ਕੋਲਕਾਤਾ: ਇੰਡੀਅਨ ਪ੍ਰੀਮਿਅਰ ਲੀਗ (ਆਈਪੀਐੱਲ) 'ਚ ਕੋਲਕਾਤਾ ਨਾਈਟ ਰਾਈਡਰਸ ਤੋਂ ਖੇਡਣ ਵਾਲੇ ਓਪਨਰ ਬੱਲੇਬਾਜ਼ ਰੋਬਿਨ ਉਥੱਪਾ ਨੇ ਸੈਯਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ 'ਚ ਹਿੱਸਾ ਲੈਣ ਤੋਂ ਬਾਅਦ ਕਿਹਾ ਕਿ ਉਹ ਹੁਣ ਚੰਗੀ ਸਥਿਤੀ 'ਚ ਹਨ।
33 ਸਾਲਾ ਰੋਬਿਨ ਉਥੱਪਾ ਨੇ ਵੀਰਵਾਰ ਨੂੰ ਰੇਲਵੇ ਵਿਰੁੱਧ 46 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ। ਨਾਈਟ ਰਾਈਡਰਸ ਦੀ ਵੈੱਬਸਾਈਟ ਨੇ ਅਥੱਪਾ ਦੇ ਹਵਾਲੇ ਤੋਂ ਦੱਸਿਆ, "ਮੈਂ ਹੁਣ ਚੰਗੀ ਥਾਂ 'ਤੇ ਹਾਂ। ਸੱਚ ਦੱਸਾਂ ਤਾਂ ਸੱਟ ਲੱਗਣ ਅਤੇ ਸਰਜਰੀ ਕਰਵਾਉਣ ਦੌਰਾਨ ਮੈਂ ਬਹੁਤ ਕੁੱਝ ਸਿਖਿਆ।"
Robin Hai Taiyaar - "As I've batted more balls, and spent more time in the middle, I feel I've gotten better and better" 💜
— KolkataKnightRiders (@KKRiders) February 22, 2019 " class="align-text-top noRightClick twitterSection" data="
📹 Watch our vice-captain recount his road to recovery from an 🏥 ankle-surgery in October 💪#KKRAcademy #KKRHaiTaiyaar #KorboLorboJeetbo pic.twitter.com/byvqkDQmc5
">Robin Hai Taiyaar - "As I've batted more balls, and spent more time in the middle, I feel I've gotten better and better" 💜
— KolkataKnightRiders (@KKRiders) February 22, 2019
📹 Watch our vice-captain recount his road to recovery from an 🏥 ankle-surgery in October 💪#KKRAcademy #KKRHaiTaiyaar #KorboLorboJeetbo pic.twitter.com/byvqkDQmc5Robin Hai Taiyaar - "As I've batted more balls, and spent more time in the middle, I feel I've gotten better and better" 💜
— KolkataKnightRiders (@KKRiders) February 22, 2019
📹 Watch our vice-captain recount his road to recovery from an 🏥 ankle-surgery in October 💪#KKRAcademy #KKRHaiTaiyaar #KorboLorboJeetbo pic.twitter.com/byvqkDQmc5
ਰੋਬਿਨ ਉਥੱਪਾ ਨੇ ਕਿਹਾ, "ਸੱਟ ਕਾਰਨ ਮੇਰਾ ਗਿੱਟਾ ਲਚੀਲਾ ਨਹੀਂ ਰਿਹਾ। ਮੈਨੂੰ ਪਿਛਲੇ ਤਿੰਨ ਜਾਂ ਚਾਰ ਸਾਲਾਂ ਤੋਂ ਇਹ ਤਕਲੀਫ਼ ਹੈ। ਸਰਜਰੀ ਤੋਂ ਬਾਅਦ ਮੈਂ ਠੀਕ ਹਾਂ ਤੇ ਮੈਨੂੰ ਮੁੜ ਤੋਂ ਕ੍ਰਿਕੇਟ ਖੇਡ ਕੇ ਖੁਸ਼ੀ ਹੋ ਰਹੀ ਹੈ।"
ਉਥੱਪਾ ਨੇ ਆਪਣੇ ਗਿੱਟੇ ਦੀ ਸਰਜਰੀ ਕਰਵਾਈ ਸੀ ਜਿਸ ਕਾਰਨ ਉਹ ਚਾਰ ਮਹੀਨਿਆਂ ਤੱਕ ਮੈਦਾਨ ਤੋਂ ਬਾਹਰ ਰਹੇ।