ਲੰਡਨ : ਭਾਰਤੀ ਟੀਮ ਦੇ ਸਾਬਕਾ ਹਰਫ਼ਨਮੌਲ ਖਿਡਾਰੀ ਯੁਵਰਾਜ ਸਿੰਘ ਨੇ ਟੀ-20 ਵਿਸ਼ਵ ਕੱਪ 2007 ਵਿੱਚ ਇੰਗਲੈਂਡ ਦੇ ਗੇਂਦਬਾਜ਼ ਸਟੁਅਰਟ ਬ੍ਰਾਡ ਉੱਤੇ ਲਾਏ ਗਏ 6 ਛੱਕਿਆਂ ਨੂੰ ਯਾਦ ਕੀਤਾ। ਨਾਲ ਹੀ ਦੱਸਿਆ ਕਿ ਕਿਸ ਤਰ੍ਹਾਂ ਐਂਡਰਿਓ ਫਲਿਨਟਾਫ਼ ਨੇ ਉਨ੍ਹਾਂ ਨੂੰ ਗੁੱਸਾ ਦਵਾਇਆ ਸੀ।
ਯੁਵਰਾਜ ਨੇ ਇਸ ਤੋਂ ਇਲਾਵਾ ਇੱਕ ਹੋਰ ਮੈਚ ਦਾ ਜ਼ਿਕਰ ਕਰਦਿਆਂ ਦੱਸਿਆ ਕਿ 6 ਛੱਕੇ ਲਾਉਣ ਤੋਂ ਬਾਅਦ ਉਨ੍ਹਾਂ ਨੂੰ ਦਮ੍ਰਿਤੀ ਮਾਸਕੇਰਨਸ ਵੱਲੋਂ ਉਨ੍ਹਾਂ ਦੀਆਂ ਗੇਂਦਾਂ ਉੱਤੇ ਲਾਏ ਗਏ 5 ਛੱਕਿਆਂ ਨੂੰ ਵੀ ਯਾਦ ਕੀਤਾ ਅਤੇ ਕਿਹਾ ਕਿ 6 ਛੱਕੇ ਉਨ੍ਹਾਂ ਦਾ ਇੱਕ ਤਰ੍ਹਾਂ ਮਾਸਕੇਰਨਸ ਨੂੰ ਜਵਾਬ ਸੀ।
ਇੱਕ ਪੋਡਕਾਸਟ ਉੱਤੇ ਯੁਵਰਾਜ ਨੇ ਕਿਹਾ ਕਿ ਫ੍ਰੈਂਡੀ (ਫਲਿਨਟਾਫ਼) ਤਾਂ ਫ੍ਰੈਂਡੀ ਹੈ। ਉਨ੍ਹਾਂ ਨੇ ਮੈਨੂੰ ਕੁੱਝ ਕਿਹਾ ਅਤੇ ਮੈਂ ਜਵਾਬ ਵਿੱਚ ਕੁੱਝ ਨਹੀਂ ਕਿਹਾ। ਮੈਂ ਖ਼ੁਸ਼ ਸੀ ਕਿ ਮੈਂ 6 ਛੱਕੇ ਲਾਏ ਕਿਉਂਕਿ ਇੰਗਲੈਂਡ ਵਿਰੁੱਧ ਮੈਚ ਵਿੱਚ ਕੁੱਝ ਦਿਨ ਪਹਿਲਾਂ ਮੈਨੂੰ ਮਾਸਕੇਰਨਸ ਨੇ ਇੱਕ ਰੋਜ਼ਾ ਮੈਚ ਵਿੱਚ 5 ਛੱਕੇ ਮਾਰੇ ਸਨ।
ਖੱਬੇ ਹੱਥ ਦੇ ਸਾਬਕਾ ਬੱਲੇਬਾਜ਼ ਨੇ ਕਿਹਾ ਕਿ ਮੈਂ ਜਦ ਉੱਠਿਆ ਛੱਕਾ ਮਾਰਿਆ ਉਸ ਦੇ ਤੁਰੰਤ ਬਾਅਤ ਪਲਟ ਕੇ ਫ੍ਰੈਂਡੀ ਵੱਲ ਦੇਖਿਆ ਅਤੇ ਫ਼ਿਰ ਮਾਸਕੇਰਨਸ ਵੱਲ, ਜੋ ਮੇਰੇ ਵੱਲ ਦੇਖ ਕੇ ਮੁਸਕਰਾ ਰਹੇ ਸਨ।
ਯੁਵਰਾਜ ਨੇ ਕਿਹਾ ਕਿ ਸਟੁਆਰਟ ਦੇ ਪਿਤਾ ਕ੍ਰਿਸ ਬ੍ਰਾਡ ਨੇ ਉਨ੍ਹਾਂ ਦੇ ਆਪਣੇ ਬੇਟੇ ਦਾ ਕਰਿਅਰ ਲਗਭਗ ਖ਼ਤਮ ਕਰਨ ਦੇ ਕਾਰਨ ਇੱਕ ਜਰਸੀ ਸਾਇਨ ਕਰਨ ਨੂੰ ਕਿਹਾ ਸੀ।
ਯੁਵਰਾਜ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਕ੍ਰਿਸ ਬ੍ਰਾਡ ਮੈਚ ਰੈਫ਼ਰੀ ਸਨ। ਉਹ ਅਗਲੇ ਦਿਨ ਮੇਰੇ ਕੋਲ ਆਏ ਅਤੇ ਕਿਹਾ ਕਿ ਤੁਸੀਂ ਤਾਂ ਮੇਰੇ ਬੇਟੇ ਦਾ ਕਰਿਅਰ ਲਗਭਗ ਖ਼ਤਮ ਹੀ ਕਰ ਦਿੱਤਾ ਹੈ ਅਤੇ ਹੁਣ ਤੁਹਾਡੇ ਕੋਲ ਉਸ ਦੇ ਲਈ ਟੀ-ਸ਼ਰਟ ਉੱਤੇ ਹਸਤਾਖ਼ਰ ਕਰਨਾ ਹੋਵੇਗਾ।
ਉਨ੍ਹਾਂ ਨੇ ਉਦੋਂ ਮੈਂ ਉਨ੍ਹਾਂ ਨੂੰ ਆਪਣੀ ਜਰਸੀ ਦਿੱਤੀ ਅਤੇ ਸਟੁਆਰਟ ਦੇ ਲਈ ਇੱਕ ਸੰਦੇਸ਼ ਲਿਖਿਆ, ਮੈਨੂੰ 5 ਛੱਕੇ ਪਏ ਸੀ ਇਸ ਲਈ ਮੈਨੂੰ ਪਤਾ ਹੈ ਕਿਵੇਂ ਦਾ ਮਹਿਸੂਸ ਹੁੰਦਾ ਹੈ। ਇੰਗਲੈਂਡ ਦੇ ਨਾਲ ਭਵਿੱਖ ਦੇ ਕ੍ਰਿਕਟ ਦੇ ਲਈ ਸ਼ੁੱਭਕਾਮਨਾਵਾਂ।
ਯੂਵੀ ਨੇ ਕਿਹਾ ਕਿ ਸਟੁਅਰਟ ਇੰਨ੍ਹੀਂ ਦਿਨੀਂ ਸਰਵਸ਼੍ਰੇਠ ਗੇਂਦਬਾਜ਼ਾਂ ਵਿੱਚੋਂ ਇੱਕ ਹਨ। ਮੈਂ ਇਹ ਸੋਚ ਵੀ ਨਹੀਂ ਸਕਦਾ ਕਿ ਜੇ ਕਿਸੇ ਭਾਰਤੀ ਗੇਂਦਬਾਜ਼ ਨੂੰ ਇੱਕ ਓਵਰ ਵਿੱਚ 6 ਛੱਕੇ ਪੈਣ, ਤਾਂ ਇਸ ਤੋਂ ਬਾਅਦ ਉਹ ਆਪਣਾ ਕਰਿਅਰ ਏਨਾ ਸ਼ਾਨਦਾਰ ਬਣਾ ਸਕਦਾ ਹੈ।
ਦੱਸ ਦਈਏ ਕਿ ਇੰਗਲੈਂਡ ਦੇ ਵਿਰੁੱਧ ਇੱਕ ਮੈਚ ਵਿੱਚ ਸਟੁਅਰਟ ਬ੍ਰਾਡ ਦੇ 1 ਹੀ ਓਵਰ ਵਿੱਚ ਯੁਵਰਾਜ ਨੇ 6 ਛੱਕੇ ਲਾ ਕੇ ਟੀ-20 ਕ੍ਰਿਕਟ ਦਾ ਨਵਾਂ ਰਿਕਾਰਡ ਆਪਣੇ ਨਾਂਅ ਕੀਤਾ ਸੀ। ਇਸ ਪਾਰੀ ਵਿੱਚ ਉਨ੍ਹਾਂ ਨੇ 14 ਗੇਂਦਾਂ ਖੇਡ ਕੇ 58 ਦੌੜਾਂ ਬਣਾਈਆਂ ਸਨ। ਯੁਵੀ ਦੀ ਇਸ ਪਾਰੀ ਦੇ ਦਮ ਉੱਤੇ ਟੀਮ ਇੰਡੀਆ ਨੇ ਇੱਥੇ 18 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ।