ਨਾਗਪੁਰ: ਭਾਰਤ ਅਤੇ ਆਸਟ੍ਰੇਲੀਆ ਦੀ ਕ੍ਰਿਕਟ ਟੀਮਾਂ ਇੱਕ ਵਾਰ ਫੇਰ ਤੋਂ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ। 5 ਮਾਰਚ ਨੂੰ ਨਾਗਪੁਰ 'ਚ ਦੋਵਾਂ ਦੇਸ਼ਾਂ ਵਿਚਾਲੇ ਦੂਜਾ ਵਨਡੇ ਮੈਚ ਖੇਡਿਆ ਜਾਵੇਗਾ ਜੋ ਕਿ ਦੁਪਹਿਰ ਡੇਢ ਵਜੇ ਤੋਂ ਮੈਚ ਸ਼ੁਰੂ ਹੋਵੇਗਾ।
ਪੰਜ ਮੈਚਾਂ ਦੀ ਵਨ ਡੇ ਸੀਰੀਜ਼ ਦਾ ਪਹਿਲਾ ਮੈਚ ਭਾਰਤ ਨੇ ਛੇ ਵਿਕਟਾਂ ਨਾਲ ਜਿੱਤਿਆ ਸੀ। ਭਾਰਤ ਟੀਮ ਨੇ ਹੁਣ ਤੱਕ 962 ਵਨ ਡੇ ਮੈਚ ਖੇਡੇ ਹਨ ਜਿਸ ਚੋਂ ਉਨ੍ਹਾਂ ਨੂੰ 499 'ਚ ਜਿੱਤ ਹਾਸਲ ਹੋਈ ਹੈ।
ਵਿਦਰਭ ਕ੍ਰਿਕੇਟ ਐਸੋਸੀਏਸ਼ਨ (ਵੀਸੀਏ) ਮੈਦਾਨ ‘ਤੇ ਭਾਰਤ ਅਤੇ ਆਸਟ੍ਰੇਲੀਆ ਦੀ ਟੀਮ ਚੌਥੀ ਵਾਰ ਭਿੜਣਗੀਆਂ। ਇਸ ਤੋਂ ਪਹਿਲਾਂ ਹਰ ਮੈਚ ਭਾਰਤੀ ਟੀਮ ਨੇ ਹੀ ਜਿੱਤਿਆ ਹੈ। ਆਸਟ੍ਰੇਲੀਆ, ਭਾਰਤ ਵਿਰੁੱਧ ਹੁਣ ਤੱਕ ਇਸ ਮੈਦਾਨ ‘ਤੇ ਇੱਕ ਵੀ ਵਨਡੇ ਨਹੀਂ ਜਿੱਤ ਸਕੀ ਹੈ।