ETV Bharat / sports

ਧੋਨੀ ਅਤੇ ਕੋਹਲੀ ਨੇ ਸੰਤਰੀ ਰੰਗ 'ਚ ਦਿਖਾਏ ਆਪਣੇ ਅੰਦਾਜ਼ - Orange jersey

ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦਾ ਜੇਤੂ ਅਭਿਆਨ ਜਾਰੀ ਹੈ। ਭਾਰਤੀ ਕ੍ਰਿਕਟ ਟੀਮ ਨੇ ਹੁਣ ਤੱਕ ਕੁੱਲ 6 ਮੁਕਾਬਲਿਆਂ ਵਿੱਚੋਂ 5 ਮੁਕਾਬਲੇ ਜਿੱਤ ਚੁੱਕੀ ਹੈ, ਜਦਕਿ ਇੱਕ ਮੁਕਾਬਲਾ ਮੀਂਹ ਕਾਰਨ ਰੱਦ ਹੋ ਗਿਆ ਸੀ।

ਧੋਨੀ ਅਤੇ ਕੋਹਲੀ ਨੇ ਸੰਤਰੀ ਰੰਗ 'ਚ ਦਿਖਾਏ ਆਪਣੇ ਅੰਦਾਜ਼
author img

By

Published : Jun 30, 2019, 1:50 PM IST

ਨਵੀਂ ਦਿੱਲੀ : ਵਿਸ਼ਵ ਕੱਪ ਵਿੱਚ ਭਾਰਤੀ ਕ੍ਰਿਕਟ ਟੀਮ ਦਾ ਜਿੱਤਾਂ ਦੀ ਲੜੀ ਜਾਰੀ ਹੈ। ਟੀਮ ਨੇ ਹੁਣ ਤੱਕ 6 ਮੁਕਾਬਲੇ ਖੇਡੇ ਹਨ ਜਿੰਨ੍ਹਾਂ ਵਿੱਚੋਂ 1 ਮੀਂਹ ਕਾਰਨ ਰੱਦ ਹੋ ਗਿਆ ਸੀ ਅਤੇ ਬਾਕੀ ਦੇ 5 ਜਿੱਤੇ ਹਨ। ਫ਼ਿਲਹਾਲ ਭਾਰਤੀ ਟੀਮ ਸੈਮੀਫ਼ਾਈਨਲ ਵਿੱਚ ਪਹੁੰਚਣ ਦੇ ਬਿਲਕੁਲ ਨੇੜੇ ਹਨ।

ਭਾਰਤ ਦਾ ਮੁਕਾਬਲਾ ਮੇਜ਼ਬਾਨ ਟੀਮ ਇੰਗਲੈਂਡ ਨਾਲ ਅੱਜ ਹੋਵੇਗਾ। ਦੋਵੇਂ ਟੀਮਾਂ ਦੀ ਜਰਸੀ ਦਾ ਰੰਗ ਮਿਲਦਾ-ਜੁਲਦਾ ਹੋਣ ਕਾਰਨ ਭਾਰਤੀ ਟੀਮ ਇੰਗਲੈਂਡ ਵਿਰੁੱਧ ਨਵੀਂ ਚਲਾਕੀ ਦੇ ਨਾਲ ਨਵੇਂ ਰੰਗ ਦੀ ਜਰਸੀ ਨਾਲ ਉਤਰਣ ਨੂੰ ਤਿਆਰ ਹੈ। ਫ਼ਿਲਹਾਲ ਉਸ ਤੋਂ ਪਹਿਲਾਂ ਟੀਮ ਇੰਡੀਆਂ ਦਾ ਪਹਿਲਾ ਲੁੱਕ ਇੰਟਰਨੈੱਟ ਤੇ ਵਾਇਰਲ ਹੋ ਰਿਹਾ ਹੈ।

ਕਪਤਾਨ ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ ਅਤੇ ਟੀਮ ਦੇ ਹੋਰਾਂ ਖਿਡਾਰੀਆਂ ਨੇ ਕ੍ਰਿਕਟ ਟੀਮ ਦੀ ਨਵੀਂ ਜਰਸੀ ਨਾਲ ਫ਼ੋਟੋਸ਼ੂਟ ਕਰਵਾਇਆ। ਜਿਸ ਦੀ ਫ਼ੋਟੋਆਂ ਇੰਟਰਨੈੱਟ ਤੇ ਕਾਫ਼ੀ ਧੂਮਾਂ ਪਾ ਰਹੀਆਂ ਹਨ।

ਇੰਗਲੈਂਡ ਵਿਰੁੱਧ ਭਾਰਤ ਆਪਣਾ 7ਵਾਂ ਮੈਚ ਖੇਡੇਗਾ। ਜੇ ਭਾਰਤ ਇਹ ਮੈਚ ਜਿੱਤ ਜਾਂਦਾ ਹੈ ਤਾਂ ਉਸਦੀ ਸੈਮੀਫ਼ਾਈਨਲ ਵਿੱਚ ਜਗ੍ਹਾ ਪੱਕੀ ਹੋ ਜਾਵੇਗਾ। ਉਥੇ ਹੀ ਵਿਸ਼ਵ ਕੱਪ ਦੀ ਦਾਅਵੇਦਾਰ ਟੀਮ ਮੰਨੀ ਜਾ ਰਹੀ ਇੰਗਲੈਂਡ ਹੁਣ ਤੱਕ ਸਿਰਫ਼ 8 ਪੁਆਇੰਟਾਂ ਨਾਲ ਚੌਥੇ ਸਥਾਨ ਤੇ ਹੈ। ਸੈਮੀਫ਼ਾਈਨਲ ਵਿੱਚ ਪਹੁੰਚਣ ਲਈ ਇੰਗਲੈਂਡ ਨੂੰ ਹਾਲੇ 2 ਮੈਚ ਹੋ ਜਿੱਤਣੇ ਹਨ।

Intro:Body:

Indian Team in New Jersey

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.