ਕਰਾਚੀ : ਪਾਕਿਸਤਾਨ ਵਿੱਚ ਪਿਛਲੇ 10 ਸਾਲਾਂ ਬਾਅਦ ਪਹਿਲੀ ਵਾਰ ਖੇਡੇ ਗਏ ਇੱਕ ਦਿਨਾਂ ਕੌਮਾਂਤਰੀ ਮੈਚ ਵਿੱਚ ਪਾਕਿਸਤਾਨ ਨੇ ਸ਼੍ਰੀਲੰਕਾ ਨੂੰ 67 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ ਪਾਕਿਸਤਾਨ ਨੇ 3 ਮੈਚਾਂ ਦੀ ਲੜੀ ਵਿੱਚ 1-0 ਨਾਲ ਦਬਦਬਾ ਕਾਇਮ ਕਰ ਲਿਆ ਹੈ।
![ਪਾਕਿਸਤਾਨੀ ਟੀਮ ਜਿੱਤ ਉਪਰੰਤ।](https://etvbharatimages.akamaized.net/etvbharat/prod-images/4615642_dfksj.jpg)
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਪਾਕਿਸਤਾਨੀ ਟੀਮ ਨੇ 7 ਵਿਕਟਾਂ ਦੇ ਨੁਕਸਾਨ ਨਾਲ 305 ਦੌੜਾਂ ਦਾ ਮਜ਼ਬੂਤ ਸਕੋਰ ਖੜਾ ਕੀਤਾ ਸੀ। ਏਨੇ ਵੱਡੇ ਸਕੋਰ ਦੇ ਜਵਾਬ ਵਿੱਚ ਸ਼੍ਰੀਲੰਕਾ ਦੀ ਪੂਰੀ ਟੀਮ 238 ਦੌੜਾਂ ਹੀ ਬਣਾ ਸਕੀ। ਸ਼੍ਰੀਲੰਕਾ ਵੱਲੋਂ ਸ਼ੇਹਾਨ ਜੈਸੂਰਿਆ ਨੇ 109 ਗੇਂਦਾਂ ਵਿੱਚ 96 ਦੌੜਾਂ ਦੀ ਮਜ਼ਬੂਤ ਪਾਰੀ ਖੇਡੀ। ਜੈਸੂਰਿਆ ਅਤੇ ਦਾਸੁਨ ਸ਼ਨਾਕਾ ਨੇ ਮਿਲ ਕੇ 177 ਦੌੜਾਂ ਜੋੜੀਆਂ। ਦਾਸੁਨ ਸ਼ਨਾਕਾ ਨੇ 80 ਗੇਂਦਾਂ ਵਿੱਚ 68 ਦੌੜਾਂ ਬਣਾਈਆਂ ਅਤੇ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ।
![ਸ਼ੇਹਾਨ ਜੈਸੂਰਿਆ ਨੇ 96 ਦੌੜਾਂ ਬਣਾਈਆਂ।](https://etvbharatimages.akamaized.net/etvbharat/prod-images/4615642_gnhg.jpg)
ਪਾਕਿਸਤਾਨ ਦੇ ਉਸਮਾਨ ਸ਼ਿਨਵਾਰੀ ਨੇ ਸ਼੍ਰੀਲੰਕਾ ਦੇ 5 ਖਿਡਾਰੀਆਂ ਨੂੰ ਪੈਵੇਲਿਅਨ ਦਾ ਰਸਤਾ ਦਿਖਾਇਆ। ਉਸ ਨੇ 51 ਦੌੜਾਂ ਦੇ ਕੇ 5 ਵਿਕਟਾਂ ਆਪਣੇ ਨਾਂਅ ਕੀਤੀਆਂ। ਸ਼੍ਰੀਲੰਕਾ ਦੀ ਸ਼ੁਰੂਆਤ ਕਾਫ਼ੀ ਖ਼ਰਾਬ ਰਹੀ ਅਤੇ ਆਪਣੇ ਪਹਿਲੇ 5 ਵਿਕਟਾਂ ਮਾਤਰ 28 ਦੌੜਾਂ ਉੱਤੇ ਗੁਆ ਦਿੱਤੇ ਸਨ। ਇਸ ਤੋਂ ਬਾਅਦ ਜੈਸੂਰਿਆ ਅਤੇ ਦਾਸੁਨ ਸ਼ਨਾਕਾ ਨੇ ਪਾਰੀ ਨੂੰ ਸੰਭਾਲਿਆ।
ਪਾਕਿਸਤਾਨ ਵੱਲੋਂ ਆਜਮ 54ਵੀਂ ਦੌੜ ਪੂਰੀ ਕਰਦਿਆਂ ਹੀ ਸਾਲ 2019 ਵਿੱਚ ਇੱਕ ਦਿਨਾਂ ਮੈਚਾਂ ਵਿੱਚ 1000 ਦੌੜਾਂ ਪੂਰੀਆਂ ਕਰਨ ਵਾਲੇ 5ਵੇਂ ਬੱਲੇਬਾਜ਼ ਬਣ ਗਏ ਹਨ। ਆਜਮ ਨੇ ਹਾਰਿਸ ਸੋਹੇਲ ਦੇ ਨਾਲ ਤੀਸਰੇ ਵਿਕਟ ਲਈ 111 ਦੌੜਾਂ ਦੀ ਸਾਂਝਦਾਰੀ ਕੀਤੀ। ਸ਼੍ਰੀਲੰਕਾ ਦੇ ਲੈਗ ਸਪਿਨਰ ਵਾਹਿੰਦੁ ਇਸਰਾਂਗਾ ਨੇ 63 ਦੌੜਾਂ ਦੇ 2 ਵਿਕਟਾਂ ਲਈਆਂ।
'ਸਮਿਥ ਜਿੰਨਾ ਮਰਜ਼ੀ ਵਧੀਆ ਕਰ ਲੈਣ, ਉਸ ਨੂੰ ਹਮੇਸ਼ਾ ਹੀ ਧੋਖੇਬਾਜ ਕਿਹਾ ਜਾਵੇਗਾ'