ਨਵੀਂ ਦਿੱਲੀ : ਬੰਗਲਾਦੇਸ਼ ਨੇ ਸੋਮਵਾਰ ਨੂੰ ਆਈਸੀਸੀ ਵਿਸ਼ਵ ਕੱਪ 2019 ਵਿੱਚ ਦ ਕੂਪਰ ਐਸੋਸੀਏਟਜ਼ ਕਾਉਂਟੀ ਮੈਦਾਨ 'ਤੇ ਖੇਡੇ ਗਏ ਮੈਚ ਵਿੱਚ ਵੈਸਟ ਇੰਡੀਜ਼ ਨੂੰ 7 ਵਿਕਟਾਂ ਨਾਲ ਹਰਾਇਆ।
ਟਾਸ ਜਿੱਤ ਕੇ ਬੰਗਲਾਦੇਸ਼ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਸੀ। ਵਿੰਡਿਜ਼ ਬੱਲੇਬਾਜ਼ੀ ਕਰਦੇ ਹੋਏ ਨੇ ਬੰਗਲਾਦੇਸ਼ ਨੂੰ 322 ਦੌੜਾਂ ਦਾ ਟੀਚਾ ਦਿੱਤਾ। ਜਿਸ ਨੂੰ ਬੰਗਲਾਦੇਸ਼ ਨੇ 41.3 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ਨਾਲ ਹਾਸਲ ਕਰ ਲਿਆ।
ਬੰਗਲਾਦੇਸ਼ ਲਈ ਸ਼ਾਕਿਬ ਅਲ ਹਸਨ ਨੇ ਨਾਬਾਦ 124 ਦੌੜਾਂ ਬਣਾਈਆਂ। ਉਸ ਨੇ ਆਪਣੀ ਪਾਰੀ ਵਿੱਚ 99 ਗੇਂਦਾਂ ਦਾ ਸਾਹਮਣਾ ਕਰਦੇ ਹੋਏ 9 ਚੌਕੇ ਮਾਰੇ। ਲਿਟਨ ਦਾਸ ਨੇ 69 ਗੇਂਦਾਂ 'ਤੇ 8 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ ਨਾਬਾਦ 94 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ, ਵਿੰਡਿਜ਼ ਨੇ ਸ਼ਾਈ ਹੋਪ, ਇਵਿਨ ਲੁਇਸ ਅਤੇ ਸ਼ਿਮਰੋਨ ਹੇਟਮੇਅਰ ਅਰਧ ਸੈਂਕੜੇ ਦੇ ਦਮ ਤੇ 50 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ 'ਤੇ 321 ਦੌੜਾਂ ਬਣਾਈਆਂ।
ਹੋਪ ਨੇ 121 ਗੇਂਦਾਂ 'ਤੇ 96 ਦੌੜਾਂ ਬਣਾਈਆਂ। ਉਸ ਨੇ 4 ਚੌਕੇ ਅਤੇ 1 ਛੱਕਾ ਲਾਇਆ। ਲੁਇਸ ਨੇ 67 ਗੇਂਦਾਂ 'ਤੇ 6 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 70 ਦੌੜਾਂ ਦੀ ਪਾਰੀ ਖੇਡੀ। ਹੇਟਮੇਅਰ ਨੇ ਤੂਫ਼ਾਨੀ ਅੰਦਾਜ਼ ਵਿੱਚ 26 ਗੇਂਦਾਂ ਦਾ ਸਾਹਮਣਾ ਕਰ ਕੇ 4 ਚੌਕੇ ਅਤੇ 3 ਛੱਕੇ ਜੜ ਕੇ 50 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ ਤੇ ਦੋਖੇ ਵੀਡਿਉ : ਹਿੰਦੋਸਤਾਨ ਤੋਂ ਹਾਰ ਤੋਂ ਬਾਅਦ ਸ਼ੋਇਬ ਅਖ਼ਤਰ ਹੋਏ ਲਾਲ-ਪੀਲੇ, PAK ਕਪਤਾਨ ਨੂੰ ਦੱਸਿਆ ਬ੍ਰੇਨਲੈੱਸ
ਬੰਗਲਾਦੇਸ਼ ਵੱਲੋਂ ਮੁਸਤਾਫ਼ਿਜਰ ਰਹਿਮਾਨ ਅਤੇ ਮੁਹੰਮਦ ਸੈਫ਼ਉਦੀਨ ਨੇ 3-3 ਵਿਕਟਾਂ ਲਈਆਂ। ਸ਼ਾਕਿਬ ਨੂੰ 2 ਸਫ਼ਲਤਾਵਾਂ ਮਿਲੀਆਂ।