ETV Bharat / sports

ਮਹਿਲਾ ਟੀ20 ਚੈਲੇਂਜ: WBBL ਦੇ ਟਕਰਾਅ 'ਤੇ ਮਿਤਾਲੀ ਰਾਜ ਨੇ ਰੱਖੀ ਆਪਣੀ ਗੱਲ - ਬੀਸੀਸੀਆਈ

ਭਾਰਤੀ ਇੱਕ ਰੋਜ਼ਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਕਿਹਾ, 'ਮੇਰਾ ਨਿੱਜੀ ਤੌਰ 'ਤੇ ਮੰਨਣਾ ਹੈ ਕਿ ਸਾਨੂੰ ਚੈਲੇਂਜਰ ਟ੍ਰਾਫ਼ੀ ਖੇਡਣ ਦਾ ਮੌਕਾ ਵੀ ਨਹੀਂ ਮਿਲਦਾ ਕਿਉਂਕਿ ਆਈਪੀਐਲ ਹੋਵੇਗਾ ਵੀ ਜਾਂ ਨਹੀਂ, ਪਤਾ ਨਹੀਂ ਸੀ। ਅਜਿਹੇ ਵਿੱਚ ਇਹ ਮੈਚ ਦਾ ਸਵਾਗਤ ਕਰਨ ਯੋਗ ਹੈ।

ਫ਼ੋਟੋ
ਫ਼ੋਟੋ
author img

By

Published : Aug 7, 2020, 3:20 PM IST

ਨਵੀਂ ਦਿੱਲੀ: ਭਾਰਤੀ ਇੱਕ ਰੋਜ਼ਾ ਕ੍ਰਿਕੇਟ ਟੀਮ ਦੀ ਕਪਤਾਨ ਮਿਤਾਲੀ ਰਾਜ ਟੀ-20 ਚੈਲੇਂਜ ਤੇ ਮਹਿਲਾ ਬਿਗ ਬੈਸ਼ ਲੀਗ ਦੀਆਂ ਤਰੀਕਾਂ ਦੇ ਟਕਰਾਅ ਕਾਰਨ ਵਿਦੇਸ਼ੀ ਖਿਡਾਰੀਆਂ ਦੀ ਨਿਰਾਸ਼ਾ ਨੂੰ ਸਮਝਦੀ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਬੀਸੀਸੀਆਈ ਨੇ ਕੋਰੋਨਾ ਵਾਇਰਸ ਮਹਾਂਮਾਰੀ ਵਿਚਕਾਰ ਅਸਾਧਾਰਣ ਹਾਲਾਤਾਂ ਵਿੱਚ ਚਾਰ ਮੈਚਾਂ ਦੇ ਟੂਰਨਾਮੈਂਟ ਲਈ ਆਪਣੇ ਵੱਲੋਂ ਵਧੀਆ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ।

ਫ਼ੋਟੋ
ਫ਼ੋਟੋ

ਆਸਟ੍ਰੇਲੀਆਈ ਸਟਾਰ ਐਲੀਸਾ ਹੀਲੀ ਦੀ ਅਗਵਾਈ ਵਿੱਚ ਵਿਦੇਸ਼ੀ ਖਿਡਾਰੀਆਂ ਨੇ ਪ੍ਰਦਰਸ਼ਨੀ ਮੈਚਾਂ ਦੇ ਸਮੇਂ 'ਤੇ ਸਵਾਲ ਚੁੱਕੇ ਕਿਉਂਕਿ ਇਹ ਮਹਿਲਾ ਬਿਗ ਬੈਸ਼ ਲੀਗ ਦੇ ਦੌਰਾਨ ਹੀ ਹੋ ਰਹੇ ਹਨ।

ਸਤੰਬਰ ਵਿੱਚ ਮਹਿਲਾ ਟੀਮ ਦਾ ਇੰਗਲੈਂਡ ਦਾ ਦੌਰਾ ਰੱਦ ਕਰਨ ਦੇ ਲਈ ਵੀ ਭਾਰਤੀ ਕ੍ਰਿਕੇਟ ਬੋਰਡ ਦੀ ਨਿੰਦਾ ਕਰ ਰਹੇ ਹਨ।

ਫ਼ੋਟੋ
ਫ਼ੋਟੋ

ਇਸ ਸਬੰਧੀ ਮਿਤਾਲੀ ਨੇ ਮੀਡੀਆ ਨੂੰ ਕਿਹਾ, ਲੋਕ ਬਹੁਤ ਛੇਤੀ ਨਤੀਜੇ ਤੱਕ ਪਹੁੰਚ ਜਾਂਦੇ ਹਨ। ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ, ਸਕੱਤਰ ਜੈ ਸ਼ਾਹ ਤੇ ਆਈਪੀਐਲ ਗਵਰਨਿੰਗ ਕੌਂਸਲ ਦੇ ਮੁਖੀ ਬ੍ਰਿਜੇਸ਼ ਪਟੇਲ ਦਾ ਰਵੱਈਆ ਮਹਿਲਾ ਕ੍ਰਿਕੇਟ ਪ੍ਰਤੀ ਬਹੁਤ ਸਕਾਰਾਤਮਕ ਰਿਹਾ ਹੈ।

ਫ਼ੋਟੋ
ਫ਼ੋਟੋ

ਉਨ੍ਹਾਂ ਕਿਹਾ, 'ਮੇਰਾ ਨਿੱਜੀ ਤੌਰ 'ਤੇ ਮੰਨਣਾ ਹੈ ਕਿ ਸਾਨੂੰ ਚੈਲੇਂਜਰ ਟ੍ਰਾਫ਼ੀ ਖੇਡਣ ਦਾ ਮੌਕਾ ਵੀ ਨਹੀਂ ਮਿਲਦਾ ਕਿਉਂਕਿ ਆਈਪੀਐਲ ਹੋਵੇਗਾ ਜਾਂ ਨਹੀਂ, ਪਤਾ ਨਹੀਂ ਸੀ ਤੇ ਅਜਿਹੇ ਵਿੱਚ ਇਹ ਮੈਚ ਦਾ ਸਵਾਗਤ ਕਰਨ ਯੋਗ ਹੈ।'

ਹੀਲੀ, ਸੂਜੀ ਬੈਟਸ, ਰਸ਼ੇਲ ਹੈਂਸ ਵਰਗੇ ਖਿਡਾਰੀਆਂ ਦੀ ਨਾਰਾਜ਼ਗੀ 'ਤੇ ਮਿਤਾਲੀ ਨੇ ਕਿਹਾ, 'ਮੈਨੂੰ ਪਤਾ ਹੈ ਕਿ ਬਹੁਤ ਸਾਰੇ ਵਿਦੇਸ਼ੀ ਖਿਡਾਰੀਆਂ ਨੇ ਸਮੇਂ 'ਤੇ ਸਵਾਲ ਚੁੱਕੇ ਹਨ ਪਰ ਇਹ ਸਥਿਤੀ ਆਮ ਨਹੀਂ ਹੈ। ਆਮ ਤੌਰ 'ਤੇ ਆਈਪੀਐਲ ਅਪ੍ਰੈਲ-ਮਈ ਵਿਚ ਹੁੰਦਾ ਹੈ ਤੇ ਮਹਿਲਾ ਬਿਗ ਬੈਸ਼ ਲੀਗ ਨਾਲ ਤਰੀਕਾਂ ਦਾ ਕੋਈ ਟਕਰਾਅ ਨਹੀਂ ਹੁੰਦਾ।'

ਆਈਪੀਐਲ 19 ਸਤੰਬਰ ਤੋਂ ਯੂਏਈ ਵਿੱਚ ਖੇਡੀ ਜਾਵੇਗੀ। ਉੱਥੇ ਹੀ ਆਸਟ੍ਰੇਲੀਆ ਵਿੱਚ ਮਹਿਲਾ ਬਿਗ ਬੈਸ਼ ਲੀਗ 17 ਅਕਤੂਬਰ ਤੋਂ 29 ਨਵੰਬਰ ਤੱਕ ਹੋਣ ਜਾ ਰਹੀ ਹੈ, ਟੀ -20 ਚੈਲੇਂਜ ਮੈਚ ਦੁਬਈ ਵਿੱਚ 1 ਤੋਂ 10 ਨਵੰਬਰ ਤੱਕ ਖੇਡੇ ਜਾਣਗੇ।

ਮਿਤਾਲੀ ਨੇ ਕਿਹਾ, 'ਭਾਰਤ ਵਿੱਚ ਇਸ ਸਮੇਂ ਕੋਈ ਖੇਡ ਗਤੀਵਿਧੀਆਂ ਨਹੀਂ ਹੋ ਰਹੀਆਂ ਹਨ। ਅਸੀਂ ਅਜੇ ਅਭਿਆਸ ਵੀ ਸ਼ੁਰੂ ਨਹੀਂ ਕੀਤਾ ਹੈ। ਮੇਰੇ ਆਪਣੇ ਸੂਬੇ ਵਿੱਚ ਜਿੰਮ ਖੁੱਲ੍ਹ ਗਏ ਹਨ ਇਸ ਲਈ ਮੈਚ ਫਿਟਨੈਸ ਕਰਨ ਵਿੱਚ ਸਮਾਂ ਲੱਗੇਗਾ। ਬੋਰਡ ਨੇ ਸਾਨੂੰ ਉਹ ਵਿੰਡੋ ਦਿੱਤੀ ਹੈ ਅਤੇ ਸਾਨੂੰ ਉਸ ਅਨੁਸਾਰ ਤਿਆਰੀ ਕਰਨੀ ਪਏਗੀ।

ਉਨ੍ਹਾਂ ਕਿਹਾ, ‘ਆਸਟ੍ਰੇਲੀਆ ਨੂੰ ਆਪਣਾ ਕੈਲੰਡਰ ਨਹੀਂ ਬਦਲਣਾ ਪਿਆ ਪਰ ਮਹਾਂਮਾਰੀ ਦੇ ਕਾਰਨ ਸਾਨੂੰ ਅਜਿਹਾ ਕਰਨਾ ਪਿਆ। ਆਈਪੀਐਲ ਅਪ੍ਰੈਲ-ਮਈ ਵਿਚ ਨਹੀਂ ਹੋ ਸਕਿਆ। ਵਿਦੇਸ਼ੀ ਖਿਡਾਰੀਆਂ ਨੂੰ ਸਥਿਤੀ ਨੂੰ ਸਮਝਣਾ ਚਾਹੀਦਾ ਹੈ।'

ETV Bharat Logo

Copyright © 2025 Ushodaya Enterprises Pvt. Ltd., All Rights Reserved.