ਮੁੰਬਈ: ਭਾਰਤੀ ਕ੍ਰਿਕਟਰ ਸ਼੍ਰੀਸੰਤ ਨੇ ਹਾਲ ਹੀ ਵਿੱਚ ਦਿੱਤੀ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ 2024 ਵਿੱਚ ਲੋਕ ਸਭਾ ਚੋਣਾਂ ਵਿੱਚ ਹਿੱਸਾ ਲੈਣਗੇ ਅਤੇ ਆਪਣੇ ਪਸੰਦੀਦਾ ਸ਼ਸ਼ੀ ਥਰੂਰ ਨੂੰ ਹਰਾਉਣਗੇ। ਉਹ ਭਾਜਪਾ ਦੇ ਮੈਂਬਰ ਦੇ ਤੌਰ ਉੱਤੇ ਕੇਰਲ ਦੇ ਤਿਰੁਵੰਨਤਪੁਰਮ ਚੋਣ ਖੇਤਰ ਤੋਂ ਚੋਣ ਲੜਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ਸ਼ੀ ਥਰੂਰ ਨੇ ਉਸ ਦੇ ਮਾੜੇ ਸਮੇਂ ਵਿੱਚ ਵੀ ਮੇਰਾ ਸਾਥ ਦਿੱਤਾ ਸੀ।
36 ਸਾਲਾਂ ਸ਼੍ਰੀਸੰਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਉਨ੍ਹਾਂ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਉਨ੍ਹਾਂ ਨੇ ਮੇਰੇ ਬੁਰੇ ਸਮੇਂ ਵਿੱਚ ਮੇਰਾ ਬਹੁਤ ਸਾਥ ਦਿੱਤਾ ਹੈ। ਮੈਂ ਉਨ੍ਹਾਂ ਨੂੰ ਚੋਣਾਂ ਵਿੱਚ ਮਾਤ ਦੇਵਾਂਗਾ। ਇਸ ਵਿੱਚ ਕੋਈ ਵੀ ਦੋ-ਪੱਖੀ ਰਾਇ ਨਹੀਂ ਹੈ।
ਇਸ ਇੰਟਰਵਿਊ ਵਿੱਚ ਉਨ੍ਹਾਂ ਨੇ ਤਿਹਾੜ ਜੇਲ੍ਹ ਵਾਲੀਆਂ ਰਾਤਾਂ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਉਹ ਨਿਰੋਦਸ਼ ਹਨ। ਸ਼੍ਰੀਸੰਤ ਨੇ ਕਿਹਾ ਕਿ ਹੁਣ ਮੈਂ ਠੀਕ ਹਾਂ, ਬਹੁਤ ਵਧੀਆ ਚੀਜਾਂ ਹੋ ਰਹੀਆਂ ਹਨ ਜਿਵੇਂ ਸੰਗੀਤ, ਫ਼ਿਲਮਾਂ, ਕਿਤਾਬਾਂ, ਵੈਬ ਸੀਰੀਜ਼, ਕ੍ਰਿਕਟ ਅਤੇ ਰਾਜਨੀਤੀ।
ਤੁਹਾਨੂੰ ਦੱਸ ਦਈਏ ਕਿ ਅਗਸਤ 2013 ਵਿੱਚ ਬੀਸੀਸੀਆਈ ਨੇ ਸ਼੍ਰੀਸੰਤ ਉੱਤੇ ਆਈਪੀਐੱਲ ਵਿੱਚ ਮੈਚ ਫ਼ਿਕਸਿੰਗ ਦੇ ਦੋਸ਼ਾਂ ਅਧੀਨ ਜਿੰਦਗੀ ਭਰ ਲਈ ਰੋਕ ਲਾ ਦਿੱਤੀ ਸੀ। ਉਨ੍ਹਾਂ ਤੋਂ ਇਲਾਵਾ ਅਜਿਤ ਚੰਦੀਲਾ ਅਤੇ ਅੰਕਿਤ ਚਵਾਨ ਵੀ ਇਸ ਮਾਮਲੇ ਵਿੱਚ ਫਸ ਗਏ ਸਨ। ਹੁਣ 15 ਮਾਰਚ 2019 ਨੂੰ ਸੁਪਰੀਮ ਕੋਰਟ ਨੇ ਉਨ੍ਹਾਂ ਉੱਤੇ ਲੱਗੀ ਜਿੰਦਗੀ ਭਰ ਦੀ ਰੋਕ ਨੂੰ ਹਟਾ ਦਿੱਤਾ ਸੀ। ਹੁਣ ਉਹ ਕ੍ਰਿਕਟ ਖੇਡ ਸਕਦੇ ਹਨ।
BCCI ਨੇ ਸ਼੍ਰੀਸੰਤ 'ਤੇ ਲੱਗੀ ਰੋਕ ਦੀ ਮਿਆਦ ਘਟਾਈ, ਅਗਲੇ ਸਾਲ ਕਰ ਸਕਦੇ ਹਨ ਵਾਪਸੀ