ਵੈਲਿੰਗਟਨ: ਵਿਰਾਟ ਕੋਹਲੀ ਦੇ ਚੌਕੇ ਨਾਲ ਭਾਰਤ ਨੇ ਸੁਪਰ ਓਵਰ ਵਿੱਚ ਆਪਣਾ ਲਗਾਤਾਰ ਦੂਜਾ ਮੈਚ ਜਿੱਤਿਆ ਹੈ। ਭਾਰਤ ਅਤੇ ਨਿਉਜ਼ੀਲੈਂਡ ਵਿਚਾਲੇ ਪੰਜ ਮੈਚਾਂ ਦੀ ਟੀ -20 ਕੌਮਾਂਤਰੀ ਲੜੀ ਖੇਡੀ ਗਈ। ਸੀਰੀਜ਼ ਦਾ ਚੌਥਾ ਟੀ -20 ਕੌਮਾਂਤਰੀ ਮੈਚ ਵੈਲਿੰਗਟਨ ਦੇ ਸਕਾਈ ਸਟੇਡੀਅਮ ਵਿੱਚ ਖੇਡਿਆ ਗਿਆ।
ਭਾਰਤ ਅਤੇ ਨਿਉਜ਼ੀਲੈਂਡ ਵਿਚਾਲੇ ਵੈਲਿੰਗਟਨ ਟੀ -20 ਮੈਚ ਇੱਕ ਵਾਰ ਮੁੜ ਟਾਈ ਹੋ ਗਿਆ ਸੀ। ਇਤਿਹਾਸ ਵਿੱਚ ਇਹ ਦੂਜੀ ਵਾਰ ਹੈ ਜਦੋਂ ਟੀ-20 ਅੰਤਰਰਾਸ਼ਟਰੀ ਮੈਚਾਂ ਦਾ ਸੁਪਰ ਓਵਰ ਵਿੱਚ ਫੈਸਲਾ ਕੀਤਾ ਗਿਆ ਹੈ। ਇਸ ਤੋਂ ਪਹਿਲਾ ਖੇਡੇ ਗਏ ਮੈਚ 'ਚ ਵੀ ਭਾਰਤ ਨੇ ਸੁਪਰ ਓਵਰ 'ਚ ਮੈਚ 'ਚ ਜਿੱਤ ਹਾਸਲ ਕੀਤੀ ਸੀ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 8 ਵਿਕਟਾਂ 'ਤੇ 165 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਨਿਉਜ਼ੀਲੈਂਡ ਨੇ ਵੀ 20 ਓਵਰਾਂ ਵਿੱਚ 7 ਵਿਕਟਾਂ ’ਤੇ 165 ਦੌੜਾਂ ਬਣਾਈਆਂ। ਸੁਪਰ ਓਵਰ ਵਿੱਚ ਨਿਉਜ਼ੀਲੈਂਡ ਦਾ ਸਕੋਰ 13/1 ਸੀ, ਜਿਸਦੇ ਜਵਾਬ ਵਿੱਚ ਭਾਰਤ ਨੇ 5 ਗੇਂਦਾਂ ਵਿੱਚ 16/1 ਦੇ ਦੌੜਾਂ ਨਾਲ ਮੈਚ ਜਿੱਤ ਲਿਆ।