ਹੈਮਿਲਟਨ: ਨਿਊਜ਼ੀਲੈਂਡ ਵਿੱਚ ਖੇਡੇ ਜਾ ਰਹੇ ਵਨ-ਡੇਅ ਸੀਰੀਜ਼ ਵਿੱਚ ਮੇਜ਼ਬਾਨ ਟੀਮ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ, ਜਿਸ ਤੋਂ ਬਾਅਦ ਭਾਰਤੀ ਟੀਮ ਨੇ 347 ਦੌੜਾਂ ਬਣਾ ਕੇ ਨਿਊਜ਼ੀਲੈਂਡ ਟੀਮ ਨੂੰ 348 ਦੌੜਾਂ ਦਾ ਟੀਚਾ ਦਿੱਤਾ ਹੈ। ਇਸ ਦੇ ਨਾਲ ਹੀ ਵਨ-ਡੇਅ ਸੀਰੀਜ਼ ਵਿੱਚ ਮਯੰਕ ਅਗਰਵਾਲ ਤੇ ਪ੍ਰਿਥਵੀ ਸ਼ਾਅ ਨੇ ਡੈਬਿਊ ਕੀਤਾ।
ਮਯੰਕ ਨੇ 32 ਦੌੜਾਂ ਦੀ ਤੇ ਸ਼ਾਅ 20 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਮੈਚ ਵਿੱਚ ਸ਼ਭ ਤੋਂ ਜ਼ਿਆਦਾ 103 ਦੌੜਾਂ ਸ਼੍ਰੇਅਸ ਅਈਅਰ ਨੇ ਬਣਾਈਆਂ ਹਨ। ਇਸ ਤੋਂ ਪਹਿਲਾ 2016 ਵਿੱਚ ਕੇ.ਐਲ ਰਾਹੁਲ ਤੇ ਕਰੁਣ ਨਾਇਰ ਨੇ ਆਪਣਾ ਡੈਬਿਊ ਮੈਚ ਵਿੱਚ ਟੀ ਇੰਡੀਆ ਲਈ ਪਾਰੀ ਦੀ ਸ਼ੁਰੂਆਤ ਕੀਤੀ ਸੀ।
ਆਪਣੇ ਵਨ-ਡੇਅ ਸੀਰੀਜ਼ ਵਿੱਚ ਡੈਬਿਊ ਕਰਨ ਵਾਲੇ ਓਪਨਰ
ਸੁਨੀਲ ਗਵਾਸਕਰ ਤੇ ਸੁਧੀਰ ਨਾਇਕ ਬਨਾਮ ਇੰਗਲੈਂਡ (1974)
ਪਾਰਥਸਾਰਥੀ ਸ਼ਰਮਾ ਤੇ ਦਲੀਪ ਵੇਂਗਸਰਕਰ ਬਨਾਮ ਨਿਊਜ਼ੀਲੈਂਜ (1976)
ਕੇ.ਐਲ ਤੇ ਕਰੁਣ ਨਾਇਰ ਬਨਾਮ ਜ਼ਿੰਬਾਬਵੇ (2016)
ਮਯੰਕ ਅਗਰਵਾਲ ਤੇ ਪ੍ਰਿਥਵੀ ਸ਼ਾਅ ਬਨਾਮ ਨਿਊਜ਼ੀਲੈਂਡ (2020)
ਇਸ ਮੈਚ ਵਿੱਚ ਵਿਰਾਟ ਕੋਹਲੀ ਨੇ ਕਪਤਾਨੀ ਪਾਰੀ ਖੇਡੀ ਤੇ ਅਈਅਰ ਨਾਲ ਮਿਲ ਕੇ ਭਾਰਤ ਦਾ ਸਕੋਰ 150 ਦੇ ਪਾਰ ਲੈ ਗਿਆ। ਦੱਸਣਯੋਗ ਹੈ ਕਿ ਅਈਅਰ ਨੇ ਟੀ-20 ਤੋਂ ਬਾਅਦ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਤੇ ਵਨ-ਡੇਅ ਕਰੀਅਰ ਦਾ ਪਹਿਲਾ ਸੈਂਕੜਾ ਲਾਇਆ।