ਨਵੀਂ ਦਿੱਲੀ : ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਕਿਹਾ ਕਿ ਇੰਡੀਅਨ ਪ੍ਰੀਮਿਅਰ ਲੀਗ ਵਿੱਚ ਆਪਣੀ ਘਰੇਲੂ ਟੀਮ ਲਈ ਖੇਡਣਾ ਹਮੇਸ਼ਾ ਖ਼ਾਸ ਹੁੰਦਾ ਹੈ। ਆਈਪੀਐਲ ਦੀ ਸ਼ੁਰੂਆਤ ਤੋਂ ਪਹਿਲੀ ਵਾਰ ਉਹ ਆਪਣੀ ਘਰੇਲੂ ਟੀਮ ਦਿੱਲੀ ਕੈਪਿਟਲਜ਼ ਲਈ ਖੇਡਣਗੇ। ਇਸ ਤੋਂ ਪਹਿਲਾ ਉਹ ਡੇਕੱਨ ਚਾਰਜ਼ਰਜ਼, ਕਿੰਗਜ਼ ਇਲੈਵਨ ਪੰਜਾਬ, ਕੋਲਕਾਤਾ ਨਾਇਟਰਾਇਡਰਜ਼, ਰਾਇਜਿੰਗ ਪੁਣੇ ਅਤੇ ਸਨਰਾਇਜ਼ਰਜ਼ ਹੈਦਰਾਬਾਦ ਲਈ ਖੇਡ ਚੁੱਕੇ ਹਨ।
ਇੰਸਟਾਗ੍ਰਾਮ ਤੇ ਫੋਟੋ ਸਾਂਝੀ ਕਰਦਿਆਂ ਕਿਹਾ, ਮੇਰੀ ਲਈ ਫ਼ਿਰੋਜ਼ਸ਼ਾਹ ਕੋਟਲਾ ਇੱਕ ਮੈਦਾਨ ਤੋਂ ਜ਼ਿਆਦਾ ਹੈ, ਕਿਉਂਕਿ ਮੈਂ ਆਪਣਾ ਕਰਿਅਰ ਇਥੋਂ ਰੀ ਸ਼ੁਰੂ ਕਰਿਆ ਸੀ। ਮੈਂ ਅੰਡਰ-17 ਦੇ ਪੱਧਰ ਤੋਂ ਲੈ ਕੇ ਸਾਰੇ ਤਰ੍ਹਾਂ ਦੇ ਮੈਚ ਖੇਡੇ ਹਨ। ਮੇਰੀਆਂ ਇਸ ਨਾਲ ਕਈ ਯਾਦਾਂ ਜੁੜੀਆ ਹੋਈਆ ਹਨ।
ਦਿੱਲੀ ਕੈਪਿਟਲ ਨੇ 1.10 ਕਰੋੜ ਰੁਪਏ ਵਿੱਚ ਇਸ਼ਾਂਤ ਨੂੰ ਖ੍ਰੀਦਿਆ ਹੈ।