ETV Bharat / sports

ਸਟਾਰਕ ਦੀ ਨਜ਼ਰ ਭਾਰਤ ਖਿਲਾਫ ਮੈਚ 'ਤੇ

ਸਟਾਰ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਕਿਹਾ ਹੈ ਕਿ ਉ ਸਦਾ ਟੀਚਾ ਭਾਰਤ ਨਾਲ ਹੋਣ ਵਾਲੀ ਟੈਸਟ ਸੀਰੀਜ਼ 'ਤੇ ਹੈ ਅਤੇ ਇਸ ਵਾਰ ਉਹ ਜ਼ਿਆਦਾ ਤੋਂ ਜ਼ਿਆਦਾ ਵਿਕਟਾਂ ਲੈਣਾ ਚਾਹੁੰਦਾ ਹੈ।

Stark's eye on the match against India
ਸਟਾਰਕ ਦੀ ਨਜ਼ਰ ਭਾਰਤ ਖਿਲਾਫ ਮੈਚ 'ਤੇ
author img

By

Published : Oct 28, 2020, 1:29 PM IST

ਸਿਡਨੀ: ਭਾਰਤੀ ਕ੍ਰਿਕਟ ਟੀਮ ਨੇ ਟੈਸਟ, ਵਨਡੇ ਅਤੇ ਟੀ-20 ਸੀਰੀਜ਼ ਲਈ ਆਸਟ੍ਰੇਲੀਆ ਦਾ ਦੌਰਾ ਕਰਨਾ ਹੈ ਅਤੇ ਮੇਜ਼ਬਾਨ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਇਸ ਸੀਰੀਜ਼ ਦਾ ਇੰਤਜ਼ਾਰ ਕਰ ਰਹੇ ਹਨ। ਸਟਾਰਕ ਨੇ ਭਾਰਤ ਨਾਲ ਪਿਛਲੀ ਲੜੀ ਵਿੱਚ ਸੱਤ ਪਾਰੀਆਂ ਵਿੱਚ 13 ਵਿਕਟਾਂ ਲਈਆਂ ਸਨ। ਚਾਰ ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਸਟਾਰਕ ਦਾ ਪ੍ਰਦਰਸ਼ਨ ਉਸ ਦੇ ਸਾਥੀ ਨਥਨ ਲਿਓਨ ਅਤੇ ਪੈਟ ਕਮਿੰਸ ਨਾਲੋਂ ਖਰਾਬ ਰਿਹਾ ਸੀ।

ਹਾਲਾਂਕਿ ਇਸ ਵਾਰ ਸਟਾਰਕ ਕਿਸੇ ਨੂੰ ਵੀ ਕੋਈ ਮੌਕਾ ਨਹੀਂ ਦੇਣਾ ਚਾਹੁੰਦੇ ਹਨ ਅਤੇ ਇਸੇ ਲਈ ਉਹ ਆਪਣਾ ਧਿਆਨ ਪੂਰੀ ਤਰ੍ਹਾਂ ਕ੍ਰਿਕਟ 'ਤੇ ਕੇਂਦਰਤ ਕਰ ਰਹੇ ਹਨ।

ਸਟਾਰਕ ਨੇ ਕਿਹਾ, "ਮੈਂ ਇਸ ਵੇਲੇ ਕਿਸੇ ਵੀ ਚੀਜ ਵੱਲ ਧਿਆਨ ਨਹੀਂ ਦੇ ਰਿਹਾ ਹਾਂ। ਮੈਂ ਇਸ ਸਾਲ ਵੱਧ ਤੋਂ ਵੱਧ ਤੇਜ਼ ਗੇਂਦਬਾਜ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿਉਂਕਿ ਮੇਰਾ ਟੀਚਾ ਟੈਸਟ ਸੀਰੀਜ਼ ਹੈ ਅਤੇ ਮੈਂ ਇਸ ਵਾਰ ਜ਼ਿਆਦਾ ਵਿਕਟਾਂ ਲੈਣਾ ਚਾਹੁੰਦਾ ਹਾਂ।"

ਸਟਾਰਕ ਨੇ ਕਿਹਾ ਕਿ ਉਹ ਬਾਹਰੀ ਰਾਏ ਵੱਲ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਨੇ ਕਿਹਾ, ਜਿੰਨ੍ਹਾ ਚਿਰ ਮੇਰੇ ਆਲੇ ਦੁਆਲੇ ਮੇਰੇ ਲੋਕ ਹਨ, ਜਿਨ੍ਹਾਂ ਤੇ ਮੈਨੂੰ ਭਰੋਸਾ ਹੈ, ਬਾਹਰੋਂ ਮਿਲਣ ਵਾਲੇ ਸਕਾਰਾਤਮਕ ਸੁਧਾਰ ਨਾਲ ਕੋਈ ਫ਼ਰਕ ਨਹੀਂ ਪੈਂਦਾ।

ਉਸ ਨੇ ਕਿਹਾ ਕਿ ਪਿਛਲੇ ਸਾਲ ਸ਼ੈਫੀਲਡ ਸ਼ੀਲਡ ਖੇਡਾਂ ਦੌਰਾਨ ਉਸ ਨੇ ਜੋ ਤਕਨੀਕੀ ਤਬਦੀਲੀਆਂ ਕੀਤੀਆਂ, ਉਨ੍ਹਾਂ ਨਾਲ ਉਸ ਨੂੰ ਮਦਦ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.