ਮੁੰਬਈ: ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਐਤਵਾਰ ਨੂੰ ਆਪਣਾ ਰੱਸੀ ਕੁੱਦਦਿਆਂ ਦੀ ਵੀਡੀਓ ਸ਼ੇਅਰ ਕਰਦਿਆਂ ਆਪਣੇ ਪ੍ਰਸ਼ੰਸਕਾਂ ਨੂੰ ਸੰਦੇਸ਼ ਦਿੱਤਾ ਹੈ। ਸਚਿਨ ਨੇ ਕਿਹਾ ਕਿ ਤਾਲਾਬੰਦੀ ਨੂੰ ਅਜੇ 2 ਮਹੀਨੇ ਹੋਏ ਹਨ ਪਰ ਲੋਕਾਂ ਨੂੰ ਹੌਂਸਲਾ ਨਹੀਂ ਛੱਡਣਾ ਚਾਹੀਦਾ ਅਤੇ ਕੁਝ ਕਰਦੇ ਰਹਿਣਾ ਚਾਹੀਦਾ ਹੈ।
ਤੇਂਦੁਲਕਰ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਵੀਡੀਓ ਵਿੱਚ ਕਿਹਾ, "ਇਹ ਤਾਲਾਬੰਦੀ ਹਰ ਕਿਸੇ ਲਈ ਬਹੁਤ ਮੁਸ਼ਕਿਲ ਰਹੀ ਹੈ ਪਰ ਸਾਨੂੰ ਹਿੰਮਤ ਨਹੀਂ ਹਾਰਣੀ ਚਾਹੀਦੀ। ਕੁੱਝ ਕਰਦੇ ਰਹੋ ਅਤੇ ਆਪਣੇ ਆਪ ਨੂੰ ਸਿਹਤਮੰਦ ਅਤੇ ਤੰਦਰੁਸਤ ਰੱਖੋ।"
- " class="align-text-top noRightClick twitterSection" data="
">
ਤੇਂਦੁਲਕਰ ਨੇ ਹਾਲ ਹੀ ਵਿੱਚ ਆਪਣੇ ਮਾਪਿਆਂ ਦਾ ਖ਼ਾਸ ਖਿਆਲ ਰੱਖਣ ਦੀ ਵੀ ਅਪੀਲ ਕੀਤੀ ਸੀ। ਸਚਿਨ ਨੇ ਇੰਸਟਾਗ੍ਰਾਮ 'ਤੇ ਮਾਪਿਆਂ ਨਾਲ ਆਪਣੀ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਮਾਪਿਆਂ ਨਾਲ ਸਮਾਂ ਬਿਤਾਉਂਦੇ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ: ਜੇ ਗਾਂਗੁਲੀ ICC ਮੁਖੀ ਬਣਦੇ ਹਨ ਤਾਂ ਬੈਨ ਵਿਰੁੱਧ ਕਰਾਂਗਾ ਅਪੀਲ: ਦਾਨਿਸ਼ ਕਨੇਰਿਆ
ਸਚਿਨ ਨੇ ਪੋਸਟ ਵਿੱਚ ਕਿਹਾ, “ਨਿਸਵਾਰਥ ਪਿਆਰ, ਜਦੋਂ ਅਸੀਂ ਵੱਡੇ ਹੋ ਰਹੇ ਸੀ, ਸਾਡੇ ਮਾਪਿਆਂ ਨੇ ਸਾਡੀ ਸਹਾਇਤਾ ਕੀਤੀ ਅਤੇ ਸਾਡੀ ਦੇਖਭਾਲ ਕੀਤੀ। ਮੇਰੀ ਜ਼ਿੰਦਗੀ ਵਿੱਚ ਵੀ ਮੇਰੇ ਮਾਪਿਆਂ ਨੇ ਮੇਰਾ ਬਹੁਤ ਸਾਥ ਦਿੱਤਾ, ਮੈਨੂੰ ਰਸਤਾ ਦਿਖਾਇਆ। ਉਸੇ ਕਰਕੇ ਅੱਜ ਮੈਂ ਇੰਨਾ ਵੱਡਾ ਮੁਕਾਮ ਹਾਸਿਲ ਕੀਤਾ ਹੈ।”
ਉਨ੍ਹਾਂ ਕਿਹਾ, "ਇਸ ਮੁਸ਼ਕਿਲ ਸਮੇਂ ਵਿੱਚ ਸਾਡੇ ਮਾਪਿਆਂ ਨੂੰ ਸਾਡੀ ਸਭ ਤੋਂ ਵੱਧ ਜ਼ਰੂਰਤ ਹੈ। ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਨ੍ਹਾਂ ਦਾ ਚੰਗੀ ਤਰ੍ਹਾਂ ਧਿਆਨ ਰੱਖੀਏ ਅਤੇ ਉਨ੍ਹਾਂ ਦੀ ਦੇਖਭਾਲ ਕਰੀਏ। ਉਹ ਸੱਭ ਕੁੱਝ ਕਰੀਏ ਜੋ ਸਾਡੇ ਮਾਪੇ ਕਰਦੇ ਹਨ।"