ETV Bharat / sports

ਗੰਭੀਰ ਬੱਲੇਬਾਜ਼ ਵਜੋਂ ਚੰਗੇ, ਇਨਸਾਨ ਦੇ ਤੌਰ 'ਤੇ ਕਾਫ਼ੀ ਖਾਮੀਆਂ: ਅਫ਼ਰੀਦੀ - ਗੌਤਮ ਗੰਭੀਰ

ਗੰਭੀਰ ਅਤੇ ਅਫ਼ਰੀਦੀ ਕਈ ਵਾਰ ਇੱਕ-ਦੂਸਰੇ ਵਿਰੁੱਧ ਮੈਦਾਨ ਉੱਤੇ ਖੇਡੇ ਹਨ ਅਤੇ ਮੈਦਾਨ ਉੱਤੇ ਇੱਕ-ਦੂਸਰੇ ਨਾਲ ਭਿੜੇ ਵੀ ਹਨ। ਸੋਸ਼ਲ ਮੀਡਿਆ ਉੱਤੇ ਵੀ ਅੱਜਕੱਲ੍ਹ ਦੋਵਾਂ ਵਿਚਕਾਰ ਤਿੱਖੀ ਬਹਿਸ ਹੋ ਰਹੀ ਹੈ।

ਗੰਭੀਰ ਬੱਲੇਬਾਜ਼ ਵੱਜੋਂ ਚੰਗੇ, ਇਨਸਾਨ ਦੇ ਤੌਰ 'ਤੇ ਕਾਫ਼ੀ ਖਾਮੀਆਂ : ਅਫ਼ਰੀਦੀ

author img

By

Published : Jul 19, 2020, 3:11 PM IST

ਲਾਹੌਰ: ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਕਿਹਾ ਹੈ ਕਿ ਉਹ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੂੰ ਇੱਕ ਬੱਲੇਬਾਜ਼ ਦੇ ਤੌਰ ਉੱਤੇ ਹਮੇਸ਼ਾ ਹੀ ਪਸੰਦ ਕਰਦੇ ਸਨ, ਪਰ ਇੱਕ ਇਨਸਾਨ ਦੇ ਤੌਰ ਉੱਤੇ ਉਹ ਵਧੀਆ ਨਹੀਂ ਹਨ।

ਗੰਭੀਰ ਬੱਲੇਬਾਜ਼ ਵੱਜੋਂ ਚੰਗੇ, ਇਨਸਾਨ ਦੇ ਤੌਰ 'ਤੇ ਕਾਫ਼ੀ ਖਾਮੀਆਂ : ਅਫ਼ਰੀਦੀ
ਗੰਭੀਰ ਬੱਲੇਬਾਜ਼ ਵੱਜੋਂ ਚੰਗੇ, ਇਨਸਾਨ ਦੇ ਤੌਰ 'ਤੇ ਕਾਫ਼ੀ ਖਾਮੀਆਂ : ਅਫ਼ਰੀਦੀ

ਅਫ਼ਰੀਦੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਇੱਕ ਕ੍ਰਿਕਟਰ ਦੇ ਤੌਰ ਉੱਤੇ, ਇੱਕ ਬੱਲੇਬਾਜ਼ ਦੇ ਤੌਰ ਉੱਤੇ ਮੈਂ ਹਮੇਸ਼ਾ ਹੀ ਉਨ੍ਹਾਂ ਪਸੰਦ ਕੀਤਾ ਹੈ, ਪਰ ਇੱਕ ਇਨਸਾਨ ਦੇ ਤੌਰ ਉੱਤੇ, ਉਹ ਕਈ ਵਾਰ ਅਜਿਹੀਆਂ ਚੀਜ਼ਾਂ ਕਰ ਜਾਂਦੇ ਹਨ ਕਿ ਤੁਸੀਂ ਇੱਕ ਵਾਰ ਤਾਂ ਸੋਚੋ ਕਿ ਛੱਡੋ ਯਾਰ, ਉਨ੍ਹਾਂ ਨੂੰ ਕੁੱਝ ਸਮੱਸਿਆ ਹੈ। ਉਨ੍ਹਾਂ ਦੇ ਫ਼ਿਜ਼ਿਓ ਨੇ ਹਮੇਸ਼ਾ ਇਹ ਦੱਸਿਆ ਹੈ।

ਅਫ਼ਰੀਦੀ ਨੇ ਪੈਡੀ ਅਪਟਨ ਦੀ ਜੀਵਨੀ ਵਿੱਚ ਗੰਭੀਰ ਉੱਤੇ ਲਿਖੀ ਟਿੱਪਣੀ ਬਾਰੇ ਇਹ ਗੱਲ ਕਹੀ। ਅਪਟਨ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ, ਮਾਨਸਿਕ ਦ੍ਰਿੜਤਾ ਦੀ ਗੱਲ ਕਰੀਏ ਤਾਂ, ਮੈਂ ਜਿੰਨੇ ਵੀ ਲੋਕਾਂ ਦੇ ਨਾਲ ਕੰਮ ਕੀਤਾ ਹੈ, ਉਨ੍ਹਾਂ ਵਿੱਚ ਉਹ ਸਭ ਤੋਂ ਕਮਜ਼ੋਰ ਅਤੇ ਮਾਨਸਿਕ ਰੂਪ ਤੋਂ ਅਸੁਰੱਖਿਅਤ ਇਨਸਾਨ ਸਨ।

ਗੰਭੀਰ ਅਤੇ ਅਫ਼ਰੀਦੀ ਨੇ ਕਈ ਵਾਰ ਇੱਕ-ਦੂਸਰੇ ਵਿਰੁੱਧ ਖੇਡਿਆ ਹੈ ਅਤੇ ਮੈਦਾਨ ਉੱਤੇ ਇੱਕ-ਦੂਸਰੇ ਨਾਲ ਭਿੜੇ ਵੀ ਹਨ। ਸੋਸ਼ਲ ਮੀਡਿਆ ਉੱਤੇ ਵੀ ਅੱਜ ਕੱਲ੍ਹ ਦੋਵਾਂ ਵਿਚਕਾਰ ਤਿੱਖੀ ਬਹਿਸ ਦੇਖੀ ਜਾ ਸਕਦੀ ਹੈ।

ਅਫ਼ਰੀਦੀ ਨੇ ਪਾਕਿਸਤਾਨ ਦੇ ਲਈ 398 ਇੱਕ ਰੋਜ਼ਾ ਮੈਚ ਖੇਡੇ ਹਨ, ਜਿਸ ਵਿੱਚ ਉਨ੍ਹਾਂ ਨੇ 8064 ਦੌੜਾਂ ਬਣਾਈਆਂ ਅਤੇ 395 ਵਿਕਟਾਂ ਲਈਆਂ ਹਨ। ਅਫ਼ਰੀਦੀ ਨੇ 99 ਟੀ-20 ਮੈਚ ਖੇਡੇ ਹਨ, ਜਿਸ ਵਿੱਚ 1416 ਦੌੜਾਂ ਬਣਾਈਆਂ ਅਤੇ 98 ਵਿਕਟਾਂ ਲਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 27 ਟੈਸਟ ਮੈਚ ਵੀ ਖੇਡੇ ਹਨ, ਜਿਸ ਵਿੱਚ ਉਨ੍ਹਾਂ ਨੇ 1716 ਦੌੜਾਂ ਅਤੇ 48 ਵਿਕਟਾਂ ਲਈਆਂ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.