ਵਿਕਟੋਰੀਆ: ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹੈਰਿਸ ਰਾਉਫ ਨੇ ਬਿਗ ਬੈਸ਼ ਲੀਗ(ਬੀਬੀਐਲ) ਦੇ ਮੈਚ ਤੋਂ ਬਾਅਦ ਇੱਕ ਅਜਿਹਾ ਕੰਮ ਕੀਤਾ, ਜਿਸ ਕਾਰਨ ਉਨ੍ਹਾਂ ਦੀ ਹਰ ਕੋਈ ਪ੍ਰਸ਼ੰਸ਼ਾ ਕਰ ਰਿਹਾ ਹੈ। ਬੀਬੀਐਲ ਵਿੱਚ ਮੈਲਬਰਨ ਸਟਾਰਜ਼ ਵੱਲੋਂ ਖੇਡ ਰਹੇ ਹੈਰਿਸ ਨੇ ਟੀਮ ਵਿੱਚ ਕੇ ਡੇਲ ਸਟੇਨ ਦੀ ਜਗ੍ਹਾ ਲਈ ਤੇ 27 ਦੌੜਾਂ ਦੇਕੇ 5 ਵਿਕੇਟਾਂ ਲੈ ਹਰੀਕੇਂਸ ਨੂੰ 111 ਦੌੜਾਂ 'ਤੇ ਆਲ ਆਊਟ ਕਰ ਆਪਣੀ ਟੀਮ ਨੂੰ 52 ਦੌੜਾਂ ਨਾਲ ਮੈਚ ਜਿੱਤਾਇਆ।
ਹੋਰ ਪੜ੍ਹੋ: ਰੋਹਿਤ ਸ਼ਰਮਾ ਨੂੰ ਪਿੱਛੇ ਛੱਡ 2019 ਦੇ ਸਰਵੋਤਮ ਬੱਲੇਬਾਜ਼ ਬਣੇ ਵਿਰਾਟ ਕੋਹਲੀ
ਮੈਚ ਦੇ ਬਾਅਦ ਹੈਰਿਸ ਨੇ ਆਪਣੀ ਗੇਂਦ ਭਾਰਤ ਦੇ ਰਹਿਣ ਵਾਲੇ ਇੱਕ ਸਿਕਊਰਟੀ ਗਾਰਡ ਨੂੰ ਦੇ ਦਿੱਤੀ, ਜੋ ਕਿ ਹੈਰਿਸ ਨੂੰ ਮਿਲ ਕੇ ਕਾਫ਼ੀ ਭਾਵੁਕ ਹੋ ਗਏ ਸਨ। ਇਸ 'ਤੇ ਹੈਰਿਸ ਦਾ ਕਹਿਣਾ ਹੈ," ਮੈਂ ਅੱਜ ਆਪਣੀ ਗੇਂਦ ਸਿਕਊਰਟੀ ਗਾਰਡ ਨੂੰ ਦਿੱਤੀ, ਜੋ ਭਾਰਤ ਦਾ ਹੈ। ਜਦ ਮੈਂ ਗਰਾਉਂਡ ਆਇਆ, ਮੈਂ ਉਸ ਨੂੰ ਕਿਹਾ ਕਿ ਮੈਂ ਪਾਕਿਸਤਾਨ ਤੋਂ ਹਾਂ, ਤਾਂ ਉਹ ਭਾਵੁਕ ਹੋ ਗਿਆ ਤੇ ਮੈਨੂੰ ਗਲੇ ਲੱਗਾ ਲਿਆ।"
ਹੋਰ ਪੜ੍ਹੋ: INDvsWI: ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫ਼ੈਸਲਾ
ਹੈਰਿਸ ਹਾਲਾਂਕਿ ਹਾਲੇ ਤੱਕ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਨਹੀਂ ਉਤਰੇ ਹਨ, ਪਰ ਪਾਕਿਸਤਾਨ ਸੁਪਰ ਲੀਗ(ਪੀਐਸਐਲ) ਵਿੱਚ ਉਨ੍ਹਾਂ ਨੇ ਸਾਰਿਆ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ।