ਕਰਾਚੀ: ਨਿਉਜੀਲੈਂਡ ਪਹੁਚੰਦੇ ਹੀ ਪਾਕਿਸਤਾਨ ਦੇ 10 ਖਿਡਾਰੀ ਕੋਰੋਨਾ ਪੌਜ਼ੀਟਿਵ ਹੋ ਗਏ ਹਨ। ਪਾਕਿਸਤਾਨ ਕ੍ਰਿਕਟ ਬੋਰਡ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਉਨ੍ਹਾਂ ਦੇ ਖਿਡਾਰੀ ਇੱਥੇ ਕਿਵੇਂ ਕੋਰੋਨਾ ਪੌਜ਼ੀਟਿਵ ਹੋ ਗਏ ਹਨ।
ਘਰੇਲੂ ਕਾਇਦੇ ਆਜ਼ਮ ਟਰਾਫੀ ਦੇ ਦੌਰਾਨ ਇੱਕ ਜਾਂ ਦੋ ਟੀਮਾਂ ਦੇ ਕੁਝ ਖਿਡਾਰਿਆਂ ਨੇ ਨਿਉਜੀਲੈਂਡ ਦੌਰੇ ਉੱਤੇ ਜਾਣ ਤੋਂ ਪਹਿਲਾਂ ਬਲਗਮ, ਬੁਖਾਰ, ਛਿਕਾਂ, ਸ਼ਿਕਾਇਤ ਸੀ ਜੋ ਕਿ ਕੋਰੋਨਾ ਲਾਗ ਦੇ ਲਛਣ ਹਨ।
ਪੀਸੀਬੀ ਦੇ ਇੱਕ ਸੁਤਰ ਨੇ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਨੂੰ ਵਾਤਾਵਰਨ ਵਿੱਚ ਹੋਏ ਬਦਲਾਅ ਕਾਰਨ ਵਾਇਰਲ ਹੋ ਗਿਆ ਸੀ ਅਤੇ ਲਾਹੌਰ ਵਿੱਚ ਬੋਰਡ ਵੱਲੋਂ ਕਰਵਾਏ ਗਏ ਕੋਰੋਨਾ ਟੈਸਟ ਵਿੱਚ ਵੀ ਉਨ੍ਹਾਂ ਰਿਪੋਰਟ ਨੈਗੇਟਿਵ ਆਈ।
ਸੁਤਰ ਨੇ ਕਿਹਾ ਕਿ ਪਰ ਕ੍ਰਾਈਸਟਚਰਚ ਪਹੁੰਚਣ ਤੋਂ ਬਾਅਦ ਉਨ੍ਹਾਂ ਦੀ ਰਿਪੋਰਟ ਪੌਜ਼ੀਟਿਵ ਆ ਗਈ। 10 ਪੌਜ਼ੀਟਿਵ ਆਉਣ ਤੋਂ ਬਾਅਦ ਪੂਰੀ ਟੀਮ ਏਕਾਂਤਵਾਸ ਵਿੱਚ ਹੈ।