ਨਵੀਂ ਦਿੱਲੀ: ਸਾਲ 2011 ਵਿੱਚ ਵਿਸ਼ਵ ਕੱਪ ਜਿੱਤਣ ਮੌਕੇ ਭਾਰਤੀ ਕ੍ਰਿਕਟ ਟੀਮ ਦੇ ਕੋਚ ਰਹੇ ਗੈਰੀ ਕਸਟਰਨ ਨੇ ਮਹਿੰਦਰ ਸਿੰਘ ਧੋਨੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸਰਬਉੱਚ ਕਪਤਾਨਾਂ ਵਿੱਚੋਂ ਇੱਕ ਨਾਲ ਕੰਮ ਕਰਨਾ ਉਨ੍ਹਾਂ ਲਈ ਮਾਣ ਵਾਲ਼ੀ ਗੱਲ ਹੈ।
ਧੋਨੀ ਨੇ ਸਨਿੱਚਰਵਾਰ ਨੂੰ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਆਖ ਕੇ ਸੰਨਿਆਸ ਲੈ ਲਿਆ ਸੀ। 2008 ਤੋਂ 2011 ਤੱਕ ਭਾਰਤੀ ਟੀਮ ਦੇ ਕੋਚ ਰਹੇ ਕਸਟਰਨ ਨੇ ਸ਼ਾਨਦਾਰ ਯਾਦਾਂ ਦੇਣ ਲਈ ਧੋਨੀ ਦਾ ਧੰਨਵਾਦ ਕੀਤਾ। 52 ਸਾਲਾ ਕਸਟਰਨ ਨੇ ਟਵੀਟ ਕਰ ਕਿਹਾ, ਸਭ ਤੋਂ ਚੰਗੇ ਕਪਤਾਨਾਂ ਵਿੱਚੋਂ ਇੱਕ ਨਾਲ ਕੰਮ ਕਰਨਾ ਮੇਰੇ ਲਈ ਮਾਣ ਵਾਲ਼ੀ ਗੱਲ ਹੈ। ਭਾਰਤੀ ਕ੍ਰਿਕਟ ਟੀਮ ਦੇ ਨਾਲ ਕਈ ਸ਼ਾਨਦਾਰ ਯਾਦਾਂ ਦੇਣ ਲਈ ਧੰਨਵਾਦ ਐਮਐਸ (ਧੋਨੀ)।
ਕਸਟਰਨ ਦਾ ਭਾਰਤੀ ਟੀਮ ਨਾਲ ਪਹਿਲਾਂ 2 ਸਾਲਾਂ ਦਾ ਕਰਾਰ ਸੀ ਜਿਹੜਾ 1 ਮਾਰਚ 2008 ਨੂੰ ਸ਼ੁਰੂ ਹੋਇਆ ਸੀ ਇਸ ਤੋਂ ਬਾਅਦ ਉਨ੍ਹਾਂ ਦਾ ਕਰਾਰ ਇੱਕ ਸਾਲ ਲਈ ਹੋਰ ਵਧਾ ਦਿੱਤਾ ਗਿਆ ਜਿਸ ਦੌਰਾਨ ਭਾਰਤ ਨੇ ਆਪਣਾ ਦੂਜਾ ਵਿਸ਼ਵ ਕੱਪ ਜਿੱਤਿਆ। ਉਨ੍ਹਾਂ ਦੇ ਹੀ ਕਾਰਜਕਾਲ ਵਿੱਚ ਭਾਰਤ ਨੇ 2009 ਵਿੱਚ ਟੈਸਟ ਰੈਂਕਿੰਗ ਵਿੱਚ ਪਹਿਲੀ ਵਾਰ ਨੰਬਰ 1 ਦਾ ਖ਼ਿਤਾਬ ਹਾਸਲ ਕੀਤਾ। ਦੱਖਣੀ ਅਫ਼ਰੀਕਾ ਦੇ ਸਾਬਕਾ ਸਲਾਮੀ ਬੱਲੇਬਾਜ਼ ਕਸਟਰਨ ਨੇ ਆਪਣੇ ਪਹਿਲੇ ਬਿਆਨ ਵਿੱਚ ਕਿਹਾ ਸੀ ਕਿ ਜੇ ਮੇਰੇ ਨਾਲ ਥੋਨੀ ਹਨ ਤਾਂ ਮੈਨੂੰ ਯੁੱਧ ਵਿੱਚ ਜਾਣ ਵਿੱਚ ਵੀ ਕੋਈ ਦਿੱਕਤ ਨਹੀਂ ਹੋਵੇਗੀ।
ਧੋਨੀ ਦੁਨੀਆ ਦੇ ਇਕਲੌਤੇ ਕਪਤਾਨ ਹਨ ਜਿਨ੍ਹਾਂ ਨੇ ਤਿੰਨੋਂ ਆਈਸੀਸੀ ਖ਼ਿਤਾਬ ਜਿੱਤੇ ਹਨ। ਧੋਨੀ ਨੇ 2007 ਵਿੱਚ ਟੀ-20 ਵਿਸ਼ਵ ਕੱਪ, 2011 ਵਿੱਚ ਇੱਕ ਰੋਜ਼ਾ ਕੱਪ ਅਤੇ 2013 ਵਿੱਚ ਚੈਂਪੀਅਨ ਟਰਾਫੀ ਜਿੱਤੀ। 39 ਸਾਲ ਦੇ ਧੋਨੀ ਨੇ ਸਨਿੱਚਰਵਾਰ ਨੂੰ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ, 2014 ਵਿੱਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਧੋਨੀ ਨੇ ਪਿਛਲੇ ਸਾਲ ਜੁਲਾਈ ਵਿੱਚ ਵਿਸ਼ਵ ਕੱਪ ਸੈਮੀਫ਼ਾਇਨਲ ਵਿੱਚ ਨਿਊਜ਼ੀਲੈਂਡ ਦੇ ਵਿਰੁੱਧ ਖੇਡੇ ਗਏ ਮੈਚ ਤੋਂ ਬਾਅਦ ਇੱਕ ਵੀ ਮੈਚ ਨਹੀਂ ਖੇਡਿਆ ਹੈ।
ਧੋਨੀ ਨੇ 98 ਟੈਸਟ ਮੈਚਾਂ ਵਿੱਚ 4876 ਦੌੜਾਂ ਬਣਾਉਣ ਤੋਂ ਇਲਾਵਾ 256 ਕੈਚ ਬੁੱਚੇ ਇਤੇ 38 ਸਟੰਪ ਕੀਤੀਆਂ ਜਦੋਂ ਕਿ 350 ਇੱਕ ਰੋਜ਼ਾ ਕੌਮਾਂਤਰੀ ਮੈਚਾਂ ਵਿੱਚ ਉਨ੍ਹਾਂ ਨੇ 10,773 ਦੌੜਾਂ ਬਣਾਈਆਂ ਅਤੇ 321 ਕੈਚ ਬੁੱਚ ਕੇ 123 ਸਟੰਪ ਕੀਤੀਆਂ। ਧੋਨੀ 2006 ਤੋਂ 2010 ਦੇ ਦੌਰਾਨ 656 ਦਿਨਾਂ ਤੱਕ ਆਈਸੀਸੀ ਪੁਰਸ਼ ਇੱਕ ਰੋਜ਼ਾ ਰੈਂਕਿੰਗ ਵਿੱਚ ਟੌਪ ਤੇ ਰਹੇ। ਉਨ੍ਹਾਂ ਨੂੰ 2008 ਅਤੇ 2009 ਵਿੱਚ ਆਈਸੀਸੀ ਦਾ ਸਾਲ ਦਾ ਸਰਬਉੱਚ ਵਨਡੇ ਕ੍ਰਿਕੇਟਰ ਚੁਣਿਆ ਗਿਆ ਸੀ।
ਧੋਨੀ 2006,2008,2009,2010,2011,2012,2013 ਅਤੇ 2014 ਵਿੱਚ ਆਈਸੀਸੀ ਦੀ ਸਾਲ ਦੀ ਸਰਬਉੱਚ ਵਨਡੇ ਟੀਮ ਅਤੇ 2009,2010,2012 ਅਤੇ 2013 ਵਿੱਚ ਆਈਸੀਸੀ ਦੀ ਸਾਲ ਦੀ ਸਭ ਤੋਂ ਵਧੀਆ ਟੀਮ ਦਾ ਹਿੱਸਾ ਰਹੇ। ਉਨ੍ਹਾਂ 2011 ਵਿੱਚ ਆਈਸੀਸੀ ਦਾ ਸਪਿਰਟ ਆਫ਼ ਕ੍ਰਿਕੇਟ ਦਾ ਐਵਾਰਡ ਵੀ ਮਿਲਿਆ।