ETV Bharat / sports

ਭਾਰਤੀ ਟੀਮ ਨੂੰ ਕਿਉ ਮਹਿਸੂਸ ਹੋ ਰਹੀਂ ਹੈ ਧੋਨੀ ਦੀ ਘਾਟ… ਮਾਈਕਲ ਹੋਲਡਿੰਗ ਨੇ ਦੱਸਿਆ ਕਾਰਨ - ਆਸਟਰੇਲੀਆ

ਵੈਸਟਇੰਡੀਜ਼ ਦੇ ਸਾਬਕਾ ਤੇਜ਼ ਗੇਂਦਬਾਜ਼ ਮਾਈਕਲ ਹੋਲਡਿੰਗ ਨੇ ਕਿਹਾ, "ਭਾਰਤ ਕੋਲ ਕੁੱਝ ਚੰਗੇ ਖਿਡਾਰੀ ਹਨ, ਪਰ ਇੱਕ ਗੱਲ ਮੈਂ ਜਾਣਦਾ ਹਾਂ ਕਿ ਕੋਹਲੀ ਦੀ ਟੀਮ ਐਮਐਸ ਧੋਨੀ ਦੀ ਘਾਟ ਮਹਿਸੂਸ ਕਰ ਰਹੀਂ ਹੈ।"

ਭਾਰਤੀ ਟੀਮ ਨੂੰ ਕਿਉ ਮਹਿਸੂਸ ਹੋ ਰਹੀਂ ਹੈ ਧੋਨੀ ਦੀ ਘਾਟ… ਮਾਈਕਲ ਹੋਲਡਿੰਗ ਨੇ ਦੱਸਿਆ ਕਾਰਨ

author img

By

Published : Nov 28, 2020, 8:15 PM IST

ਨਵੀਂ ਦਿੱਲੀ: ਵੈਸਟਇੰਡੀਜ਼ ਦੇ ਸਾਬਕਾ ਤੇਜ਼ ਗੇਂਦਬਾਜ਼ ਮਾਈਕਲ ਹੋਲਡਿੰਗ ਨੇ ਕਿਹਾ ਕਿ ਜੇਕਰ ਭਾਰਤੀ ਟੀਮ ਨੂੰ ਵ੍ਹਾਈਟ ਗੇਂਦ ਕ੍ਰਿਕਟ ਵਿੱਚ ਵੱਡੇ ਸਕੋਰ ਦਾ ਪਿੱਛਾ ਕਰਨਾ ਹੈ ਤਾਂ ਉਨ੍ਹਾਂ ਨੂੰ ਐਮਐਸ ਧੋਨੀ ਵਰਗੇ ਖਿਡਾਰੀ ਦੀ ਜ਼ਰੂਰਤ ਹੈ।

ਸਿਡਨੀ ਕ੍ਰਿਕਟ ਮੈਦਾਨ 'ਤੇ ਸ਼ੁੱਕਰਵਾਰ ਨੂੰ 3 ਮੈਚਾਂ ਦੀ ਲੜੀ ਦੇ ਪਹਿਲੇ ਵਨਡੇ ਮੈਚ ਵਿੱਚ ਆਸਟਰੇਲੀਆ ਦੇ ਖ਼ਿਲਾਫ਼ ਭਾਰਤ ਦੀ 66 ਦੌੜਾਂ ਦੀ ਹਾਰ ਤੋਂ ਬਾਅਦ ਹੋਲਡਿੰਗ ਨੇ ਟਿਪਣੀ ਕੀਤੀ। ਆਸਟਰੇਲੀਆ ਨੇ 50 ਓਵਰਾਂ ਵਿੱਚ 374/6 ਦੌੜਾਂ ਬਣਾਈਆਂ। ਇਸ ਵੱਡੇ ਟੀਚੇ ਦਾ ਪਿੱਛਾ ਕਰਨ ਵਾਲੀ ਭਾਰਤੀ ਟੀਮ 308/8 ਤੱਕ ਹਾਰ ਗਈ।

ਮਾਈਕਲ ਹੋਲਡਿੰਗ
ਮਾਈਕਲ ਹੋਲਡਿੰਗ

ਆਪਣੇ ਯੂਟਿਊਬ ਚੈਨਲ 'ਤੇ ਹੋਲਡਿੰਗ ਨੇ ਕਿਹਾ,' 'ਭਾਰਤ ਕੋਲ ਕੁੱਝ ਚੰਗੇ ਖਿਡਾਰੀ ਹਨ, ਪਰ 1 ਗੱਲ ਮੈਨੂੰ ਪਤਾ ਹੈ ਕਿ ਕੋਹਲੀ ਦੀ ਟੀਮ ਐਮਐਸ ਧੋਨੀ ਦੀ ਘਾਟ ਨੂੰ ਮਹਿਸੂਸ ਕਰ ਰਹੀਂ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜਦੋਂ ਧੋਨੀ ਬੱਲੇਬਾਜ਼ੀ ਕਰਨ ਆਉਦੇ ਸੀ, ਉਨ੍ਹਾਂ ਨੇ ਆਮ ਤੌਰ 'ਤੇ ਰਨਜ਼ ਦੇ ਦੌਰਾਨ ਖੇਡ 'ਤੇ ਆਪਣਾ ਕੰਟਰੋਲ ਰੱਖਦੇ ਸਨ।”

ਹੋਲਡਿੰਗ ਨੇ ਅੱਗੇ ਕਿਹਾ, '' ਭਾਰਤੀ ਟੀਮ ਕੋਲ ਜਦੋਂ ਐਮਐਸ ਧੋਨੀ ਸੀ, ਤਾਂ ਉਨ੍ਹਾਂ ਨੇ ਬਹੁਤ ਸਫਲ ਤਰੀਕੇ ਨਾਲ ਸਕੋਰ ਦਾ ਪਿੱਛਾ ਕੀਤਾ। ਉਹ ਟਾਸ ਜਿੱਤਣ ਅਤੇ ਵਿਰੋਧੀ ਟੀਮ ਨੂੰ ਬੱਲੇਬਾਜ਼ੀ ਲਈ ਸੱਦਾ ਦੇਣ ਤੋਂ ਕਦੇ ਨਹੀਂ ਡਰਦੇ ਸੀ ਕਿਉਂਕਿ ਉਹ ਜਾਣਦੇ ਸੀ ਕਿ ਐਮਐਸ ਧੋਨੀ ਸਕੋਰ ਦਾ ਪਿੱਛਾ ਕਰਨ ਦੇ ਕਾਬਲ ਸੀ। "ਇਹ ਬੱਲੇਬਾਜ਼ੀ ਲਾਇਨਅੱਪ ਜੋ ਹੁਣ ਭਾਰਤ ਦੇ ਕੋਲ ਹੈ ਹਾਲਾਂਕਿ ਇਹ ਵੀ ਬਹੁਤ ਪ੍ਰਤਿਭਾਸ਼ਾਲੀਹੈ।"

ਹੋਲਡਿੰਗ ਨੇ ਕਿਹਾ, “ਅਸੀਂ ਕੁੱਝ ਪ੍ਰਤਿਭਾਵਾਨ ਖਿਡਾਰੀਆਂ ਅਤੇ ਮਹਾਨ ਸਟ੍ਰੋਕ ਖਿਡਾਰੀਆਂ ਨੂੰ ਇਸ ਭਾਰਤੀ ਟੀਮ ਵਿੱਚ ਖੇਡਦੇ ਹੋਏ ਵੇਖੇ ਹਨ, ਪਰ ਉਨ੍ਹਾਂ ਨੂੰ ਅਜੇ ਵੀ ਧੋਨੀ ਵਰਗੇ ਖਿਡਾਰੀ ਦੀ ਜ਼ਰੂਰਤ ਹੈ। ਉਨ੍ਹਾਂ ਦੀ ਯੋਗਤਾ ਹੀ ਨਹੀਂ, ਉਨ੍ਹਾਂ ਵਰਗੇ ਖਿਡਾਰੀ ਦੀ ਜੋ ਮੁਸ਼ਕਲ ਹਲਾਤ ਤੋਂ ਟੀਮ ਨੂੰ ਬਾਹਰ ਕੱਢ ਸਕਦੇ ਹਨ।"

ETV Bharat Logo

Copyright © 2025 Ushodaya Enterprises Pvt. Ltd., All Rights Reserved.