ETV Bharat / sports

ਬਾਹਰ ਟ੍ਰੇਨਿੰਗ ਕਰਨ ਤੋਂ ਪਹਿਲਾਂ BCCI ਦੇ ਫ਼ੈਸਲੇ ਦਾ ਇੰਤਜ਼ਾਰ ਕਰਾਂਗੇ ਭਾਰਤੀ ਟੀਮ ਦੇ ਖਿਡਾਰੀ - india vs sri lanka

ਸਰਕਾਰ ਨੇ ਬੇਸ਼ੱਕ ਲੌਕਡਾਊਨ ਵਿੱਚ ਰਾਹਤ ਦੇ ਦਿੱਤੀ ਹੈ ਅਤੇ ਕੁੱਝ ਖਿਡਾਰੀ ਬਾਹਰ ਟ੍ਰੇਨਿੰਗ ਵੀ ਕਰਨ ਲੱਗੇ ਹਨ ਪਰ ਭਾਰਤੀ ਕ੍ਰਿਕਟ ਕੌਂਸਲ ਦੇ ਨਾਲ ਜੁੜੇ ਖਿਡਾਰੀ ਮੈਦਾਨ ਉੱਤੇ ਟ੍ਰੇਨਿੰਗ ਕਰਨ ਦੇ ਲਈ ਕੌਂਸਲ ਦੇ ਫ਼ੈਸਲੇ ਦਾ ਇੰਤਜ਼ਾਰ ਕਰਨਗੇ।

ਬਾਹਰ ਟ੍ਰੇਨਿੰਗ ਕਰਨ ਤੋਂ ਪਹਿਲਾਂ BCCI ਦੇ ਫ਼ੈਸਲੇ ਦਾ ਇੰਤਜ਼ਾਰ ਕਰਾਂਗੇ ਭਾਰਤੀ ਟੀਮ ਦੇ ਖਿਡਾਰੀ

author img

By

Published : Jun 12, 2020, 10:20 PM IST

ਨਵੀਂ ਦਿੱਲੀ: ਭਾਰਤੀ ਟੀਮ ਦੇ ਇੱਕ ਖਿਡਾਰੀ ਨੇ ਇੱਕ ਸਮਾਚਾਰ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਖਿਡਾਰੀ ਬਾਹਰ ਟ੍ਰੇਨਿੰਗ ਕਰਨਾ ਚਾਹੁੰਦੇ ਹਨ, ਪਰ ਉਹ ਅਜਿਹਾ ਤਾਹੀਓਂ ਕਰਨਗੇ ਜਦੋਂ ਉਨ੍ਹਾਂ ਬੀਸੀਸੀਆਈ ਤੋਂ ਮੰਨਜ਼ੂਰੀ ਮਿਲ ਜਾਵੇਗੀ। ਹੁਣ ਇਸ ਸਮੇਂ ਖਿਡਾਰੀ ਨਿੱਕ ਵੈਬ ਅਤੇ ਫਿਜ਼ਿਓ ਨਿਤਿਨ ਪਟੇਲ ਵੱਲੋਂ ਸੁਝਾਅ ਦਿੱਤੇ ਗਏ ਫ਼ਿੱਟਨੈਸ ਰੂਟੀਨੇ ਦੇ ਮੁਤਬਾਕ ਹੀ ਕੰਮ ਕਰ ਰਹੇ ਹਨ।

ਖਿਡਾਰੀ ਨੇ ਕਿਹਾ ਕਿ ਅਸੀਂ ਲੋਕ ਕਾਫ਼ੀ ਸਾਵਧਾਨ ਹੈ। ਸਾਨੂੰ ਆਪਣੀ ਟੀਮ ਦੇ ਸਪੋਰਟਸ ਸਟਾਫ਼ ਉੱਤੇ ਭਰੋਸਾ ਹੈ ਅਤੇ ਅਸੀਂ ਉਨ੍ਹਾਂ ਦੇ ਮਾਰਗ-ਦਰਸ਼ਨ ਦੇ ਹਿਸਾਬ ਨਾਲ ਕੰਮ ਕਰ ਰਹੇ ਹਨ। ਜਦ ਪ੍ਰਕਿਰਿਆ ਬਦਲਣ ਦਾ ਸਹੀ ਸਮਾਂ ਹੋਵੇਗਾ, ਉਹ ਸਾਨੂੰ ਇਸ ਬਾਰੇ ਵਿੱਚ ਦੱਸਣਗੇ ਅਤੇ ਅਸੀਂ ਪ੍ਰੋਟੋਕਲਜ਼ ਦਾ ਸਖ਼ਤੀ ਨਾਲ ਪਾਲਣ ਕਰਾਂਗੇ। ਇਸ ਸਮੇਂ ਜ਼ਰੂਰੀ ਹੈ ਕਿ ਅਸੀਂ ਸਹਿਜ ਦੇ ਨਾਲ ਕੰਮ ਕਰੀਏ, ਕਿਉਂਕਿ ਜਿੰਨ੍ਹਾਂ ਸਥਿਤੀਆਂ ਨੇ ਮਾਹੌਲ ਬਦਲਣਾ ਹੈ, ਉਹ ਆਪਣੇ ਕੰਟਰੋਲ ਵਿੱਚ ਨਹੀਂ ਹਨ।

ਕੋਰੋਨਾ ਵਾਇਰਸ ਦੇ ਕਾਰਨ ਮਾਰਚ ਤੋਂ ਕ੍ਰਿਕਟ ਬੰਦ ਹੈ ਅਤੇ ਕਈ ਤਰ੍ਹਾਂ ਦੀਆਂ ਲੜੀਆਂ ਅਤੇ ਟੂਰਨਾਮੈਂਟ ਮੁਲਤਵੀ ਕਰ ਦਿੱਤੇ ਗਏ ਹਨ।

ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਕੋਵਿਡ-19 ਮਹਾਂਮਾਰੀ ਦੇ ਖ਼ਤਰੇ ਨੂੰ ਦੇਖਦੇ ਹੋਏ ਸ਼ੁੱਕਰਵਾਰ ਨੂੰ ਭਾਰਤੀ ਕ੍ਰਿਕਟ ਟੀਮ ਦਾ ਅਗਸਤ ਵਿੱਚ ਜ਼ਿੰਮਬਾਵੇ ਦੇ ਦੌਰੇ ਨੂੰ ਰੱਦ ਕਰ ਦਿੱਤਾ ਹੈ। ਇਸ ਫ਼ੈਸਲੇ ਦੀ ਉਮੀਦ ਸੀ ਕਿਉਂਕਿ ਵੀਰਵਾਰ ਨੂੰ ਸ਼੍ਰੀਲੰਕਾ ਕ੍ਰਿਕਟ ਨੇ ਐਲਾਨ ਕੀਤੀ ਸੀ ਕਿ ਭਾਰਤ ਦਾ ਜੂਨ-ਜੁਲਾਈ ਵਿੱਚ ਸੀਮਿਤ ਲੜੀ ਦਾ ਦੌਰਾ ਅਨਿਸ਼ਚਿਤ ਕਾਲ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਇੱਕ ਬਿਆਨ ਵਿੱਚ ਕਿਹਾ, ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਭਾਰਤੀ ਕ੍ਰਿਕਟ ਟੀਮ ਕੋਵਿਡ-19 ਮਹਾਂਮਾਰੀ ਦੇ ਮੌਜੂਦਾ ਖ਼ਤਰੇ ਨੂੰ ਦੇਖਦੇ ਹੋਏ ਸ਼੍ਰੀਲੰਕਾ ਅਤੇ ਜ਼ਿੰਮਬਾਵੇ ਦਾ ਦੌਰਾ ਨਹੀਂ ਕਰੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.