ਨਵੀਂ ਦਿੱਲੀ : ਉੱਚੀ ਛਾਲ ਵਾਲੇ ਖਿਡਾਰੀ ਤੇਜਸਵਿਨ ਸ਼ੰਕਰ ਨੇ ਇਸੇ ਮਹੀਨੇ ਦੇ ਆਖ਼ਰੀ ਵਿੱਚ ਦੋਹਾ ਵਿਖੇ ਹੋਣ ਵਾਲੀ ਇਸ ਵਿਸ਼ਵ ਚੈਂਪੀਅਨਸ਼ਿਪ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਹੈ। ਸ਼ੰਕਰ ਨੇ ਇਸ ਗੱਲ ਦੀ ਜਾਣਕਾਰੀ ਭਾਰਤੀ ਅਥਲੈਟਿਕਸ ਮਹਾਂਸੰਘ (ਏਐੱਫ਼ਆਈ) ਨੂੰ ਦਿੱਤੀ ਹੈ।
ਏਐੱਫ਼ਆਈ ਨੇ ਮੰਗਲਵਾਰ ਨੂੰ ਇੱਕ ਬਿਆਨ ਜਾਰੀ ਕਰ ਕੇ ਸ਼ੰਕਰ ਦੇ ਚੈਂਪੀਅਨਸ਼ਿਪ ਵਿੱਚ ਹਿੱਸਾ ਨਾ ਲੈਣ ਦੀ ਜਾਣਕਾਰੀ ਦਿੱਤੀ ਹੈ। ਵਿਸ਼ਵ ਚੈਂਪੀਅਨਸ਼ਿਪ ਕਤਰ ਦੀ ਰਾਜਧਾਨੀ ਦੋਹਾ ਵਿੱਚ 27 ਸਤੰਬਰ ਤੋਂ ਸ਼ੁਰੂ ਹੋਵੇਗੀ।
ਏਐੱਫ਼ਆਈ ਨੇ ਬਿਆਨ ਵਿੱਚ ਲਿਖਿਆ ਹੈ ਕਿ ਅਮਰੀਕਾ ਵਿੱਚ ਰਹਿਣ ਵਾਲੇ ਤੇਜਸਵਿਨ ਸ਼ੰਕਰ ਨੇ ਏਐੱਫ਼ਆਈ ਨੂੰ ਦੱਸਿਆ ਹੈ ਕਿ ਉਹ ਆਪਣੀ ਲੈਅ ਵਿੱਚ ਨਹੀਂ ਹੈ ਅਤੇ ਹਾਲੇ ਚੰਗੀ ਤਰ੍ਹਾਂ ਨਹੀਂ ਖੇਡ ਰਹੇ, ਇਸ ਲਈ ਉਹ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਨਹੀਂ ਲੈਣਗੇ।
ਇਹ ਵੀ ਪੜ੍ਹੋ : ਜਾਣੋ ਕੀ ਹੈ ਰਣਜੀ ਟ੍ਰਾਫ਼ੀ ਦਾ ਗੁਜਰਾਤ ਨਾਲ ਸਬੰਧ
ਏਐੱਫ਼ਆਈ ਦੇ ਪ੍ਰਧਾਨ ਆਦਿਲੇ ਜੇ ਸੁਮਾਰੀਵਾਲਾ ਨੇ ਕਿਹਾ ਕਿ ਅਸੀਂ ਚਾਹੁੰਦੇ ਸੀ ਕਿ ਉਹ ਦੋਹਾ ਵਿੱਚ ਹਿੱਸਾ ਲੈਣ ਅਤੇ ਵੱਡੇ ਪੱਧਰ ਉੱਤੇ ਖੇਡਮ ਦਾ ਅਨੁਭਵ ਪ੍ਰਾਪਤ ਕਰਨ, ਪਰ ਅਸੀਂ ਉਨ੍ਹਾਂ ਦੇ ਫ਼ੈਸਲੇ ਦਾ ਸਨਮਾਨ ਕਰਦੇ ਹਾਂ। ਸਾਨੂੰ ਉਮੀਦ ਹੈ ਕਿ ਉਹ ਵਧੀਆ ਟ੍ਰੇਨਿੰਗ ਲੈਣਗੇ ਅਤੇ ਸੱਟ ਤੋਂ ਮੁਕਤੀ ਪਾਉਣਗੇ ਅਤੇ ਅਗਲੇ ਸਾਲ ਟੋਕਿਓ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਭਾਰਤੀ ਟੀਮ ਦਾ ਹਿੱਸਾ ਹੋਣਗੇ।