ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਪਿਨ ਗੇਂਦਬਾਜ਼ ਪ੍ਰਗਿਆਨ ਓਝਾ ਨੇ ਅੰਤਰਰਾਸ਼ਟਰੀ ਕ੍ਰਿਕਟ ਤੇ ਪਹਿਲੇ ਦਰਜੇ ਦੇ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਛੋਟੀ ਉਮਰੇ ਹੀ ਪ੍ਰਗਿਆਨ ਓਝਾ ਨੇ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਮਨ ਬਣਾਇਆ ਹੈ। ਇਸ ਦੀ ਪੁਸ਼ਟੀ ਪ੍ਰਗਿਆਨ ਓਝਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਕੀਤੀ ਹੈ ਕਿ ਉਹ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਤੋਂ ਸੰਨਿਆਸ ਲੈ ਰਹੇ ਹਨ।
ਪ੍ਰਗਿਆਨ ਓਝਾ ਨੇ ਆਪਣੇ ਟਵਿੱਟਰ ਅਕਾਊਟ 'ਤੇ ਦੋ ਪੰਨਿਆਂ ਦਾ ਪੱਤਰ ਲਿਖਿਆ ਹੈ ਜਿਸ 'ਚ ਉਨ੍ਹਾਂ ਨੇ ਆਪਣੀ ਟੀਮ ਦੇ ਸਾਬਕਾ ਕਪਤਾਨ ਤੇ ਟੀਮ ਦੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, "ਹੁਣ ਸਮਾਂ ਆ ਗਿਆ ਹੈ ਕਿ ਜ਼ਿੰਦਗੀ ਦੇ ਅਗਲੇ ਪੜਾਅ ਵੱਲ ਵਧੋ। ਮੈਂ ਪਿਆਰ ਅਤੇ ਸਮਰਥਨ ਦੇਣ ਵਾਲੇ ਹਰ ਵਿਅਕਤੀ ਨੂੰ ਹਮੇਸ਼ਾਂ ਯਾਦ ਰੱਖਾਂਗਾ ਤੇ ਮੈਨੂੰ ਹਮੇਸ਼ਾਂ ਇਸ ਤੋਂ ਪ੍ਰੇਰਣਾ ਮਿਲੇਗੀ।"
-
It’s time I move on to the next phase of my life. The love and support of each and every individual will always remain with me and motivate me all the time 🙏🏼 pic.twitter.com/WoK0WfnCR7
— Pragyan Ojha (@pragyanojha) February 21, 2020 " class="align-text-top noRightClick twitterSection" data="
">It’s time I move on to the next phase of my life. The love and support of each and every individual will always remain with me and motivate me all the time 🙏🏼 pic.twitter.com/WoK0WfnCR7
— Pragyan Ojha (@pragyanojha) February 21, 2020It’s time I move on to the next phase of my life. The love and support of each and every individual will always remain with me and motivate me all the time 🙏🏼 pic.twitter.com/WoK0WfnCR7
— Pragyan Ojha (@pragyanojha) February 21, 2020
ਪ੍ਰਗਿਆਨ ਓਝਾ ਨੇ ਸਾਲ 2008 'ਚ ਭਾਰਤ ਦੀ ਵਨ-ਡੇਅ ਟੀਮ ਵਿੱਚ ਡੈਬਿਊ ਕੀਤਾ ਸੀ। ਉਸ ਸਮੇਂ ਤੋਂ ਲੈ ਕੇ 2013 ਤੱਕ, ਉਸ ਨੇ ਤਿੰਨੋਂ ਫਾਰਮੈਟ ਮੈਚਾਂ 'ਚ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ। 24 ਟੈਸਟ, 18 ਵਨ-ਡੇਅ ਤੇ 6 ਟੀ -20 ਕੌਮਾਂਤਰੀ ਮੈਚਾਂ ਲਈ 92 ਆਈਪੀਐਲ ਮੈਚ ਖੇਡਣ ਵਾਲੇ ਪ੍ਰਗਿਆਨ ਓਝਾ ਨੂੰ 7 ਸਾਲਾਂ ਲਈ ਟੀਮ 'ਚ ਨਹੀਂ ਚੁਣਿਆ ਗਿਆ। ਅਜਿਹੀ ਸਥਿਤੀ 'ਚ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਕਹਿਣਾ ਸਹੀਂ ਮੰਨਿਆ ਜਾਂਦਾ ਹੈ। ਉਹ ਕੋਚਿੰਗ ਦੇ ਨਾਲ-ਨਾਲ ਕੁਮੈਂਟਰੀ 'ਚ ਵੀ ਆਪਣਾ ਹੱਥ ਅਜ਼ਮਾ ਸਕਦੇ ਹਨ।