ਨਵੀਂ ਦਿੱਲੀ: ਸਾਬਕਾ ਭਾਰਤੀ ਆਲਰਾਊਂਡਰ ਇਰਫ਼ਾਨ ਪਠਾਨ ਨੇ ਐਤਵਾਰ ਨੂੰ ਕਿਹਾ ਕਿ ਭਾਰਤੀ ਟੀਮ ਨੂੰ ਆਈ.ਸੀ.ਸੀ ਦੇ ਟੂਰਨਾਮੈਂਟਾਂ ਵਿੱਚ ਜਾਣ ਤੋਂ ਪਹਿਲਾਂ ਇੱਕ ਬਿਹਤਰ ਯੋਜਨਾ ਦੀ ਜ਼ਰੂਰਤ ਹੈ।
ਇਰਫ਼ਾਨ ਨੇ ਇੱਕ ਚੈਟ ਸ਼ੋਅ ਦੌਰਾਨ ਕਿਹਾ ਕਿ ਜੇ ਤੁਸੀਂ 2019 ਦੇ ਵਿਸ਼ਵ ਕੱਪ ਨੂੰ ਦੇਖਦੇ ਹੋ ਤਾਂ ਭਾਰਤੀ ਟੀਮ ਦੀ ਉਸ ਸਮੇਂ ਯੋਜਨਾ ਸਹੀ ਨਹੀਂ ਸੀ, ਮੈਨੂੰ ਲੱਗਦਾ ਹੈ ਕਿ ਟੀਮ ਉਦੋਂ ਵਧੀਆ ਤਰੀਕੇ ਨਾਲ ਖੇਡ ਸਕਦੀ ਸੀ੍।
ਦੇਖੋ ਸਾਡੇ ਕੋਲ ਸਰੋਤ ਹਨ, ਖਿਡਾਰੀ ਹਨ, ਫਿਟਨੈਸ ਹੈ, ਵਿਸ਼ਵ ਚੈਂਪੀਅਨ ਬਣਨ ਦੇ ਲਈ ਸਾਡੇ ਕੋਲ ਸਾਰਾ ਕੁੱਝ ਹੈ। ਕੇਵਲ ਇੱਕ ਚੀਜ਼ ਦੀ ਕਮੀ ਸੀ, ਉਹ ਇਹ ਕਿ ਵਿਸ਼ਵ ਕੱਪ ਤੋਂ ਪਹਿਲਾਂ ਤੋਂ ਸਾਡੇ ਕੋਲ 4 ਨੰਬਰ ਲਈ ਕੋਈ ਖਿਡਾਰੀ ਨਹੀਂ ਸਨ। ਅਸੀਂ ਵਧੀਆ 11 ਵਾਸਤੇ ਉਸ ਸਮੇਂ ਸੰਘਰਸ਼ ਕਰ ਰਹੇ ਸਾਂ।
ਮੈਨੂੰ ਲੱਗਦਾ ਹੈ ਸਾਨੂੰ ਇਸ ਬਾਰੇ ਪੱਕਾ ਹੋਣਾ ਚਾਹੀਦਾ ਹੈ ਕਿ ਆਈ.ਸੀ.ਸੀ ਦੇ ਟੂਰਨਾਮੈਂਟ, ਵਿਸ਼ਵ ਕੱਪ ਖੇਡਣ ਦੇ ਲਈ ਸਾਡੇ ਸਹੀ ਯੋਜਨਾਬੰਦੀ ਹੈ। ਭਾਰਤ ਦੇ ਲਈ 120 ਇੱਕ ਰੋਜ਼ਾ ਅਤੇ 29 ਟੈਸਟ ਖੇਡ ਚੁੱਕੇ 35 ਸਾਲਾ ਇਰਫ਼ਾਨ ਨੇ ਕਿਹਾ ਕਿ ਜੇ ਸਾਡੇ ਕੋਲ ਵਧੀਆ ਯੋਜਨਾਬੰਦੀ ਹੈ ਤਾਂ ਸਾਡੇ ਕੋਲ ਚੈਂਪੀਅਨ ਬਣਨ ਦੇ ਸਾਰੇ ਸਰੋਤ ਹਨ।
ਭਾਰਤੀ ਟੀਮ ਨੇ ਆਖ਼ਰੀ ਵਾਰ ਆਈ.ਸੀ.ਸੀ ਦੇ 2013 ਦੇ ਟੂਰਨਾਮੈਂਟ ਵਿੱਚ ਧੋਨੀ ਦੀ ਅਗਵਾਈ ਵਿੱਚ ਇੰਗਲੈਂਡ ਵਿੱਚ ਚੈਂਪੀਅਨਜ਼ ਟਰਾਫ਼ੀ ਜਿੱਤੀ ਸੀ। ਉਸ ਤੋਂ ਬਾਅਦ ਭਾਰਤੀ ਟੀਮ ਨੇ 50 ਓਵਰਾਂ ਦੇ ਵਿਸ਼ਵ ਕੱਪ ਵਿੱਚ ਐਂਟਰੀ ਤਾਂ ਮਾਰੀ ਹੈ, ਪਰ ਹਾਰ ਮੱਥੇ ਲੱਗੀ ਹੈ। ਇਸੇ ਤਰ੍ਹਾਂ ਭਾਰਤੀ ਟੀਮ 2017 ਦੀ ਚੈਂਪੀਅਨਜ਼ ਟਰਾਫ਼ੀ ਵਿੱਚ ਪਾਕਿਸਤਾਨੀ ਟੀਮ ਤੋਂ ਹਾਰ ਗਈ ਸੀ।