ਨਵੀਂ ਦਿੱਲੀ : ਸਾਬਕਾ ਤੇਜ਼ ਗੇਂਦਬਾਜ਼ ਇਰਫ਼ਾਨ ਪਠਾਨ ਨੇ 4 ਜਨਵਰੀ 2020 ਨੂੰ ਖੇਡ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਲਿਆ ਹੈ, ਉੱਥੇ ਸੁਰੇਸ਼ ਰੈਨਾ ਹੁਣ ਵੀ ਰਾਸ਼ਟਰੀ ਟੀਮ ਵਿੱਚ ਵਾਪਸੀ ਦੀ ਆਸ ਲਾਏ ਬੈਠੇ ਹਨ। ਉਨ੍ਹਾਂ ਨੇ ਆਪਣਾ ਆਖ਼ਰੀ ਅੰਤਰ-ਰਾਸ਼ਟਰੀ ਮੈਚ ਜੁਲਾਈ 2018 ਵਿੱਚ ਖੇਡਿਆ ਸੀ।
ਰੈਨਾ ਨੇ ਪਠਾਨ ਦੇ ਨਾਲ ਇੰਸਟਾਗ੍ਰਾਮ ਉੱਤੇ ਗੱਲ ਕਰਦੇ ਹੋਏ ਕਿਹਾ ਕਿ ਮੈਨੂੰ ਉਮੀਦ ਹੈ ਕਿ ਬੀਸੀਸੀਆਈ ਅਤੇ ਫ਼੍ਰੈਚਾਇਜ਼ੀਆਂ ਦੇ ਨਾਲ ਮਿਲ ਕੇ ਇਸ ਗੱਲ ਨੂੰ ਲੈ ਕੇ ਰਣਨੀਤੀ ਬਣਾਏਗੀ ਕਿ ਜੋ ਖਿਡਾਰੀ ਰਾਸ਼ਟਰੀ ਟੀਮ ਨਾਲ ਇਕਰਾਰਨਾਮੇ ਵਿੱਚ ਨਹੀਂ ਹਨ, ਉਨ੍ਹਾਂ ਨੂੰ ਬਾਹਰ ਖੇਡਣ ਦੀ ਮੰਨਜ਼ੂਰੀ ਦਿੱਤੀ ਜਾਵੇ। ਘੱਟੋਂ-ਘੱਟ ਅਸੀਂ ਦੋ ਅਲੱਗ-ਅਲੱਗ ਵਿਦੇਸ਼ੀ ਲੀਗਾਂ ਵਿੱਚ ਖੇਡਣ ਦੀ ਆਗਿਆ ਤਾਂ ਮਿਲ ਸਕਦੀ ਹੈ। ਜੇ ਅਸੀਂ ਵਿਦੇਸ਼ੀ ਲੀਗਾਂ ਵਿੱਚ ਵਧੀਆ ਕਰ ਸਕਦੇ ਤਾਂ ਇਹ ਸਾਡੇ ਲਈ ਵਧੀਆ ਹੋਵੇਗਾ। ਕਾਫ਼ੀ ਅੰਤਰ-ਰਾਸ਼ਟਰੀ ਖਿਡਾਰੀਆਂ ਨੇ ਇੰਨ੍ਹਾਂ ਲੀਗਾਂ ਵਿੱਚ ਖੇਡ ਕੇ ਵਾਪਸੀ ਕੀਤੀ ਹੈ।
ਪਠਾਨ ਇਸ ਸੀਜ਼ਨ ਜੰਮੂ ਅਤੇ ਕਸ਼ਮੀਰ ਟੀਮ ਦੇ ਕੋਚ ਸਨ। ਉਨ੍ਹਾਂ ਨੇ ਕਿਹਾ ਕਿ ਜਦ ਜੰਮੂ ਤੇ ਕਸ਼ਮੀਰ ਦਾ ਪ੍ਰਸਤਾਵ ਆਇਆ ਤਾਂ ਉਨ੍ਹਾਂ ਦੇ ਕੋਲ 3 ਲੀਗਾਂ ਦੇ ਪ੍ਰਸਤਾਵ ਸਨ।