ਸੰਗਰੂਰ: ਸੰਗਰੂਰ ਦੀ ਖਨੌਰੀ ਸਰਹੱਦ ’ਤੇ 34 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ’ਚ ਅੱਜ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਐਲਾਨ ਕੀਤਾ ਹੈ। ਇਸ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਵੱਖ ਵੱਖ ਥਾਵਾਂ ਉੱਤੇ ਰੇਲਵੇ ਟਰੈਕ ਅਤੇ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਗਿਆ। ਇਸ ਕਾਰਨ ਆਮ ਲੋਕ ਪਰੇਸ਼ਾਨ ਹੁੰਦੇ ਦਿਖਾਈ ਦਿੱਤੇ। ਉਥੇ ਹੀ ਸੰਗਰੂਰ ਵਿੱਚ ਬੱਸ ਸਟੈਂਡ ਅਤੇ ਸ਼ਹਿਰ ਦੇ ਬਜ਼ਾਰ ਬੰਦ ਨਜ਼ਰ ਆਏ ਅਤੇ ਲੋਕਾਂ ਨੇ ਵੀ ਕਿਸਾਨਾਂ ਦੇ ਸਮਰਥਨ ਵਿੱਚ ਹਾ ਦਾ ਨਾਅਰਾ ਮਾਰਿਆ। ਕਿਸਾਨਾਂ ਦੇ ਇਸ ਬੰਦ ਦੀ ਕਾਲ ਦੇ ਚੱਲਦੇ ਬੱਸ ਸਟੈਂਡ ਪੂਰੀ ਤਰਾਂ ਬੰਦ ਹਨ।
ਕਿਸਾਨਾਂ ਨੂੰ ਭਰਵਾਂ ਸਮਰਥਨ
ਦੱਸ ਦਈਏ ਕਿ ਸੰਗਰੂਰ 'ਚ ਬੱਸਾਂ ਚਾਹੇ ਉਹ ਸਰਕਾਰੀ ਹੋਣ, ਚਾਹੇ ਨਿੱਜੀ ਦਾਇਰੇ ਦੀਆਂ, ਸ਼ਾਮ ਤੱਕ ਬੰਦ ਰਹਿਣਗੀਆਂ। ਜ਼ਿਕਰਯੋਗ ਹੈ ਕਿ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ’ਤੇ ਅੰਦੋਲਨ ਨੂੰ ਦਬਾਉਣ ਦਾ ਯਤਨ ਕਰਨ ਦਾ ਦੋਸ਼ ਲਾਉਂਦੇ ਹੋਏ ਸੁਪਰੀਮ ਕੋਰਟ ਨੂੰ ਕਿਹਾ ਹੈ, ‘ਉਹ ਕੇਂਦਰ ਦੇ ਇਨ੍ਹਾਂ ਯਤਨਾਂ ਵਿਚ ਜਾਣੇ-ਅਣਜਾਣੇ ਭਾਈਵਾਲ ਨਾ ਬਣੇ। ਜੇ ਕਿਸਾਨ ਅੰਦੋਲਨ ਨੂੰ ਦਬਾਉਣ ਦਾ ਹੁਕਮ ਦਿੱਤਾ ਜਾਂਦਾ ਹੈ ਤਾਂ ਜਾਨ-ਮਾਲ ਦਾ ਜਿੰਨਾ ਨੁਕਸਾਨ ਹੋਵੇਗਾ, ਉਸ ਦੇ ਲਈ ਕੇਂਦਰ ਸਰਕਾਰ ਦੇ ਨਾਲ-ਨਾਲ ਉਹ ਸੰਵਿਧਾਨਕ ਸੰਸਥਾ ਵੀ ਜ਼ਿੰਮੇਵਾਰ ਹੋਵੇਗੀ, ਜੋ ਕਿ ਅਜਿਹੇ ਹੁਕਮ ਦੇ ਰਹੀ ਹੈ’। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਡੱਲੇਵਾਲ ਨੂੰ ਉਨ੍ਹਾਂ ਦੀਆਂ ਲਾਸ਼ਾਂ ਉੱਤੋਂ ਲੰਘ ਕੇ ਜਬਰੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
- Punjab Bandh : ਮੋਗਾ ਵਿੱਚ ਪੰਜਾਬ ਬੰਦ ਦਾ ਅਸਰ, ਕਿਸਾਨਾਂ ਨੂੰ ਹਰ ਵਰਗ ਦਾ ਮਿਲਿਆ ਸਾਥ
- ਪੰਜਾਬ ਬੰਦ ਦੌਰਾਨ ਅਸਲੀ ਪੁਲਿਸ ਹੱਥੇ ਚੱੜ੍ਹਿਆ ਨਕਲੀ ਪੁਲਿਸ ਵਾਲਾ, ਨਸ਼ੇ ਦੀ ਹਾਲਤ 'ਚ ਖੜ੍ਹੇ ਟੱਰਕ ਨੂੰ ਟੱਕਰ ਮਾਰ ਕੇ ਕੀਤਾ ਡਰਾਮਾ, ਦੇਖੋ ਵੀਡੀਓ
- ਲਾਈਵ Punjab Bandh: ਰੇਲ-ਬੱਸ ਸੇਵਾਵਾਂ ਠੱਪ, ਅੰਮ੍ਰਿਤਸਰ 'ਚ ਫ਼ਸਿਆ ਇੱਥੇ ਘੁੰਮਣ ਆਇਆ ਰੂਸੀ ਪਰਿਵਾਰ, ਜਦੋਂ ਲਾੜਾ ਵੀ ਜਾਮ 'ਚ ਫਸਿਆ
ਲੁਧਿਆਣਾ ਵਿੱਚ ਨਹੀਂ ਬੰਦ ਦਾ ਅਸਰ
ਜ਼ਿਕਰਯੋਗ ਹੈ ਕਿ ਪੰਜਾਬ ਬੰਦ ਦਾ ਅਸਰ ਜਿਥੇ ਪੂਰੇ ਸੂਬੇ ਵਿੱਚ ਦਿਖ ਰਿਹਾ ਹੈ, ਉਥੇ ਹੀ ਲੁਧਿਆਣਾ ਦਾ ਮਸ਼ਹੂਰ ਚੌੜਾ ਬਜ਼ਾਰ ਖੁੱਲ੍ਹਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਨੇ ਪ੍ਰਦਰਸ਼ਨ ਕਰਨਾ ਹੈ ਤਾਂ ਉਹ ਮੰਤਰੀਆਂ ਦੇ ਅਤੇ ਵਿਧਾਇਕਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨ। ਅਸੀਂ ਕਿਸਾਨਾਂ ਦੇ ਨਾਲ ਹਾਂ, ਪਰ ਅਸੀਂ ਵੀ ਰੋਜ਼ ਦੀ ਰੋਜ਼ ਕਮਾਉਣ ਵਾਲੇ ਤੇ ਰੋਜ਼ ਦੀ ਰੋਜ਼ ਖਾਣ ਵਾਲੇ ਹਾਂ। ਦੁਕਾਨਦਾਰਾਂ ਨੇ ਕਿਹਾ ਕਿ ਅਸੀਂ ਵਰਕਰਾਂ ਨੂੰ ਕਿੱਥੋ ਪੈਸੇ ਦੇਵਾਂਗੇ ਜੇਕਰ ਦੁਕਾਨਾਂ ਬੰਦ ਰੱਖਾਂਗੇ। ਅਸੀਂ ਕਿਸਾਨਾਂ ਦੇ ਨਾਲ ਪਰ ਸ਼ਹਿਰ ਬੰਦ ਕਰਕੇ ਜਾਂ ਫਿਰ ਦੁਕਾਨਾਂ ਬੰਦ ਕਰਕੇ ਇਹ ਮਸਲੇ ਦਾ ਹੱਲ ਨਹੀਂ ਹੋਣਾ ਹੈ।