ਕਰਾਚੀ: ਪਾਕਿਸਤਾਨ ਕ੍ਰਿਕਟ ਬੋਰਡ ਨੇ ਬੰਗਲਾਦੇਸ਼ ਨੂੰ ਨੈਸ਼ਨਲ ਸਟੇਡੀਅਮ ਵਿੱਚ ਅਪ੍ਰੈਲ ਵਿੱਚ ਖੇਡੇ ਜਾਣ ਵਾਲੇ ਦੂਜੇ ਟੈਸਟ ਮੈਚ ਡੇ-ਨਾਈਟ ਫਾਰਮੈਟ ਵਿੱਚ ਖੇਡਣ ਦਾ ਪ੍ਰਸਤਾਵ ਦਿੱਤਾ ਹੈ। ਪੀਸੀਬੀ ਦੇ ਮੁੱਖ ਪ੍ਰਬੰਧਕ ਵਸੀਮ ਖ਼ਾਨ ਨੇ ਕਿਹਾ ਬੋਰਡ ਦੂਸਰੇ ਟੈਸਟ ਮੈਚ ਨੂੰ ਦਿਨ-ਰਾਤ ਫਾਰਮੈਟ ਵਿੱਚ ਖੇਡਣਾ ਚਾਹੁੰਦੇ ਹਨ, ਜਿਸ ਦੇ ਲਈ ਉਹ ਬੰਗਲਾਦੇਸ਼ ਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਹਨ।
ਖ਼ਾਨ ਨੇ ਕਿਹਾ,"ਪਾਕਿਸਤਾਨ ਵਿੱਚ ਟੈਸਟ ਕ੍ਰਿਕੇਟ ਦੀ ਵਾਪਸੀ ਹੋ ਗਈ ਹੈ ਤੇ ਕਈ ਦੇਸ਼ ਦਿਨ-ਰਾਤ ਟੈਸਟ ਮੈਚ ਖੇਡ ਰਹੇ ਹਨ। ਅਸੀਂ ਵੀ ਆਪਣੇ ਖਿਡਾਰੀਆਂ ਨੂੰ ਅਜਿਹੇ ਮੈਚ ਦਾ ਅਨੁਭਵ ਦਿਵਾਉਣਾ ਤੇ ਗੁਲਾਬੀ ਗੇਂਦ ਨਾਲ ਮੇਜ਼ਬਾਨੀ ਕਰਨਾ ਚਾਹੁੰਦੇ ਹਾਂ।" ਪਾਕਿਸਤਾਨ ਨੇ ਪਿਛਲੇ ਸਾਲ ਦਸੰਬਰ ਵਿੱਚ 10 ਸਾਲ ਬਾਅਦ ਟੈਸਟ ਮੈਚ ਦੀ ਮੇਜ਼ਬਾਨੀ ਕੀਤੀ ਸੀ ਜਦ ਕਿ ਸ੍ਰੀਲੰਕਾ ਨੇ ਇਸ ਸਾਲ ਦੇਸ਼ ਦਾ ਦੌਰਾ ਕੀਤਾ ਸੀ। ਇਸ ਮੌਕੇ ਉੱਤੇ ਉਨ੍ਹਾਂ ਨੇ ਕਿਹਾ ਕ੍ਰਿਕੇਟ ਦੱਖਣੀ ਅਫਰੀਕਾ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਲਈ ਮਾਰਚ- ਅਪ੍ਰੈਲ ਵਿੱਚ ਆਪਣੀ ਟੀਮ ਨੂੰ ਪਾਕਿਸਤਾਨ ਦੌਰੇ ਉੱਤੇ ਭੇਜਣ ਨੂੰ ਤਿਆਰ ਹਨ।
ਦੱਸਣਯੋਗ ਹੈ ਕਿ ਪਾਕਿਸਤਾਨ ਨੇ 10 ਸਾਲਾਂ ਦੇ ਬਾਅਦ ਸਾਲ 2019 ਵਿੱਚ ਸ੍ਰੀਲੰਕਾ ਦੇ ਖ਼ਿਲਾਫ਼ ਟੈਸਟ ਮੈਚ ਦੀ ਮੇਜ਼ਬਾਨੀ ਕੀਤੀ ਸੀ। ਇਹ ਆਈਸੀਸੀ ਵਰਲਡ ਚੈਂਪੀਅਨਸ਼ਿਪ ਦਾ ਮੈਚ ਸੀ। ਨਾਲ ਹੀ ਬੰਗਲਾਦੇਸ਼ ਫਿਲਹਾਲ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਰਾਵਲਪਿੰਡੀ ਵਿੱਚ ਖੇਡ ਰਿਹਾ ਹੈ।
ਜ਼ਿਕਰਖ਼ਾਸ ਹੈ ਕਿ ਸੀਰੀਜ਼ ਦਾ ਦੂਸਰਾ ਮੈਚ ਤੇ ਆਖਰੀ ਮੈਚ ਅਪ੍ਰੈਲ 'ਚ ਕਰਾਚੀ ਵਿੱਚ ਖੇਡਿਆ ਜਾਵੇਗਾ। ਖ਼ਾਨ ਨੇ ਕਿਹਾ ਕਿ ਪਾਕਿਸਤਾਨ ਟੈਸਟ ਕ੍ਰਿਕੇਟ ਵਿੱਚ ਐਕਸਪੇਰੀਮੈਂਟ ਕਰਨਾ ਚਾਹੁੰਦੀ ਹੈ ਤੇ ਉਹ ਚਾਹੁੰਦੇ ਹਨ ਕਿ ਬੰਗਲਾਦੇਸ਼ ਡੇਅ-ਨਾਈਟ ਟੈਸਟ ਦੇ ਲਈ ਹਾਂ ਵਿੱਚ ਜਵਾਬ ਦੇਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਊਥ ਅਫਰੀਕਾ ਨੇ ਆਪਣੀ ਟੀਮ ਨੂੰ ਤਿੰਨ ਟੀਮ ਮੈਚਾਂ ਦੀ ਟੀ-20 ਸੀਰੀਜ਼ ਦੇ ਲਈ ਪਾਕਿਸਤਾਨ ਭੇਜਣ ਨੂੰ ਰਾਜੀ ਹੋ ਗਈ ਹੈ।