓਕਟੇਨ ਟਕਰਾਅ ਤੋਂ ਪਹਿਲਾਂ ਵੱਡੇ ਪੱਧਰ 'ਤੇ ਚੜ੍ਹ ਗਏ ਹਨ। 1,32,000 ਦੀ ਸਮਰੱਥਾ ਵਾਲੇ ਸਟੇਡੀਅਮ ਵਿੱਚ ਦਰਸ਼ਕਾਂ ਦੇ ਆਉਣ ਦੀ ਉਮੀਦ ਦੇ ਨਾਲ, ਬਹੁਤ ਸਾਰੇ ਹੋਟਲ ਅਤੇ ਗੈਸਟ ਹਾਊਸ ਬੁੱਕ (Book hotels and guest houses) ਕੀਤੇ ਗਏ ਹਨ।ਅਹਿਮਦਾਬਾਦ ਦੇ ਹੋਟਲਾਂ ਦੇ ਰੇਟ ਇੱਕ ਸਮੇਂ 50,000 ਰੁਪਏ ਤੱਕ ਪਹੁੰਚ ਜਾਂਦੇ ਸਨ ਪਰ ਹੁਣ ਕੀਮਤਾਂ ਘੱਟ ਕੇ 30,000 ਰੁਪਏ ਰਹਿ ਗਈਆਂ ਹਨ। ਹਾਲਾਂਕਿ ਕੁਝ ਹੋਟਲ ਅਜੇ ਵੀ 1.5 ਲੱਖ ਰੁਪਏ ਵਸੂਲ ਰਹੇ ਹਨ।

ਮਹਿੰਗੇ ਰੇਟ ਲਗਾ ਰਹੇ ਨੇ ਹੋਟਲ: ਨਰਿੰਦਰ ਸੋਮਾਨੀ ਨੇ ਈਟੀਵੀ ਭਾਰਤ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਕਿਹਾ ਕਿ, "ਅਹਿਮਦਾਬਾਦ ਦੇ ਕੁੱਝ ਪੰਜ ਤਾਰਾ ਹੋਟਲ ਅਜੇ ਵੀ 1.5 ਲੱਖ ਰੁਪਏ ਚਾਰਜ ਕਰ ਰਹੇ ਹਨ। ਇਹ ਉਹ ਹੋਟਲ ਹਨ ਜਿੱਥੇ ਕ੍ਰਿਕਟਰ ਅਤੇ ਬੀਸੀਸੀਆਈ ਅਧਿਕਾਰੀ (BCCI officials) ਠਹਿਰਦੇ ਹਨ। ਜਦੋਂ ਵੀ ਕੁੱਝ ਕਮਰੇ ਖਾਲੀ ਹੁੰਦੇ ਹਨ ਤਾਂ ਉਹ ਵੀਵੀਆਈਪੀ ਮੈਂਬਰਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਮਹਿੰਗੇ ਰੇਟਾਂ 'ਤੇ ਚਾਰਜ ਕਰਦੇ ਹਨ।"

ਭਾਅ ਘਟਣ ਦੀ ਉਮੀਦ: ਨਰਿੰਦਰ ਸੋਮਾਨੀ ਨੇ ਖੁਲਾਸਾ ਕੀਤਾ ਕਿ ਭਾਰਤ-ਪਾਕਿਸਤਾਨ (India vs Pakistan) ਵਿਚਾਲੇ ਜਲਦ ਹੀ ਹੋਣ ਵਾਲੇ ਮੁਕਾਬਲੇ ਦੇ ਨਾਲ ਹੋਟਲਾਂ ਦੀ ਮੰਗ ਵਧੇਗੀ ਇਸ ਕਾਰਣ ਹੋਟਲ ਦੇ ਰੇਟ 50,000 ਰੁਪਏ ਪ੍ਰਤੀ ਦਿਨ ਹੋ ਗਏ। ਹਾਲਾਂਕਿ, ਮੈਚ ਦਾ ਨਿਰਧਾਰਤ ਦਿਨ ਨੇੜੇ ਆਉਣ 'ਤੇ ਰੇਟ ਘੱਟ ਗਏ ਹਨ। ਸੋਮਾਨੀ ਦਾ ਕਹਿਣਾ ਹੈ ਕਿ, "ਹੋਟਲ ਅਜੇ ਵੀ ਆਮ ਨਾਲੋਂ ਦੁੱਗਣੇ ਭਾਅ ਵਸੂਲ ਰਹੇ ਹਨ। ਮੈਚ ਦੇ ਐਲਾਨ ਤੋਂ ਬਾਅਦ ਵਿਦੇਸ਼ੀ ਧਰਤੀ ਤੋਂ ਮੈਚ ਦੇਖਣ ਲਈ ਆਉਣ ਵਾਲੇ ਦਰਸ਼ਕਾਂ ਨੇ ਪਹਿਲਾਂ ਤੋਂ ਹੀ ਹੋਟਲ ਬੁੱਕ ਕਰਵਾ ਲਏ ਸਨ ਪਰ ਉਨ੍ਹਾਂ ਨੂੰ ਫਲਾਈਟ ਟਿਕਟ ਜਾਂ ਮੈਚ ਦੀ ਟਿਕਟ ਨਾ ਮਿਲਣ ਕਾਰਨ ਬਾਅਦ 'ਚ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ। ਸਭ ਬੁੱਕ ਹੋ ਗਏ ਹਨ, ਪਰ ਜਲਦੀ ਹੀ ਮੈਚ ਦੇ ਨੇੜੇ ਆਉਣ ਨਾਲ ਦਰਾਂ 30-40% ਦੇ ਵਿਚਕਾਰ ਘਟ ਸਕਦੀਆਂ ਹਨ।"

ਸੋਮਾਨੀ ਨੇ ਹੋਟਲਾਂ ਦੀਆਂ ਮੌਜੂਦਾ ਕੀਮਤਾਂ ਦਾ ਵੀ ਖੁਲਾਸਾ ਕੀਤਾ। ਸੋਮਾਨੀ ਨੇ ਸਿੱਟਾ ਕੱਢਿਆ, "13 ਅਕਤੂਬਰ ਨੂੰ, ਰੈਡੀਅੰਸ ਬਲੂ ਦੇ ਇੱਕ ਕਮਰੇ ਦੀ ਕੀਮਤ 25,000 ਰੁਪਏ ਹੈ। ਇਸ ਤੋਂ ਇਲਾਵਾ, ਹੋਟਲ ਤਾਜ ਉਮੇਦ 43,000 ਰੁਪਏ ਲੈ ਰਿਹਾ ਹੈ ਜਦੋਂਕਿ ਵਸਤਰਪੁਰ ਵਿੱਚ ਹੋਟਲ ਹਯਾਤ 35,000 ਪ੍ਰਤੀ ਦਿਨ ਚਾਰਜ ਕਰ ਰਿਹਾ ਹੈ। ਹਾਲਾਂਕਿ, ਸੰਭਾਵਨਾ ਹੈ ਕਿ ਦਰਾਂ ਘੱਟ ਜਾਣਗੀਆਂ।" (Ahmedabad's Narendra Modi Stadium)

Last Updated : Oct 12, 2023, 1:55 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.