ETV Bharat / sports

ਮਿਸਬਾਹ-ਉਲ-ਹਕ ਨੂੰ ਮਿਲ ਸਕਦੀ ਹੈ ਪਾਕਿਸਤਾਨੀ ਕ੍ਰਿਕਟ ਟੀਮ ਦੀ ਵੱਡੀ ਜ਼ਿੰਮੇਵਾਰੀ! - ਮਿਸਬਾਹ ਉਲ ਹਕ

ਮਿਸਬਾਹ-ਉਲ-ਹਕ ਨੂੰ ਪਾਕਿਸਤਾਨੀ ਟੀਮ ਦੇ ਚੀਫ਼ ਕੋਚ ਤੇ ਚੀਫ਼ ਸਲੈਕਟ ਨਿਯੁਕਤੀ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਰਿਪੋਰਟਾਂ ਅਨੁਸਾਰ ਮਿਸਬਾਹ ਨਾਲ ਉਸ ਦੀ ਤਨਖ਼ਾਹ ਦੀ ਗੱਲਬਾਤ ਕਰਨ ਤੋਂ ਬਾਅਦ ਹੀ ਪਾਕਿਸਤਾਨ ਕ੍ਰਿਕਟ ਬੋਰਡ ਇਸ ਦਾ ਐਲਾਨ ਕਰੇਗੀ।

ਫ਼ੋਟੋ
author img

By

Published : Sep 4, 2019, 12:03 PM IST

ਨਵੀਂ ਦਿੱਲੀ: ਸੂਤਰਾਂ ਅਨੁਸਾਰ ਪਾਕਿਸਤਾਨ ਦੇ ਸਾਬਕਾ ਕਪਤਾਨ ਮਿਸਬਾਹ-ਉਲ-ਹਕ ਨੂੰ ਰਾਸ਼ਟਰੀ ਟੀਮ ਦਾ ਚੀਫ਼ ਕੋਚ ਤੇ ਚੀਫ਼ ਸਲੈਕਟਰ ਬਣਾਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਤੋਂ ਇਲਾਵਾ ਇੱਕ ਹੋਰ ਸਾਬਕਾ ਕਪਤਾਨ ਵਕਾਰ ਯੂਨਿਸ ਨੂੰ ਵੀ ਉਸੇ ਹੀ ਦਿਨ ਟੀਮ ਦਾ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਮਿਸਬਾਹ ਨਾਲ ਉਸ ਦੀ ਤਨਖ਼ਾਹ ਦੀ ਗੱਲਬਾਤ ਪੂਰੀ ਹੋਣ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ 1-2 ਦਿਨਾਂ ਵਿੱਚ ਇਸ ਦਾ ਐਲਾਨ ਕਰ ਸਕਦੀ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਵਕਾਰ ਯੂਨਿਸ ਨੇ ਤਨਖਾਹਾਂ ਬਾਰੇ ਬੋਰਡ ਨਾਲ ਵਿਚਾਰ ਵਟਾਂਦਰੇ ਦੀ ਗੱਲ ਕਰ ਲਈ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਟੀਮ ਦਾ ਗੇਂਦਬਾਜ਼ੀ ਕੋਚ ਦਾ ਅਹੁਦਾ ਜਲਦ ਹੀ ਸੰਭਾਲਣਗੇ।

ਹੋਰ ਪੜ੍ਹੋ : ਮਿਤਾਲੀ ਰਾਜ ਨੇ ਲਿਆ ਟੀ-20 ਤੋਂ ਸੰਨਿਆਸ

ਦੱਸਣਯੋਗ ਹੈ ਕਿ ਮਿਸਬਾਹ ਨੇ ਪਾਕਿਸਤਾਨ ਲਈ 75 ਟੈਸਟ ਅਤੇ 162 ਵਨ ਡੇਅ ਮੈਚ ਖੇਡੇ ਹਨ। ਉਹ 2010 ਤੋਂ 2017 ਤੱਕ ਪਾਕਿਸਤਾਨ ਦੇ ਸਭ ਤੋਂ ਸਫ਼ਲ ਟੈਸਟ ਕਪਤਾਨ ਵੀ ਰਹੇ ਸਨ। ਮਿਸਬਾਹ ਪਹਿਲੀ ਵਾਰ ਕਿਸੇ ਟੀਮ ਦੀ ਕੋਚਿੰਗ ਦੀ ਜ਼ਿੰਮੇਵਾਰੀ ਲੈਣਗੇ। ਹਾਲਾਂਕਿ ਉਹ ਵੱਖ-ਵੱਖ ਪੱਧਰਾਂ 'ਤੇ ਵੱਖ-ਵੱਖ ਟੀਮਾਂ ਦੇ ਕਪਤਾਨ ਵੀ ਰਹੇ ਹਨ। ਮਿਸਬਾਹ ਦੀ ਨਿਯੁਕਤੀ ਦਾ ਸਮਰਥਨ ਪੀਸੀਬੀ ਦੇ ਮੁੱਖ ਸਰਪ੍ਰਸਤ ਅਤੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਕੀਤਾ ਹੈ।

Intro:Body:

arsh

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.