ਪੂਣੇ: ਦੱਖਣੀ ਅਫ਼ਰੀਕਾ ਵਿਰੁੱਧ ਖੇਡੀ ਜਾ ਰਹੀ ਟੈਸਟ ਲੜੀ ਦੇ ਦੂਸਰੇ ਮੈਚ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੇ ਸ਼ਾਨਦਾਰ ਸੈਕੜਾ ਲਾਇਆ ਹੈ। ਉਨ੍ਹਾਂ ਨੇ 195 ਗੇਂਦਾਂ ਦਾ ਸਾਹਮਣਾ ਕਰ ਕੇ 108 ਦੌੜਾਂ ਬਣਾਈਆਂ। ਉਨ੍ਹਾਂ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਆਪਣੀ ਪਿਛਲੇ ਸਾਲ ਵਿੱਚ ਵਧੀਆ ਬੱਲੇਬਾਜ਼ੀ ਬਾਰੇ ਚਾਨਣਾ ਪਾਇਆ।
ਵਾਇਜ਼ੈਗ ਵਿੱਚ ਦੋਹਰਾ ਸੈਂਕੜਾ ਲਾਉਣ ਵਾਲੇ ਬੱਲੇਬਾਜ਼ ਨੇ ਕਿਹਾ ਕਿ ਪਿਛਲੇ 12 ਮਹੀਨੇ ਬਹੁਤ ਵਧੀਆ ਰਹੇ ਹਨ, ਬਹੁਤ ਦੌੜਾਂ ਵੀ ਬਣਾਈਆਂ ਹਨ। ਮੈਂ ਬਹੁਤ ਖ਼ੁਸ਼ ਹਾਂ, ਜਿਵੇਂ ਦੀ ਮੈਂ ਬੱਲੇਬਾਜ਼ੀ ਕਰ ਰਿਹਾ ਹਾਂ, ਜੇ ਇਸ ਤਰ੍ਹਾਂ ਦੌੜਾਂ ਬਣਾਉਂਦਾ ਰਹਾ ਤਾਂ ਮੇਰੇ ਲਈ ਵਧੀਆ ਹੋਵੇਗਾ। ਬਤੌਰ ਖਿਡਾਰੀ ਮੈਂ ਹਰ ਦਿਨ ਵਧੀਆ ਹੋਣ ਦੀ ਕੋਸ਼ਿਸ਼ ਕਰ ਰਿਹਾ ਹਾਂ।
ਉਨ੍ਹਾਂ ਨੇ ਹਰ ਦਿਨ ਦੀ ਚੁਣੌਤੀ ਬਾਰੇ ਦੱਸਿਆ ਕਿ ਖੇਡ ਅਜਿਹੀ ਚੀਜ਼ ਹੈ ਜਿਸ ਵਿੱਚ ਬੈਲੇਂਸ ਬਣਾਉਣਾ ਜ਼ਰੂਰੀ ਹੈ। ਜੇ ਅੱਜ ਤੁਸੀਂ ਸੈਂਕੜਾ ਲਾਇਆ ਹੈ ਤਾਂ ਕੱਲ੍ਹ ਵੀ ਤੁਸੀਂ ਖੇਡਣ ਜਾ ਰਹੇ ਹੋ ਤਾਂ ਤੁਹਾਡੇ ਦਿਮਾਗ ਵਿੱਚ ਇਹ ਰਹਿਣਾ ਚਾਹੀਦਾ ਕਿ ਨਵਾਂ ਦਿਨ ਹੈ, ਇਹ ਜ਼ਰੂਰੀ ਹੈ ਕਿ ਤੁਸੀਂ ਦੌੜਾਂ ਬਣਾਉਂਗੇ ਅਤੇ ਇਹ ਵੀ ਨਹੀਂ ਰਹਿਣਾ ਚਾਹੀਦਾ ਕਿ ਦੌੜਾਂ ਨਹੀਂ ਬਣਨਗੀਆਂ।
ਅਗਰਵਾਲ ਨੇ ਆਪਣੀ ਖੇਡ ਵਿੱਚ ਤਕਨੀਕੀ ਤਬਦੀਲੀ ਬਾਰੇ ਦੱਸਦਿਆਂ ਕਿਹਾ ਕਿ ਮੈਂ ਆਪਣੇ ਸੰਤਲਨ ਉੱਤੇ ਕੰਮ ਕੀਤਾ ਅਤੇ ਆਪਣੇ ਖੇਡ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਅਗਰਵਾਲ ਨੇ ਦੱਸਿਆ ਕਿ ਉਹ ਸੋਣ ਤੋਂ ਪਹਿਲਾਂ ਅਗਲੇ ਦਿਨ ਦਾ ਟੀਚਾ ਤੈਅ ਕਰਦੇ ਹਨ, ਸਵੇਰੇ ਉੱਠ ਕੇ ਉਹ ਉਸ ਉੱਤੇ ਕੰਮ ਕਰਦੇ ਹਨ।
ਆਈਪੀਐੱਲ ਵਿੱਚ ਕਈ ਟੀਮਾਂ ਲਈ ਖੇਡ ਕੇ ਅਤੇ ਡ੍ਰੈਸਿੰਗ ਰੂਮ ਸਾਂਝਾ ਕਰਨ ਬਾਰੇ ਉਨ੍ਹਾਂ ਦੱਸਿਆ ਕਿ ਉਹ ਉਨ੍ਹਾਂ ਦਾ ਵਧੀਆ ਅਨੁਭਵ ਸੀ ਅਤੇ ਅਜਿਹਾ ਕਰਨਾ ਉਨ੍ਹਾਂ ਲਈ ਕਾਫ਼ੀ ਫ਼ਾਇਦੇਮੰਦ ਰਿਹਾ ਹੈ। ਹਰ ਖਿਡਾਰੀ ਤੋਂ ਕੁੱਝ ਨਾ ਕੁੱਝ ਸਿੱਖਣ ਨੂੰ ਮਿਲਦਾ ਹੈ। ਵਿਰਾਟ ਕੋਹਲੀ ਅਤੇ ਐੱਮਐੱਸ ਧੋਨੀ ਦੀ ਕਪਤਾਨੀ ਬਾਰੇ ਉਨ੍ਹਾਂ ਕਿਹਾ ਕਿ ਆਰਸੀਬੀ ਵਿੱਚ ਵਿਰਾਟ ਦੀ ਕਪਤਾਨੀ ਵਿੱਚ ਖੇਡ ਕੇ ਕਾਫ਼ੀ ਕੁੱਝ ਸਿੱਖਿਆ।