ETV Bharat / sports

IND VS NZ: ਆਖਰੀ ਵਨ-ਡੇਅ ਤੋਂ ਪਹਿਲਾ ਸ਼ਾਰਦੂਲ ਨੇ ਦਿੱਤਾ ਵੱਡਾ ਬਿਆਨ - ODI 2020

ਭਾਰਤੀ ਕ੍ਰਿਕੇਟਰ ਸ਼ਾਰਦੂਲ ਠਾਕੁਰ ਨੇ ਕਿਹਾ, "ਜਦ ਤੁਸੀਂ ਅੰਤਰਰਾਸ਼ਟਰੀ ਕ੍ਰਿਕੇਟ ਖੇਡਦੇ ਹੋਂ ਤਾਂ ਤੁਹਾਡੇ ਲਈ ਹਰ ਖੇਡ ਜ਼ਰੂਰੀ ਹੁੰਦੀ ਹੈ। ਅਸੀਂ ਇਸ ਸੀਰੀਜ਼ ਵਿੱਚ 2-0 ਨਾਲ ਹਾਰ ਗਏ ਹਾਂ, ਪਰ ਤੀਸਰੇ ਵਨ-ਡੇਅ ਵਿੱਚ ਅਸੀਂ ਚੰਗਾ ਪ੍ਰਦਰਸ਼ਨ ਕਰਾਂਗੇ।"

shardul thakur made a big statement
ਫ਼ੋਟੋ
author img

By

Published : Feb 10, 2020, 2:59 PM IST

ਨਵੀਂ ਦਿੱਲੀ: ਨਿਊਜ਼ੀਲੈਂਡ ਦੇ ਖ਼ਿਲਾਫ਼ ਤਿੰਨ ਵਨ-ਡੇਅ ਮੈਚਾਂ ਦੀ ਸੀਰੀਜ਼ ਵਿੱਚ 2-0 ਤੋਂ ਪਿਛਾੜ ਚੁੱਕੀ ਭਾਰਤੀ ਟੀਮ ਹੁਣ ਆਖਰੀ ਵਨ-ਡੇਅ ਮੈਚ ਦੇ ਲਈ ਪੂਰੀ ਤਰ੍ਹਾਂ ਤਿਆਰ ਹਨ। 11 ਫਰਵਰੀ ਨੂੰ ਬੇ ਓਵਲ ਵਿੱਚ ਖੇਡੇ ਜਾਣ ਵਾਲੇ ਤੀਸਰੇ ਵਨ-ਡੇਅ ਵਿੱਚ ਭਾਰਤੀ ਟੀਮ ਆਪਣਾ ਸਨਮਾਨ ਬਚਾਉਣ ਲਈ ਉਤਰੇਗੀ। ਇਸ ਉੱਤੇ ਤੇਜ਼ ਗੇਂਦਬਾਜ਼ ਸ਼ਾਰਦੂਲ ਠਾਕੁਰ ਨੇ ਕਿਹਾ ਕਿ ਭਲੇ ਹੀ ਟੀਮ ਵਨ-ਡੇਅ ਸੀਰੀਜ਼ ਹਾਰ ਗਈ ਹੋਵੇ ਪਰ ਆਖਰੀ ਵਨ-ਡੇਅ ਵਿੱਚ ਅਸੀਂ ਚੰਗਾ ਪ੍ਰਦਰਸ਼ਨ ਕਰਾਂਗੇ।

shardul thakur made a big statement
ਫ਼ੋਟੋ

ਉਨ੍ਹਾਂ ਕਿਹਾ, "ਜਦ ਤੁਸੀਂ ਅੰਤਰਰਾਸ਼ਟਰੀ ਕ੍ਰਿਕੇਟ ਖੇਡਦੇ ਹੋ ਤਾਂ ਤੁਹਾਡੇ ਲਈ ਹਰ ਖੇਡ ਜ਼ਰੂਰੀ ਹੁੰਦੀ ਹੈ। ਅਸੀਂ ਇਸ ਸੀਰੀਜ਼ ਵਿੱਚ 2-0 ਨਾਲ ਹਾਰ ਗਏ ਹਾਂ ਪਰ ਤੀਸਰੇ ਵਨ-ਡੇਅ ਵਿੱਚ ਅਸੀਂ ਚੰਗਾ ਪ੍ਰਦਰਸ਼ਨ ਕਰਾਂਗੇ, ਜਦ ਤੁਸੀਂ ਇਸ ਤਰ੍ਹਾਂ ਸੀਰੀਜ਼ ਹਾਰ ਜਾਂਦੇ ਹੋ ਤਾਂ ਤੁਹਾਡੇ ਕੋਲ ਮੌਕਾ ਹੁੰਦਾ ਹੈ ਕਿ ਤੁਸੀਂ ਆਖਰੀ ਖੇਡ ਵਿੱਚ ਅਜ਼ਾਦੀ ਨਾਲ ਆਪਣੀ ਖੇਡ ਨੂੰ ਨਿਖਾਰੋ। ਨਿਊਜ਼ੀਲੈਂਡ ਦਾ ਮੈਦਾਨ ਕਾਫ਼ੀ ਅਲਗ ਹੈ। ਇੱਥੇ ਗਰਾਊਂਡ ਦੀ ਡਾਈਮੇਨਸ਼ਨ ਨੂੰ ਸਮਝਣਾ ਜ਼ਰੂਰੀ ਹੈ। ਕਿਉਂਕਿ ਸਾਰੇ ਮੈਦਾਨਾਂ ਦੀ ਸੀਮਾ ਅਲਗ ਹੁੰਦੀ ਹੈ।

ਦੂਸਰੇ ਵਨ-ਡੇਅ ਵਿੱਚ ਆਕਲੈਂਡ ਦੇ ਗਰਾਉਂਡ ਦੀ ਸਾਹਮਣੇ ਦੀ ਬਾਊਂਡਰੀ ਜ਼ਿਆਦਾ ਵੱਡੀ ਤੇ ਸਾਈਡ ਵਾਲੀ ਛੋਟੀ ਸੀ। ਅਸੀਂ ਉਸੇਂ ਹਿਸਾਬ ਨਾਲ ਹੀ ਗੇਂਦਬਾਜ਼ੀ ਕਰਨੀ ਚਾਹੀ ਸੀ। ਹੁਣ ਅਗਲੇ ਮੈਚ ਵਿੱਚ ਅਸੀਂ ਇਸ ਗੱਲ ਦਾ ਜ਼ਿਆਦਾ ਧਿਆਨ ਰੱਖਾਗੇਂ। ਕਿਉਂਕਿ ਬੇ ਓਵਲ ਦੀ ਬਾਊਂਡਰੀਜ਼ ਦੂਸਰੇ ਮੈਦਾਨਾਂ ਨਾਲੋਂ ਜ਼ਿਆਦਾ ਵੱਡੀ ਹੈ।"

ਭਾਰਤ ਨੂੰ ਸੀਰੀਜ਼ ਦੇ ਪਹਿਲੇ ਵਨ-ਡੇਅ ਵਿੱਚ 4 ਵਿਕਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕੀਵੀ ਟੀਮ ਨੇ ਭਾਰਤ ਦੇ ਦਿੱਤੇ 348 ਦੌੜਾਂ ਦੇ ਟੀਚੇ ਨੂੰ ਅਸਾਨੀ ਨਾਲ ਪੂਰਾ ਕਰ ਲਿਆ ਸੀ। ਨਾਲ ਹੀ ਦੂਸਰੇ ਵਨ-ਡੇਅ ਵਿੱਚ ਵੀ ਭਾਰਤ ਨੂੰ ਨਿਊਜ਼ੀਲੈਂਡ ਦੇ ਹੱਥੋਂ 22 ਦੌੜਾਂ ਨਾਲ ਹਾਰ ਮਿਲੀ ਸੀ। ਇਸ ਤੋਂ ਪਹਿਲਾ ਭਾਰਤ ਨੇ ਟੀ 20 ਸੀਰੀਜ਼ 5-0 ਨਾਲ ਜਿੱਤੀ ਸੀ।

Intro:Body:

ARSH


Conclusion:

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.