ਨਵੀਂ ਦਿੱਲੀ: ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਨਾਂਅ ਇਸ ਸਾਲ ਅਰਜੁਨ ਪੁਰਸਕਾਰ ਦੇ ਲਈ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਵੱਲੋਂ ਭੇਜੇ ਜਾਣ ਦੀ ਉਮੀਦ ਹੈ। ਬੁਮਰਾਹ ਪਿਛਲੇ ਸਾਲ ਸੀਨੀਅਰਤਾ ਦੇ ਆਧਾਰ ਉੱਤੇ ਰਵਿੰਦਰ ਜਡੇਜਾ ਤੋਂ ਪੱਛੜ ਗਏ ਸਨ।
ਬੀਸੀਸੀਆਈ ਦੇ ਅਧਿਕਾਰੀਆਂ ਵੱਲੋਂ ਇਸ ਮਹੀਨੇ ਦੇ ਅੰਤ ਵਿੱਚ ਪੁਰਸ਼ ਅਤੇ ਮਹਿਲਾ ਵਰਗਾਂ ਦੇ ਲਈ ਨਾਂਮਕਣ ਕੀਤੇ ਜਾਣ ਦੀ ਉਮੀਦ ਹੈ, ਪਰ ਗੁਜਰਾਤ ਦਾ ਇਹ ਤੇਜ਼ ਗੇਂਦਬਾਜ਼ ਪਿਛਲੇ 4 ਸਾਲਾਂ ਵਿੱਚ ਆਪਣੇ ਪ੍ਰਦਰਸ਼ਨ ਦੇ ਬਲਬੂਤੇ ਸਭ ਤੋਂ ਕਾਬਿਲ ਉਮੀਦਵਾਰ ਹਨ।
ਜੇ ਬੀਸੀਸੀਆਈ ਪੁਰਸ਼ ਵਰਗ ਵਿੱਚ ਕਈ ਨਾਂਅ ਭੇਜਦਾ ਹੈ ਤਾਂ ਸੀਨੀਅਰ ਸਲਾਮੀ ਬੱਲੇਬਾਜ਼ ਸ਼ਿਖ਼ਰ ਧਵਨ ਨੂੰ ਵੀ ਤਰਜੀਹ ਦਿੱਤੀ ਜਾ ਸਕਦੀ ਹੈ, ਕਿਉਂਕਿ ਉਹ 2018 ਵਿੱਚ ਇਸ ਤੋਂ ਵਾਂਝੇ ਰਹਿ ਗਏ ਸਨ, ਜਦਕਿ ਬੋਰਡ ਨੇ ਉਨ੍ਹਾਂ ਦਾ ਨਾਂਅ ਭੇਜਿਆ ਸੀ।
ਬੀਸੀਸੀਆਈ ਦੇ ਇੱਕ ਸੂਤਰ ਨੇ ਮੀਡਿਆ ਨੂੰ ਕਿਹਾ ਕਿ ਪਿਛਲੇ ਸਾਲ ਅਸੀਂ ਪੁਰਸ਼ ਵਰਗ ਵਿੱਚ 3 ਨਾਂਅ- ਬੁਮਰਾਹ, ਰਵਿੰਦਰ ਜਡੇਜਾ ਅਤੇ ਮੁਹੰਮਦ ਸ਼ੱਮੀ ਭੇਜੇ ਸਨ।
ਬੁਮਰਾਹ ਨੇ ਅੰਤਰ-ਰਾਸ਼ਟਰੀ ਕ੍ਰਿਕਟ ਵਿੱਚ ਕੇਵਲ ਦੋ ਸਾਲ ਹੀ ਪੂਰੇ ਕੀਤੇ ਸਨ, ਜਦਕਿ ਚੋਣ ਮਾਪਦੰਡਾਂ ਮੁਤਾਬਕ ਖਿਡਾਰੀ ਨੇ ਉੱਚ ਪੱਧਰ ਉੱਤੇ ਘੱਟ ਤੋਂ ਘੱਟ 3 ਸਾਲ ਤੱਕ ਪ੍ਰਦਰਸ਼ਨ ਕੀਤਾ ਤਾਂ ਇਸ ਲਈ ਉਹ ਇਸ ਨੂੰ ਹਾਸਲ ਨਹੀਂ ਕਰ ਸਕੇ। 26 ਸਾਲ ਦੇ ਇਸ ਪੇਸਰ ਨੇ 14 ਟੈਸਟਾਂ ਵਿੱਚ 68 ਵਿਕਟਾਂ, 64 ਇੱਕ ਰੋਜ਼ਾ ਮੈਚਾਂ ਵਿੱਚ 104 ਅਤੇ 50 ਟੀ-20 ਮੈਚਾਂ ਵਿੱਚ 59 ਵਿਕਟਾਂ ਹਾਸਲ ਕੀਤੀਆਂ ਹਨ। ਸੂਤਰ ਨੇ ਕਿਹਾ ਕਿ ਬੁਮਰਾਹ ਨਿਸ਼ਚਿਤ ਰੂਪ ਤੋਂ ਬਿਹਤਰੀਨ ਉਮੀਦਵਾਰ ਹੈ। ਉਹ ਆਈਸੀਸੀ ਦੇ ਨੰਬਰ ਇੱਕ ਰੈਕਿੰਗ ਦੇ ਗੇਂਦਬਾਜ਼ ਸਨ। ਉਹ ਇਕਲੌਤੇ ਏਸ਼ੀਆਈ ਗੇਂਦਬਾਜ਼ ਹਨ, ਜਿਸ ਵਿੱਚ ਦੱਖਣੀ ਅਫ਼ਰੀਕਾ, ਇੰਗਲੈਂਡ, ਆਸਟ੍ਰੇਲੀਆ ਅਤੇ ਵੈਸਟ ਇੰਡੀਜ਼ ਵਿੱਚ 5-5 ਲਈਆਂ ਹਨ।