ETV Bharat / sports

CWC2019 : ਇੰਗਲੈਂਡ ਨੂੰ ਹਰਾ ਕੇ ਸ਼੍ਰੀਲੰਕਾ ਨੇ ਕੀਤਾ ਵੱਡਾ ਉੱਲਟ ਫ਼ੇਰ, ਮਲਿੰਗਾ ਨੇ ਲਈਆਂ 4 ਵਿਕਟਾਂ - sri lanka win over england

ਸ਼੍ਰੀਲੰਕਾ ਨੇ ਹੇਡਿੰਗਲੇ ਮੈਦਾਨ 'ਤੇ ਖੇਡੇ ਗਏ ਵਿਸ਼ਵ ਕੱਪ ਦੇ ਇੱਕ ਬੇਹੱਦ ਰੁਮਾਂਚਕ ਮੈਚ ਵਿੱਚ ਉੱਲਟ ਫੇ਼ਰ ਕਰਦੇ ਹੋਏ ਮੇਜ਼ਬਾਨ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾਇਆ।

ਇੰਗਲੈਂਡ ਨੂੰ ਹਰਾ ਕੇ ਸ਼੍ਰੀਲੰਕਾ ਨੇ ਕੀਤਾ ਵੱਡਾ ਉੱਲਟ ਫ਼ੇਰ
author img

By

Published : Jun 21, 2019, 11:44 PM IST

ਨਵੀਂ ਦਿੱਲੀ : ਐਂਜੇਲੋ ਮੈਥੂਨ (ਨਾਬਾਦ) ਦੇ ਅਰਧ ਸੈਂਕੜੇ ਦੀ ਬਦੌਲਤ ਸ਼੍ਰੀਲੰਕਾ ਕ੍ਰਿਕਟ ਟੀਮ ਨੇ ਹੇਡਿੰਗਲੇ ਮੈਦਾਨ 'ਤੇ ਖੇਡੇ ਗਏ ਆਈਸੀਸੀ ਵਿਸ਼ਵ ਕੱਪ 2019 ਦੇ ਮੁਕਾਬਲੇ ਵਿੱਚ ਮੇਜ਼ਬਾਨ ਇੰਗਲੈਂਡ ਦੇ ਸਾਹਮਣੇ 233 ਦੌੜਾਂ ਦਾ ਟੀਚਾ ਰੱਖਿਆ ਸੀ। ਇਸ ਸਕੋਰ ਦਾ ਪਿੱਛਾ ਕਰਦੇ ਹੋਏ ਮੇਜ਼ਬਾਨ ਟੀਮ 47 ਓਵਰਾਂ ਵਿੱਚ 212 ਦੌੜਾਂ 'ਤੇ ਹੀ ਆੱਲ ਆਉਟ ਹੋ ਗਈ। ਇਸ ਵਿਸ਼ਵ ਕੱਪ ਵਿੱਚ ਸ਼੍ਰੀਲੰਕਾ ਦੀ ਇਹ ਦੂਸਰੀ ਜਿੱਤ ਹੈ।

ਜਿੱਤ ਤੋਂ ਬਾਅਦ ਸ਼੍ਰੀਲੰਕਾ ਦੇ ਖਿਡਾਰੀ ਜਸ਼ਨ ਮਨਾਉਂਦੇ ਹੋਏ।

ਇੰਗਲੈਂਡ ਦੀ ਸ਼ੁਰੂਆਤ ਖ਼ਰਾਬ ਰਹੀ। 1 ਸਕੋਰ 'ਤੇ ਜਾਨੀ ਬੇਅਰਸਿਟੋ ਆਉਟ ਹੋ ਗਏ। ਜੇਮਸ ਵਿੰਗ ਵੀ ਜ਼ਿਆਦਾ ਦੇਰ ਤੱਕ ਕ੍ਰਿਜ਼ ਤੇ ਨਾ ਟਿੱਕ ਸਕੇ ਤੇ 14 ਦੌੜਾਂ ਬਣਾ ਕੇ ਆਉਟ ਹੋ ਗਏ. ਜੋਅ ਰੂਟ ਅਤੇ ਇਓਨ ਮਾਰਗਨ ਨੇ ਇਸ ਤੋਂ ਬਾਅਦ ਸਾਂਝੇਦਾਰੀ ਕਰਦੇ ਹੋਏ ਸਕੋਰ ਨੂੰ 73 ਦੌੜਾਂ ਤੱਕ ਪਹੁੰਚਾਇਆ ਪਰ ਉਸ ਦੇ ਤੁਰੰਤ ਬਾਅਦ ਹੀ ਮਾਰਗਨ 21 ਦੌੜਾਂ ਬਣਾ ਕੇ ਪੈਵੇਲਿਅਨ ਵਾਪਸ ਚਲੇ ਗਏ। ਜੋਅ ਰੂਟ 89 ਗੇਂਦਾਂ ਵਿੱਚ 57 ਦੌੜਾਂ ਬਣਾ ਕੇ ਆਉਟ ਹੋ ਗਏ। ਉਥੇ ਹੀ ਬੇਨ ਸਟੋਕਸ ਇੱਕ ਪਾਸੇ ਟਿੱਕੇ ਰਹੇ। ਉਨ੍ਹਾਂ ਨੇ ਨਾਬਾਦ 82 ਦੌੜਾਂ ਬਣਾਈਆ।

ਇਸ ਤੋਂ ਪਹਿਲਾਂ ਦਿਮੁੱਥ ਕਰੁਨਾਰਤਨੇ 1 ਦੌੜ ਬਣਾ ਕੇ ਜੋਫਰਾ ਆਰਚਰ ਦੀ ਗੇਂਦ 'ਤੇ ਕੈਚ ਆਉਟ ਹੋ ਗਏ। ਕੁਸਲ ਪਰੇਰਾ ਵੀ ਜ਼ਿਆਦਾ ਦੇਰ ਤੱਕ ਕ੍ਰਿਜ਼ ਤੇ ਟਿਕ ਨਹੀਂ ਸਕੇ ਅਤੇ ਤੀਸਰੇ ਓਵਰ ਵਿੱਚ ਵੀ ਆਪਣਾ ਵਿਕਟ ਗੁਆ ਦਿੱਤਾ। ਟੀਮ ਨੇ 3 ਦੌੜਾਂ 'ਤੇ ਹੀ ਓਪਨਿੰਗ ਜੋੜੀ ਪਵੇਲਿਅਨ ਵਾਪਸ ਜਾ ਚੁੱਕੀ ਸੀ।

ਅਵਸ਼ਿਕਾ ਫਰਨਾਡੋ ਅਤੇ ਕੁਸ਼ਲ ਮੇਂਡਿਸ ਵਿਚਕਾਰ 59 ਦੌੜਾਂ ਦੀ ਸਾਂਝੇ ਅਤੇ ਫ਼ਿਰ ਐਂਜਲੋ ਮੈਥਿਉ ਅਤੇ ਕੁਸ਼ਲ ਮੈਂਡਿਸ ਵਿਚਕਾਰ 71 ਦੌੜਾਂ ਦੀ ਸਾਂਝੇਦਾਰੀ ਨੇ ਸ਼੍ਰੀਲੰਕਾ ਦੀ ਸਥਿਤੀ ਸੰਭਾਲੀ। ਅਵਸ਼ਿਕਾ ਫਰਨਾਡੋ 49 ਦੌੜਾਂ ਬਣਾ ਕੇ ਆਉਟ ਹੋ ਗਏ। ਕੁਸ਼ਲ ਮੈਂਡਿਸ ਨੇ 46 ਦੌੜਾਂ ਬਣਾਈਆਂ।

ਇੰਗਲੈਂਡ ਵੱਲੋਂ ਜੋਫਰਾ ਆਰਚਰ, ਮਾਰਕ ਵੁੱਡ ਨੇ 3-3 ਵਿਕਟ ਲਏ। ਆਦਿਲ ਰਾਸ਼ਿਦ ਨੇ 2 ਵਿਕਟਾਂ ਲਈਆਂ।

ETV Bharat Logo

Copyright © 2025 Ushodaya Enterprises Pvt. Ltd., All Rights Reserved.