ਮੁੰਬਈ: ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਨੇ ਸਾਲ 2018-2019 ਦੇ ਸਲਾਨਾ ਕਾਨਟਰੈਕਟ ਦਾ ਐਲਾਨ ਕੀਤਾ ਹੈ। ਇਸ ਕਾਨਟਰੈਕਟ ਵਿੱਚ ਮਹਿੰਦਰ ਸਿੰਘ ਧੋਨੀ ਨੂੰ ਜਗ੍ਹਾ ਨਹੀਂ ਮਿਲੀ ਹੈ। ਇਸ ਦੇ ਨਾਲ ਹੀ ਹੁਣ ਇਹ ਵੀ ਤਹਿ ਹੋ ਗਿਆ ਹੈ ਕਿ ਮਹਿੰਦਰ ਸਿੰਘ ਧੋਨੀ ਜੇ ਆਸਟ੍ਰੇਲੀਆ ਵਿੱਚ ਹੋਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ਖੇਡਣਗੇ ਤਾਂ ਉਹ ਆਪਣੀ ਕੋਸ਼ਿਸ਼ਾਂ ਦੀ ਬਦੌਲਤ ਖੇਡਣਗੇ। ਬੀਸੀਸੀਆਈ ਉਨ੍ਹਾਂ ਨੂੰ ਟੀਮ ਇੰਡੀਆ ਦੀ ਆਗਾਮੀ ਯੋਜਨਾਵਾਂ ਵਿੱਚ ਨਹੀਂ ਦੇਖ ਰਿਹਾ ਹੈ। ਇਹ ਕਾਨਟਰੈਕਟ ਅਕਤੂਬਰ -2019 ਤੋਂ ਲੈ ਕੇ ਸਤੰਬਰ 2020 ਤੱਕ ਦਾ ਹੈ।
A+ ਵਿੱਚ ਤਿੰਨ ਤੇ A ਗ੍ਰੇਡ ਵਿੱਚ 11 ਖਿਡਾਰਿਆਂ ਨੂੰ ਮਿਲੀ ਜਗ੍ਹਾ
ਬੀਸੀਸੀਆਈ ਨੇ ਇਸ ਵਾਰ A+ ਕੈਟੇਗਿਰੀ ਵਿੱਚ ਸਿਰਫ਼ ਤਿੰਨ ਖਿਡਾਰੀ, ਕਪਤਾਨ ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ ਜਸਪ੍ਰੀਤ ਬੁਮਰਾਹ ਨੂੰ ਹੀ ਜਗ੍ਹਾ ਮਿਲੀ ਹੈ। ਇਸ ਦੇ ਨਾਲ ਹੀ A ਗ੍ਰੇਡ ਵਿੱਚ 11 ਖਿਡਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਦਕਿ B ਗ੍ਰੇਡ ਵਿੱਚ ਪੰਜ ਖਿਡਾਰੀਆਂ ਤੇ C ਗ੍ਰੇਡ ਵਿੱਚ ਅੱਠ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦਿੱਲੀ ਦੇ ਯੂਥ ਤੇਜ਼ ਗੇਂਦਬਾਜ਼ ਨਵਦੀਪ ਸੈਨੀ ਨੂੰ ਪਹਿਲੀ ਵਾਰ ਇਸ ਕਾਨਟਰੈਕਟ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਨ੍ਹਾਂ ਖਿਡਾਰੀਆਂ ਨੂੰ ਮਿਲੀ ਗ੍ਰੇਡ ਵਿੱਚ ਜਗ੍ਹਾ
ਏ ਪੱਲਸ ਗ੍ਰੇਡ : ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ
ਏ ਗ੍ਰੇਡ : ਆਰ ਅਸ਼ਵਿਨ, ਰਵਿੰਦਰ ਜਡੇਜਾ, ਭੂਵਨੇਸ਼ਵਰ ਕੁਮਾਰ, ਸੀ-ਪੁਜਾਰਾ, ਅਜਿੰਕਿਆ ਰਹਾਣੇ, ਕੇ.ਐਲ ਰਾਹੁਲ, ਸ਼ਿਖੜ ਧਵਨ, ਮੁਹੰਮਦ ਸ਼ਮੀ, ਇਸ਼ਾਂਤ ਸ਼ਰਮਾ, ਕੁਲਦੀਪ ਯਾਦਵ ਅਤੇ ਰਿਸ਼ਭ ਪੰਤ
ਬੀ ਗ੍ਰੇਡ : ਵ੍ਰਿਧੀਮਾਨ ਸਾਹਾ, ਉਮੇਸ਼ ਯਾਦਵ, ਯੁਜਵੇਂਦਰ ਚਹਿਲ, ਹਾਰਦਿਕ ਪਾਂਡਿਆ, ਮਯੰਕ ਅਗਰਵਾਲ
ਸੀ ਗ੍ਰੇਡ : ਕੇਦਾਰ ਜਾਧਵ, ਦੀਪਕ ਚਾਹਰ, ਮਨੀਸ਼ ਪਾਂਡੇ, ਹਨੁਮਾ ਵਿਹਾਰੀ, ਸ਼ਰਦੂਲ ਠਾਕੁਰ, ਸ਼੍ਰੇਅਸ ਅਈਅਰ, ਵਾਸ਼ਿੰਗਟਨ ਸੁੰਦਰ