ਮੁੰਬਈ : ਕੋਰੋਨਾ ਵਾਇਰਸ ਦੇ ਕਾਰਨ ਦੁਨੀਆ ਭਰ ਦੇ ਸਾਰੇ ਦੇਸ਼ਾਂ ਵਿੱਚ ਲੌਕਡਾਊਨ ਦਾ ਪਾਲਨ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਸੋਸ਼ਲ ਮੀਡਿਆ ਉੱਤੇ ਸਾਰੇ ਖਿਡਾਰੀ ਇੱਕ-ਦੂਸਰੀ ਨਾਲ ਲਾਇਵ ਚੈਟ ਕਰ ਰਹੇ ਹਨ। ਸ਼ੁੱਕਰਵਾਰ ਨੂੰ ਟੀਮ ਇੰਡੀਆ ਦੇ ਉਪ-ਕਪਤਾਨ ਰੋਹਿਤ ਸ਼ਰਮਾ ਅਤੇ ਆਸਟ੍ਰੇਲਆਈ ਓਪਨ ਡੇਵਿਡ ਵਾਰਨਰ ਨੇ ਲਾਇਵ ਚੈਟ ਕੀਤੀ ਸੀ।
ਦੋਵੇਂ ਹੀ ਖਿਡਾਰੀਆਂ ਨੇ ਕ੍ਰਿਕਟ ਨਾਲ ਜੁੜੇ ਕਈ ਮਸਲਿਆਂ ਉੱਤੇ ਗੱਲ ਕੀਤੀ, ਜਿਸ ਵਿੱਚ ਆਈਪੀਐੱਲ ਵੀ ਸ਼ਾਮਲ ਸੀ। ਵਾਰਨਰ ਨੇ ਮੁੰਬਈ ਇੰਡੀਅਨਜ਼ ਦੇ ਹੋਮ ਗ੍ਰਾਉਂਡ ਵਾਨਖੇੜੇ ਸਟੇਡਿਅਮ ਦੇ ਬਾਰੇ ਵਿੱਚ ਰੋਹਿਤ ਨਾਲ ਪੁੱਛਿਆ ਕਿ ਉੱਥੇ ਟੀਸ ਜਿੱਤਣਾ ਕਿੰਨਾ ਅਹਿਮ ਹੁੰਦਾ ਹੈ? ਇਸ ਸਵਾਲ ਦਾ ਜਵਾਬ ਰੋਹਿਤ ਨੇ ਵੱਡੇ ਅਲੱਗ ਅੰਦਾਜ਼ ਵਿੱਚ ਦਿੱਤਾ।
ਰੋਹਿਤ ਨੇ ਡੇਵਿਡ ਨੂੰ ਕਿਹਾ ਕਿ ਵਾਨਖੇੜੇ ਵਿੱਚ ਟਾਸ ਜਿੱਤਣਾ ਏਨਾ ਅਹਿਮ ਹੈ ਕਿ ਜੇ ਉਹ ਹਾਰ ਜਾਣ ਤਾਂ ਕੁੱਝ ਸਮੇਂ ਦੇ ਲਈ ਟੀਮ ਦੇ ਖਿਡਾਰੀ ਉਨ੍ਹਾਂ ਵੱਲ ਦੇਖਦੇ ਵੀ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਨਾਲ ਗੱਲ ਕਰਦੇ ਹਨ।
ਰੋਹਿਤ ਨੇ ਕਿਹਾ ਅਜਿਹਾ ਲੱਗਦਾ ਹੈ ਜਿਵੇਂ ਮੈਂ ਕੋਈ ਅਪਰਾਧ ਕਰ ਦਿੱਤਾ ਹੋਵੇ। ਮੁੰਬਈ ਵਿੱਚ ਸਾਡੀ ਨਜ਼ਰ ਟਾਸ ਉੱਤੇ ਹੁੰਦੀ ਹੈ ਕਿਉਂਕਿ ਇਹ ਬਹੁਤ ਜ਼ਿਆਦਾ ਅਹਿਮ ਹੈ। ਹਾਲਾਂਕਿ ਸਾਰੇ ਜਾਣਦੇ ਹਨ ਕਿ ਟਾਸ ਉੱਤੇ ਕਿਸੇ ਦਾ ਬਸ ਨਹੀਂ ਹੁੰਦਾ।
ਰੋਹਿਤ ਨੇ ਅੱਗੇ ਕਿਹਾ ਕਿ ਮੁੰਬਈ ਨੇ ਜ਼ਿਆਦਾਤਰ ਮੈਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜਿੱਤੇ ਹਨ। ਪੂਰਾ ਕ੍ਰੈਡਿਟ ਕੋਚਿੰਗ ਸਟਾਫ਼ ਨੂੰ ਜਾਂਦਾ ਹੈ। ਜੇ ਪਲਾਨ ਸਹੀ ਬਣਾਇਆ ਜਾਂਦਾ ਹੈ ਤਾਂ ਅਸੀਂ ਹਾਰ ਵੀ ਜਾਂਦੇ ਹਾਂ ਤਾਂ ਦੁੱਖ ਨਹੀਂ ਹੁੰਦਾ। ਵਾਨਖੇੜੇ ਵਿੱਚ ਜੇ ਤੁਸੀਾਂ ਸ਼ੁਰੂ ਵਿੱਚ ਸਹੀ ਗੇਂਦਬਾਜ਼ੀ ਕੀਤੀ ਤਾਂ ਤੁਸੀਂ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕਰ ਸਕਦੇ ਹੋ। ਵਾਨਖੇੜੇ ਵਿੱਚ ਗੇਂਦ ਅਤੇ ਬੱਲੇ ਦੇ ਵਿਚਕਾਰ ਦਾ ਮੁਕਾਬਲਾ ਹੁੰਦਾ ਹੈ।
ਆਈਪੀਐੱਲ ਹੈਟ੍ਰਿਕ ਦੇ ਬਾਰੇ ਵਿੱਚ ਜਦ ਵਾਰਨਰ ਨੇ ਰੋਹਿਤ ਤੋਂ ਪੁੱਛਿਆ ਤਾਂ ਇਸ ਉੱਤੇ ਉਨ੍ਹਾਂ ਨੇ ਦੱਸਿਆ ਕਿ ਮੈਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਮੈਂ ਹੈਟ੍ਰਿਕ ਲਈ ਹੈ। ਮੈਂ ਪਹਿਲੀ ਗੇਂਦ ਉੱਤੇ ਜੇਪੀ ਡਿਊਮਿਨੀ ਨੂੰ ਆਉਟ ਕੀਤਾ ਸੀ। ਫ਼ਿਰ ਅਭਿਸ਼ੇਕ ਨਾਇਰ ਅਤੇ ਹਰਭਜਨ ਸਿੰਘ ਨੂੰ ਆਉਟ ਕੀਤਾ ਸੀ। ਭੱਜੀ ਨੇ ਮੈਨੂੰ ਹਲਕੇ ਵਿੱਚ ਲਿਆ ਅਤੇ ਮੈਂ ਉਨ੍ਹਾਂ ਨੂੰ ਆਉਟ ਕਰ ਦਿੱਤਾ।