ETV Bharat / sports

ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਦਿੱਤੀ ਮਾਤ, ਮਲਿੰਗਾ ਨੇ ਬਣਾਇਆ ਰਿਕਾਰਡ - ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਦਿੱਤੀ ਮਾਤ

ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਮਾਤ ਦੇ ਕੇ ਟੀ-20 ਮੁਕਾਬਲਾ ਜਿੱਤ ਲਿਆ ਹੈ। ਇਸ ਮੈਚ ਵਿੱਚ ਲਸਿਥ ਮਲਿੰਗਾ 99ਵੀਂ ਵਿਕਟ ਲੈਣ ਨਾਲ ਖੇਡ ਦੇ ਇਸ ਫਾਰਮੈਟ ਵਿਚ ਸਭ ਤੋਂ ਕਾਮਯਾਬ ਅੰਤਰਰਾਸ਼ਟਰੀ ਗੇਂਦਬਾਜ਼ ਬਣੇ।

ਫ਼ੋਟੋ
author img

By

Published : Sep 2, 2019, 2:53 PM IST

ਕੈਂਡੀ: ਨਿਊਜ਼ੀਲੈਂਡ ਅਤੇ ਸ੍ਰੀਲੰਕਾ ਵਿਚਕਾਰ ਖੇਡੇ ਗਏ ਟੀ-20 ਮੁਕਾਬਲੇ ਵਿੱਚ ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਹਰਾਇਆ ਹੈ। ਇਸ ਦੇ ਨਾਲ ਹੀ ਲਸਿਥ ਮਲਿੰਗਾ ਨੇ ਇੱਕ ਨਵਾਂ ਰਿਕਾਰਡ ਆਪਣੇ ਨਾਂਅ ਕੀਤਾ ਹੈ।

ਸ੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚਾਰ ਵਿਕਟਾਂ 'ਤੇ 174 ਦੌੜਾਂ ਬਣਾਈਆਂ। ਜਿਸ ਤੋਂ ਬਾਅਦ ਨਿਊਜ਼ੀਲੈਂਡ ਨੇ 19.3 ਓਵਰਾਂ 'ਚ ਪੰਜ ਵਿਕਟਾਂ 'ਤੇ 175 ਦੌੜਾਂ ਬਣਾ ਕੇ ਇਹ ਮੁਕਾਬਲਾ ਪੰਜ ਵਿਕਟਾਂ ਨਾਲ ਜਿੱਤ ਕੇ ਆਪਣੇ ਨਾਂਅ ਕਰ ਲਿਆ। ਇਸ ਮੈਚ ਲਸਿਥ ਮਲਿੰਗਾ 99ਵੀਂ ਵਿਕਟ ਨਾਲ ਖੇਡ ਦੇ ਇਸ ਫਾਰਮੈਟ ਵਿਚ ਸਭ ਤੋਂ ਕਾਮਯਾਬ ਅੰਤਰਰਾਸ਼ਟਰੀ ਗੇਂਦਬਾਜ਼ ਬਣੇ। ਉਨ੍ਹਾਂ ਨੇ ਪਾਕਿਸਤਾਨ ਦੇ ਸ਼ਾਹਿਦ ਅਫ਼ਰੀਦੀ ਨੂੰ ਪਿੱਛੇ ਛੱਡਿਆ। ਨਿਊਜ਼ੀਲੈਂਡ ਦੇ ਰਾਸ ਟੇਲਰ ਨੇ 48 ਦੌੜਾਂ ਬਣਾਈਆਂ ਤੇ ਉਹ ਮੈਨ ਆਫ ਦ ਮੈਚ ਬਣੇ।

ਲਸਿਥ ਮਲਿੰਗਾ ਨੇ ਪਹਿਲਾਂ ਮੁਨਰੋ ਨੂੰ ਬੋਲਡ ਕਰ ਕੇ ਅਫ਼ਰੀਦੀ ਦੀ 98 ਵਿਕਟਾਂ ਦੀ ਬਰਾਬਰੀ ਕੀਤੀ ਤੇ ਇਸ ਤੋਂ ਬਾਅਦ ਕੋਲਿਨ ਡੀ ਗਰੈਂਡਹੋਮ ਨੂੰ ਆਊਟ ਕਰ ਕੇ ਉਨ੍ਹਾਂ ਦਾ ਰਿਕਾਰਡ ਤੋੜ ਦਿੱਤਾ।

Intro:Body:

sajan

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.