ਬਰਮਿੰਘਮ : ਤਕਰੀਬਨ ਡੇਢ ਸਾਲ ਬਾਅਦ ਜਰਸੀ ਵਿੱਚ ਵਾਪਸੀ ਕਰ ਰਹੇ ਸਟੀਵ ਸਮਿਥ ਨੇ ਐਜ਼ਬੈਸਟਨ ਕ੍ਰਿਕਟ ਗ੍ਰਾਉਂਡ ਉੱਤੇ ਖੇਡੇ ਜਾ ਰਹੇ ਐਸ਼ੇਜ਼ ਲੜੀ ਦੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ 144 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਆਸਟ੍ਰੇਲੀਆ ਨੂੰ ਘੱਟ ਸਕੌਰ ਉੱਤੇ ਰੁੜ੍ਹਣ ਤੋਂ ਬਚਾ ਲਿਆ।
ਇਹ ਵੀ ਪੜ੍ਹੋ : ਰੋਹਿਤ-ਕੋਹਲੀ ਦੀ ਨਾਰਾਜ਼ਗੀ ਨੂੰ ਲੈ ਕੇ ਬੋਲੇ ਕਪਿਲ ਦੇਵ
ਇੱਕ ਸਮੇਂ ਤਾਂ ਆਸਟ੍ਰੇਲੀਆ ਦਾ 200 ਤੋਂ ਉੱਪਰ ਜਾਣਾ ਮੁਸ਼ਕਿਲ ਲੱਗ ਰਿਹਾ ਸੀ ਪਰ ਸਟੀਵ ਸਮਿਥ ਨੇ ਇੱਕ ਪਾਸਾ ਸਾਂਭ ਰੱਖਿਆ ਅਤੇ ਆਸਟ੍ਰੇਲੀਆ ਨੂੰ ਪਹਿਲੀ ਪਾਰੀ ਵਿੱਚ 284 ਦੇ ਸਕੋਰ ਤੱਕ ਪਹੁੰਚਾਇਆ। ਇੰਗਲੈੰਡ ਲਈ 5 ਵਿਕਟਾਂ ਲੈਣ ਵਾਲੇ ਸਟੁਆਰਟ ਬ੍ਰਾਡ ਨੇ ਸਮਿਥ ਨੂੰ ਆਉਟ ਕਰ ਆਸਟ੍ਰੇਲੀਆ ਨੂੰ ਆਲ ਆਊਟ ਕੀਤਾ।
122 ਦੌੜਾਂ ਉੱਤੇ ਆਪਣੀਆਂ 8 ਵਿਕਟਾਂ ਗੁਆਉਣ ਵਾਲੀ ਆਸਟ੍ਰੇਲੀਆ ਦੀ ਰਾਹ ਮੁਸ਼ਕਿਲ ਲੱਗ ਰਹੀ ਸੀ, ਪਰ ਸਮਿਥ ਨੇ ਪਹਿਲਾਂ ਪੀਟਰ ਸੀਡਲ ਨਾਲ ਮਿਲ ਕੇ 9ਵੇਂ ਵਿਕਟ ਲਈ 88 ਦੌੜਾਂ ਦੀ ਸਾਂਝਦਾਰੀ ਕੀਤੀ।
ਸਿਡਲ ਨੂੰ ਦਿਨ ਦੇ ਸੈਸ਼ਨ ਵਿੱਚ ਮੋਇਨ ਅਲੀ ਨੇ ਆਪਣਾ ਸ਼ਿਕਾਰ ਬਣਾਇਆ। ਇਸ ਤੋਂ ਬਾਅਦ ਲਾਇਨ ਦੇ ਨਾਲ 10ਵੇਂ ਵਿਕਟ ਲਈ 74 ਦੌੜਾਂ ਦੀ ਸਾਂਝਦਾਰੀ ਕਰ ਕੇ ਆਸਟ੍ਰੇਲੀਆ ਨੂੰ ਸਨਮਾਨ ਪੂਰਵਕ ਸਕੌਰ ਤੱਕ ਪਹੁੰਚਾਇਆ।
ਸਮਿਥ, ਸਿਡਲ ਅਤੇ ਨਾਥਨ ਤੋਂ ਇਲਾਵਾ ਆਸਟ੍ਰੇਲੀਆ ਲਈ ਟ੍ਰੈਵਿਸ ਹੈੱਡ ਨੇ 35 ਦੌੜਾਂ ਬਣਾਈਆਂ। ਇੰਗਲੈਂਡ ਲਈ ਬ੍ਰਾਡ ਤੋਂ ਇਲਾਵਾ ਕ੍ਰਿਸ ਵੋਕਸ ਨੇ 3 ਵਿਕਟਾਂ ਲਈਆਂ ਜਦਕਿ ਬੇਨ ਸਟੋਕਸ ਅਤੇ ਅਲੀ ਨੂੰ ਇੱਕ-ਇੱਕ ਸਫ਼ਲਤਾ ਮਿਲੀ।
ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿੱਚ ਦਿਨ ਖ਼ਤਮ ਹੋਣ ਤੱਕ ਬਿਨਾਂ ਕੋਈ ਵਿਕਟ ਦੇ ਨੁਕਸਾਨ ਨਾਲ 10 ਦੌੜਾਂ ਬਣਾ ਲਈਆਂ ਹਨ।