ਨਵੀਂ ਦਿੱਲੀ: ਭਾਰਤੀ ਸਲਾਮੀ ਬੱਲੇਬਾਜ ਰੋਹਿਤ ਸ਼ਰਮਾ ਨੇ ਸੋਮਵਾਰ ਨੂੰ ਕਪਤਾਨ ਵਜੋਂ ਵਿਰਾਟ ਕੋਹਲੀ ਦੀ 'ਮਹਾਨ ਉਪਲਬਧੀ' ਦਾ ਜ਼ਿਕਰ ਕੀਤਾ। ਰੋਹਿਤ ਸ਼ਰਮਾ ਨੇ ਆਈਸੀਸੀ ਦੇ ਪੁਰਸ਼ ਕ੍ਰਿਕਟਰ ਅਤੇ ਦਹਾਕੇ ਦੇ ਆਈਸੀਸੀ ਪੁਰਸ਼ ਵਨਡੇ ਕ੍ਰਿਕਟਰ ਵਿਰਾਟ ਕੋਹਲੀ ਨੂੰ ਸਨਮਾਨ ਮਿਲਣ 'ਤੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।
ਵਿਰਾਟ ਕੋਹਲੀ ਦਾ ਮੁਕਾਬਲਾ ਉਨ੍ਹਾਂ ਦੇ ਸਾਥੀ ਅਤੇ ਵਨਡੇ ਦੇ ਮੌਰਡੇਨ ਡੇ ਗ੍ਰੇਟ ਕਹੇ ਜਾਣ ਵਾਲੇ ਰੋਹਿਤ ਸ਼ਰਮਾ, ਟੀਮ ਭਾਰਤ ਦੇ ਸਾਬਕਾ ਕਪਤਾਨ ਐਮ ਐਸ ਧੋਨੀ, ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ, ਸ਼੍ਰੀਲੰਕਾ ਦੇ ਸਾਬਕਾ ਕਪਤਾਨ ਕੁਮਾਰ ਸੰਗਕਾਰਾ, ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਅਤੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਏਬੀ ਡੀਵਿਲੀਅਰਜ਼ ਨਾਲ ਸੀ। ਪੁਰਸਕਾਰ ਜਿੱਤਣ ਤੋਂ ਬਾਅਦ ਕੋਹਲੀ ਨੇ ਕਿਹਾ, "ਮੇਰਾ ਟੀਚਾ ਟੀਮ ਦੀ ਜਿੱਤ ਲਈ ਯੋਗਦਾਨ ਪਾਉਣਾ ਸੀ ਅਤੇ ਮੈਂ ਹਰ ਮੈਚ ਵਿੱਚ ਅਜਿਹਾ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਅੰਕੜੇ ਸਿਰਫ ਉਹ ਹੀ ਚੀਜ਼ ਦੇ ਬਾਈਪ੍ਰੋਡਕਟ ਹਨ, ਜੋ ਤੁਸੀਂ ਕਰਨਾ ਚਾਹੁੰਦੇ ਹੋ।"
ਦੂਜੇ ਪਾਸੇ, ਸੀਮਤ ਓਵਰਾਂ ਦੇ ਫਾਰਮੈਟ ਵਿੱਚ, ਭਾਰਤ ਦੇ ਉਪ ਕਪਤਾਨ ਰੋਹਿਤ ਨੇ ਆਈਸੀਸੀ ਪੁਰਸਕਾਰਾਂ ਵਿੱਚ ਕੋਹਲੀ ਦੀ ਵੱਡੀ ਜਿੱਤ ਲਈ ਪ੍ਰਸ਼ੰਸਾ ਕੀਤੀ। ਰੋਹਿਤ ਨੇ ਇਮੋਜੀ ਨਾਲ ਇੱਕ ਟਿੱਪਣੀ ਪੋਸਟ ਕੀਤੀ ਜਿਸ ਵਿੱਚ ਕੋਹਲੀ ਨੂੰ ਵਧਾਈ ਦਿੰਦਿਆ ਲਿਖਿਆ, 'ਗ੍ਰੇਟ ਅਚੀਵਮੈਂਟ'
ਜ਼ਿਕਰੇਖਾਸ ਹੈ ਕਿ ਕੋਹਲੀ ਇਸ ਦਹਾਕੇ 'ਚ 10,000 ਤੋਂ ਜ਼ਿਆਦਾ ਵਨਡੇ ਦੌੜਾਂ ਬਣਾਉਣ ਵਾਲਾ ਇਕਲੌਤਾ ਖਿਡਾਰੀ ਹੈ। ਉਨ੍ਹਾਂ ਨੇ ਇਸ ਦੌਰਾਨ 61.83 ਫੀਸਦੀ ਨਾਲ 39 ਸੈਂਕੜੇ ਅਤੇ 48 ਅਰਧ ਸੈਂਕੜੇ ਲਗਾਏ ਹਨ। ਇਨਾਂ ਹੀ ਨਹੀਂ, ਕੋਹਲੀ ਨੇ ਸਾਬਕਾ ਕਪਤਾਨ ਐਮਐਸ ਧੋਨੀ ਨੂੰ ਪਛਾੜ ਕੇ 2019 ਵਿੱਚ ਭਾਰਤ ਦੇ ਸਭ ਤੋਂ ਸਫਲ ਟੈਸਟ ਕਪਤਾਨ ਬਣੇ। ਵੈਸਟਇੰਡੀਜ਼ ਵਿਰੁੱਧ ਟੈਸਟ ਜਿੱਤਣ ਤੋਂ ਬਾਅਦ ਕੋਹਲੀ ਨੇ ਬਤੌਰ ਕਪਤਾਨ ਆਪਣੀ 28 ਵੀਂ ਟੈਸਟ ਜਿੱਤ ਦਰਜ ਕੀਤੀ ਸੀ।
ਇਹ ਵੀ ਪੜ੍ਹੋ: ICC Awards of the Decade: ਵਿਰਾਟ ਅਤੇ ਪੈਰੀ ਬਣੇ ਕ੍ਰਿਕਟਰ ਆਫ਼ ਦਾ ਡਕੇਡ, ਧੋਨੀ ਨੂੰ ਮਿਲਿਆ ਇਹ ਐਵਾਰਡ