ਲੰਡਨ: 2 ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ, ਬੁੱਧਵਾਰ ਨੂੰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸੀਬੀਆਈ ਹੁਣ ਇਸ ਕੇਸ ਦੀ ਜਾਂਚ ਕਰੇਗੀ। ਜਿੱਥੇ ਇਹ ਖ਼ਬਰ ਸੁਣ ਕੇ ਪੂਰਾ ਦੇਸ਼ ਖੁਸ਼ ਹੋਇਆ ਸੀ ਉੱਥੇ ਹੀ ਅਜਿਹੀ ਸਥਿਤੀ ਵਿੱਚ ਇੰਗਲੈਂਡ ਦੀ ਕ੍ਰਿਕਟ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਦਾ ਇੱਕ 6 ਸਾਲ ਪੁਰਾਣਾ ਟਵੀਟ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
-
Rhea and tessale :|
— Jofra Archer (@JofraArcher) July 16, 2014 " class="align-text-top noRightClick twitterSection" data="
">Rhea and tessale :|
— Jofra Archer (@JofraArcher) July 16, 2014Rhea and tessale :|
— Jofra Archer (@JofraArcher) July 16, 2014
ਵਾਇਰਲ ਹੋ ਰਿਹਾ ਆਰਚਰ ਦਾ ਇਹ ਟਵੀਟ ਸਾਲ 2014 ਦਾ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਉਂਟ ਤੋਂ ਇਹ ਟਵੀਟ ਕੀਤਾ ਸੀ ਤੇ ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਸੀ ਕਿ- ਰਿਆ ਅਤੇ ਟਸਲ। ਇਸ ਤੋਂ ਬਾਅਦ ਪ੍ਰਸ਼ੰਸਕ ਟਵਿੱਟਰ 'ਤੇ ਇਸ ਵਾਇਰਲ ਹੋਏ ਟਵੀਟ 'ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਦੱਸ ਦੇਈਏ ਕਿ ਆਰਚਰ ਇੰਟਰਨੈੱਟ ਉੱਤੇ ਬਹੁਤ ਸਰਗਰਮ ਰਹਿੰਦੇ ਹਨ। ਜਿੱਥੇ ਉਹ ਆਪਣੇ ਟਵੀਟ ਦੇ ਕਾਰਨ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ।
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਆਰਚਰ ਦਾ ਕੋਈ ਟਵੀਟ ਇਸ ਤਰ੍ਹਾਂ ਵਾਇਰਲ ਹੋਇਆ ਹੈ। ਪਿਛਲੇ ਸਾਲ ਆਈਸੀਸੀ ਵਰਲਡ ਕੱਪ 2019 ਦੇ ਦੌਰਾਨ ਵੀ ਆਰਚਰ ਦਾ ਪੁਰਾਣਾ ਟਵੀਟ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਇਆ ਸੀ। ਆਰਚਰ ਨੇ ਮੀਂਹ ਅਤੇ ਸੁਪਰ ਓਵਰ ਨੂੰ ਲੈ ਕੇ 2014 ਵਿੱਚ ਕੁਝ ਟਵੀਟ ਕੀਤੇ ਸਨ। ਦੱਸ ਦੇਈਏ ਕਿ ਆਰਚਰ ਇੰਗਲੈਂਡ ਦੇ ਲਈ 8 ਟੈਸਟ, 14 ਵਨਡੇ ਅਤੇ 1ਟੀ -20 ਕੌਮਾਂਤਰੀ ਮੈਚ ਖੇਡੇ ਹਨ ਜਿਸ ਵਿੱਚ 58 ਵਿਕਟਾਂ ਲਈਆਂ ਹਨ।
ਇਹ ਵੀ ਪੜ੍ਹੋ:ਵਾਅਦਾ ਕਰਦਾ ਹਾਂ ਦੇਸ਼ ਦਾ ਮਾਣ ਵਧਾਉਂਦਾ ਰਹਾਂਗਾ: ਰੋਹਿਤ ਸ਼ਰਮਾ