ਨਵੀਂ ਦਿੱਲੀ— ਭਾਰਤੀ ਟੀਮ ਨੇ ਵਿਸ਼ਵ ਕੱਪ 2023 'ਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤੀ ਟੀਮ ਹੁਣ ਤੱਕ ਪੰਜ ਮੈਚ ਜਿੱਤ ਚੁੱਕੀ ਹੈ। ਨਿਊਜ਼ੀਲੈਂਡ ਖ਼ਿਲਾਫ਼ ਐਤਵਾਰ ਨੂੰ ਮਿਲੀ ਜਿੱਤ ਨਾਲ ਸੈਮੀਫਾਈਨਲ ਵਿੱਚ ਭਾਰਤ ਦਾ ਰਸਤਾ ਆਸਾਨ ਹੋ ਗਿਆ ਹੈ। ਇਸ ਦੇ ਨਾਲ ਹੀ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਅੰਕ ਸੂਚੀ ਵਿਚ ਵੀ ਸਿਖਰ 'ਤੇ ਪਹੁੰਚ ਗਿਆ ਹੈ। ਇਸ ਮੈਚ ਦੀ ਜਿੱਤ ਦੇ ਨਾਲ ਹੀ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਨਾਂ ਕਈ ਨਵੇਂ ਰਿਕਾਰਡ ਦਰਜ ਹੋ ਗਏ ਹਨ।
-
Milestone for Rohit Sharma today:
— CricketMAN2 (@ImTanujSingh) October 22, 2023 " class="align-text-top noRightClick twitterSection" data="
- First Indian Captain to win vs NZ after 20 years.
- Most Sixes for India in WCs.
- 1500+ runs in Int'l in this year.
- First player to score 300 runs in this WC.
- First Asian to hits 50 Sixes in a Calander year in ODIs.
- THE HITMAN..!! pic.twitter.com/z96x5ufZHt
">Milestone for Rohit Sharma today:
— CricketMAN2 (@ImTanujSingh) October 22, 2023
- First Indian Captain to win vs NZ after 20 years.
- Most Sixes for India in WCs.
- 1500+ runs in Int'l in this year.
- First player to score 300 runs in this WC.
- First Asian to hits 50 Sixes in a Calander year in ODIs.
- THE HITMAN..!! pic.twitter.com/z96x5ufZHtMilestone for Rohit Sharma today:
— CricketMAN2 (@ImTanujSingh) October 22, 2023
- First Indian Captain to win vs NZ after 20 years.
- Most Sixes for India in WCs.
- 1500+ runs in Int'l in this year.
- First player to score 300 runs in this WC.
- First Asian to hits 50 Sixes in a Calander year in ODIs.
- THE HITMAN..!! pic.twitter.com/z96x5ufZHt
ਰੋਹਿਤ ਸ਼ਰਮਾ ਦੀ ਕਪਤਾਨੀ 'ਚ ਭਾਰਤੀ ਟੀਮ ਨੇ 20 ਸਾਲ ਬਾਅਦ ਨਿਊਜ਼ੀਲੈਂਡ ਨੂੰ ਹਰਾਇਆ ਹੈ। ਭਾਰਤ 20 ਸਾਲਾਂ ਤੋਂ ਇਸ ਜਿੱਤ ਲਈ ਤਰਸ ਰਿਹਾ ਸੀ, ਕੱਲ੍ਹ ਐਤਵਾਰ ਨੂੰ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਨਿਊਜ਼ੀਲੈਂਡ ਖਿਲਾਫ ਇਹ ਜਿੱਤ ਹਾਸਿਲ ਕੀਤੀ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੇ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ। ਰੋਹਿਤ ਸ਼ਰਮਾ ਨੇ ਨਿਊਜ਼ੀਲੈਂਡ ਖ਼ਿਲਾਫ਼ ਪੰਜਵੇਂ ਓਵਰ ਵਿੱਚ ਵਿਸ਼ਵ ਕੱਪ ਵਿੱਚ ਆਪਣਾ 38ਵਾਂ ਛੱਕਾ ਜੜਿਆ। ਇਸ ਤੋਂ ਪਹਿਲਾਂ ਵਿਸ਼ਵ ਕੱਪ 'ਚ ਸਭ ਤੋਂ ਵੱਧ 37 ਛੱਕੇ ਲਗਾਉਣ ਦਾ ਰਿਕਾਰਡ ਦੱਖਣੀ ਅਫਰੀਕਾ ਦੇ ਬੱਲੇਬਾਜ਼ ਏਬੀ ਡਿਵਿਲੀਅਰਸ ਦੇ ਨਾਂ ਸੀ।
- " class="align-text-top noRightClick twitterSection" data="">
ਰੋਹਿਤ ਸ਼ਰਮਾ ਨੇ ਇਸ ਸਾਲ ਅੰਤਰਰਾਸ਼ਟਰੀ ਕ੍ਰਿਕਟ 'ਚ 1500 ਦੌੜਾਂ ਬਣਾਉਣ ਦਾ ਅੰਕੜਾ ਵੀ ਛੂਹ ਲਿਆ ਹੈ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਇਸ ਵਿਸ਼ਵ ਕੱਪ ਵਿੱਚ 300 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਇਸ ਤੋਂ ਬਾਅਦ ਆਪਣੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਵਿਰਾਟ ਕੋਹਲੀ ਨੇ 300 ਦੌੜਾਂ ਦਾ ਅੰਕੜਾ ਪਾਰ ਕੀਤਾ ਅਤੇ ਇਸ ਵਿਸ਼ਵ ਕੱਪ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਚੋਟੀ 'ਤੇ ਪਹੁੰਚ ਗਏ ਹਨ।
ਰੋਹਿਤ ਦੇ ਅਗਲੇ ਰਿਕਾਰਡ ਦੀ ਗੱਲ ਕਰੀਏ ਤਾਂ ਉਹ ਇੱਕ ਸਾਲ ਵਿੱਚ 50 ਛੱਕੇ ਮਾਰਨ ਵਾਲਾ ਪਹਿਲਾ ਏਸ਼ਿਆਈ ਖਿਡਾਰੀ ਬਣ ਗਿਆ ਹੈ।