ਹੈਦਰਾਬਾਦ : ਇੰਡੀਅਨ ਪ੍ਰੀਮਿਅਰ ਲੀਗ (ਆਈਪੀਐੱਲ) ਨੀਲਾਮੀ ਜਦੋਂ ਵੀ ਹੁੰਦੀ ਹੈ ਤਾਂ ਕ੍ਰਿਕਟ ਜਗਤ ਦੇ ਵੱਡੇ ਨਾਂਅ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ। ਇਸ ਵਾਰ ਵੀ ਆਸਟ੍ਰੇਲੀਆ ਦੇ ਪੈਟ ਕਮਿੰਸ, ਗਲੈਨ ਮੈਕਸਵੈਲ ਤੋਂ ਇਲਾਵਾ ਕਈ ਵਿਦੇਸ਼ੀ ਖਿਡਾਰੀ ਨੀਲਾਮੀ ਤੋਂ ਬਾਅਦ ਸੁਰੱਖਿਆਂ ਵਿੱਚ ਹਨ। ਇੱਕ ਪਾਸੇ ਫ੍ਰੈਂਚਾਇਜ਼ੀਆਂ ਨੇ ਜਿੱਥੇ ਵਿਦੇਸ਼ੀ ਖਿਡਾਰੀਆਂ ਲਈ ਪੈਸੇ ਖਰਚਣ ਵਿੱਚ ਘਾਟ ਨਹੀਂ ਕੀਤੀ ਤਾਂ ਉੱਥੇ ਹੀ ਭਾਰਤ ਦੇ ਨੌਜਵਾਨ ਵੀ ਨਜ਼ਰ ਅੰਦਾਜ਼ ਨਹੀਂ ਕੀਤੇ ਗਏ।
ਸਾਰੇ ਫ੍ਰੈਂਚਾਇਜ਼ੀਆਂ ਨੇ 140 ਕਰੋੜ ਖਰਚ ਕਰ ਕੇ 62 ਖਿਡਾਰੀਆਂ ਨੂੰ ਹੀ ਖ਼ਰੀਦਿਆ ਇੰਨ੍ਹਾਂ ਵਿੱਚ 29 ਵਿਦੇਸ਼ੀ ਖਿਡਾਰੀ ਰਹਨ। ਕਿੰਗਜ਼ ਇਲੈਵਨ ਪੰਜਾਬ ਨੇ 5 ਆਲ-ਰਾਉਂਡਰਾਂ ਸਮੇਤ 9 ਖਿਡਾਰੀਆਂ ਨੂੰ ਖ਼ਰੀਦਿਆ।
-
THIS. IS. SADDA. SQUAD. ❤#SaddaPunjab #SaddaSquad #SaddeKings #IPLAuction2020 pic.twitter.com/g4cFZwdCBj
— Kings XI Punjab (@lionsdenkxip) December 19, 2019 " class="align-text-top noRightClick twitterSection" data="
">THIS. IS. SADDA. SQUAD. ❤#SaddaPunjab #SaddaSquad #SaddeKings #IPLAuction2020 pic.twitter.com/g4cFZwdCBj
— Kings XI Punjab (@lionsdenkxip) December 19, 2019THIS. IS. SADDA. SQUAD. ❤#SaddaPunjab #SaddaSquad #SaddeKings #IPLAuction2020 pic.twitter.com/g4cFZwdCBj
— Kings XI Punjab (@lionsdenkxip) December 19, 2019
ਪੰਜਾਬ ਨੇ ਸਭ ਤੋਂ ਜ਼ਿਆਦਾ ਬੋਲੀ ਆਸਟ੍ਰੇਲੀਆ ਦੇ ਗਲੈਨ ਮੈਕਸਵੈਲ ਉੱਤੇ ਲਾਈ। ਮੈਕਸਵੈੱਲ ਇਸ ਨਿਲਾਮੀ ਦੇ ਦੂਸਰੇ ਸਭ ਤੋਂ ਮਹਿੰਗੇ ਖਿਡਾਰੀ ਰਹੇ। ਪੰਜਾਬ ਨੇ ਹਰਫ਼ਨਮੌਲਾ ਖਿਡਾਰੀ ਮੈਕਸਵੈਲ ਲਈ ਖ਼ੂਬ ਜੱਦੋਜਹਿਦ ਕੀਤੀ। ਅੰਤ ਮੈਕਸਵੈਲ ਨੂੰ ਪੰਜਾਬ ਨੇ 10.75 ਕਰੋੜ ਰੁਪਏ ਵਿੱਚ ਆਪਣੇ ਨਾਂਅ ਕੀਤਾ। ਮੈਕਸਵੈਲ 2 ਕਰੋੜ ਦੇ ਅਧਾਰ ਕੀਮਤ ਦੇ ਨਾਲ ਆਏ।
ਕਾਟਰੇਲ-ਜੋਰਡਨ ਨੂੰ ਵੀ ਪੰਜਾਬ ਨੇ ਖਰੀਦਿਆ
ਆਪਣੇ ਫ਼ੌਜੀਆਂ ਵਾਲੇ ਸੈਲਿਉਟ ਲਈ ਮਸ਼ਹੂਰ ਵੈਸਟ ਇੰਡੀਜ਼ ਦੇ ਸ਼ੇਲਡਨ ਕਾਟਰੇਲ ਆਈਪੀਐੱਲ ਵਿੱਚ ਕਿੰਗਜ਼ ਇਲੈਵਨ ਪੰਜਾਬ ਵੱਲੋਂ ਪਹਿਲੀ ਵਾਰ ਖੇਡਣਗੇ, ਖੱਬੇ ਹੱਥ ਦੇ ਇਸ ਗੇਂਦਬਾਜ਼ ਲਈ ਪੰਜਾਬ ਨੇ ਵੀਰਵਾਰ ਨੂੰ ਹੋਈ ਨੀਲਾਮੀ ਵਿੱਚ 8.50 ਕਰੋੜ ਰੁਪਏ ਖਰਚ ਕੀਤੇ ਹਨ। ਪੰਜਾਬ ਤੋਂ ਇਲਾਵਾ ਦਿੱਲੀ ਕੈਪਿਟਲਜ਼ ਵੀ ਉਨ੍ਹਾਂ ਲਈ ਬੋਲੀ ਲਾ ਰਹੀ ਸੀ, ਪਰ ਪੰਜਾਬ ਨੇ ਬਾਜੀ ਮਾਰ ਲਈ। ਉੱਥੇ ਜੋਰਡਨ ਵੀ ਇਸ ਸਾਲ ਪੰਜਾਬ ਵੱਲੋਂ ਖੇਡਦੇ ਹੋਏ ਨਜ਼ਰ ਆਉਂਣਗੇ। ਉਨ੍ਹਾਂ ਪੰਜਾਬ ਨੇ 3 ਕਰੋੜ ਰੁਪਏ ਵਿੱਚ ਖਰੀਦਿਆ।
ਕਈ ਨੌਜਵਾਨ ਖਿਡਾਰੀਆਂ ਉੱਤੇ ਵੀ ਲਾਇਆ ਦਾਅ
ਪੰਜਾਬ ਨੇ ਨੀਲਾਮੀ ਵਿੱਚ ਵਿਦੇਸ਼ੀ ਖਿਡਾਰੀਆਂ ਦੇ ਨਾਲ-ਨਾਲ ਕਈ ਨੌਜਵਾਨ ਅਨੁਭਵੀ ਖਿਡਾਰੀਆਂ ਉੱਤੇ ਵੀ ਬੋਲੀ ਲਾਈ। ਬੀਤੇ ਸੀਜ਼ਨਾਂ ਵਿੱਚ ਹੈਦਰਾਬਾਦ ਲਈ ਖੇਡਣ ਵਾਲੇ ਦੀਪਕ ਹੁੱਡਾ ਲਈ ਪੰਜਾਬ ਨੇ 50 ਲੱਖ ਰੁਪਏ ਵਿੱਚ ਆਪਣੇ ਨਾਲ ਜੋੜਿਆ ਹੈ। ਤੇਜ਼ ਗੇਂਦਬਾਜ਼ ਈਸ਼ਾਨ ਪੋਰੇਲ ਨੂੰ ਵੀ ਪੰਜਾਬ ਨੇ ਆਪਣੇ ਨਾਲ ਉਨ੍ਹਾਂ ਦੀ ਬੇਸਿਕ ਕੀਮਤ 20 ਲੱਖ ਵਿੱਚ ਜੋੜਿਆ ਹੈ। ਪੰਜਾਬ ਨੇ ਵੀ ਨੌਜਵਾਨ ਲੈੱਗ ਸਪਿਨਰ ਰਵੀ ਬਿਸ਼ਨੋਈ ਲਈ 2 ਕਰੋੜ ਖਰਚ ਕੀਤੇ ਹਨ।
ਕਿੰਗਜ਼ ਇਲੈਵਨ ਪੰਜਾਬ ਕੋਲ 42.70 ਕਰੋੜ ਰੁਪਏ ਦਾ ਬਜਟ ਸੀ। ਉਸ ਨੇ ਆਪਣੇ 25 ਖਿਡਾਰੀ ਪੂਰੇ ਕਰ ਲਏ ਹਨ ਪਰ ਹੁਣ ਵੀ ਉਸ ਦੇ ਕੋਲ 16.50 ਕਰੋੜ ਰੁਪਏ ਬਾਕੀ ਹਨ।
ਕੇ ਐੱਲ ਰਾਹੁਲ ਬਣੇ ਪੰਜਾਬ ਦੇ ਕਪਤਾਨ
ਕਿੰਗਜ਼ ਇਲੈਵਨ ਪੰਜਾਬ ਨੇ ਆਈਪੀਐੱਲ ਦੇ 13ਵੇਂ ਸੀਜ਼ਨ ਲਈ ਸਟਾਰ ਓਪਨਰ ਕੇ ਐੱਲ ਰਾਹੁਲ ਨੂੰ ਟੀਮ ਦਾ ਕਪਤਾਨ ਬਣਾਇਆ ਹੈ।
ਪੰਜਾਬ ਦੇ ਸਹਿ-ਮਾਲਕ ਨੇਸ ਵਾਡਿਆ ਨੇ ਕਿਹਾ ਕਿ ਆਉਣ ਵਾਲੇ ਸੀਜ਼ਨ ਲਈ ਰਾਹੁਲ ਨੂੰ ਕਪਤਾਨ ਬਣਾਉਂਦੇ ਹੋਏ ਬੇਹੱਦ ਖ਼ੁਸ਼ੀ ਹੋ ਰਹੀ ਹੈ। ਉਨ੍ਹਾਂ ਨੇ ਬਹੁਤ ਕੁੱਝ ਸਹਿਆ ਹੈ ਅਤੇ ਬਹੁਤ ਸਟ੍ਰਾਂਗ ਹੋ ਕੇ ਵਾਪਸੀ ਕੀਤੀ ਹੈ। ਉਨ੍ਹਾਂ ਨੇ ਆਪਣੇ ਆਲੋਚਕਾਂ ਦਾ ਮੂੰਹ ਬੰਦ ਕਰ ਦਿੱਤਾ ਹੈ। ਹੁਣ ਤੁਸੀਂ ਉਨ੍ਹਾਂ ਦੀ ਬੱਲੇਬਾਜ਼ੀ ਹੀ ਨਹੀਂ ਬਲਕਿ ਉਨ੍ਹਾਂ ਦੀ ਕਪਤਾਨੀ ਵੀ ਦੇਖੋਗੇ।
ਆਈਪੀਐੱਲ ਵਿੱਚ ਪੰਜਾਬ ਦੀ ਟੀਮ ਦੇ ਪ੍ਰਦਰਸ਼ਨ ਉੱਤੇ ਨਜ਼ਰ ਪਾਈਏ ਤਾਂ ਹੁਣ ਤੱਕ ਖੇਡੇ ਗਏ 12 ਸੀਜ਼ਨਾਂ ਵਿੱਚ ਸਿਰਫ਼ ਦੋ ਵਾਰ ਹੀ ਉਹ ਚੋਟੀ ਦੀਆਂ 4 ਟੀਮਾਂ ਵਿੱਚ ਥਾਂ ਪੱਕੀ ਕਰ ਸਕੀ ਹੈ। ਆਈਪੀਐੱਲ ਦੇ ਪਹਿਲੇ ਸੀਜ਼ਨ ਵਿੱਚ ਪੰਜਾਬ ਦੀ ਟੀਮ ਸੈਮੀ-ਫ਼ਾਈਨਲ ਵਿੱਚ ਪਹੁੰਚੀ ਸੀ ਪਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉੱਥੇ ਸਾਲ 2014 ਵਿੱਚ ਇਸ ਫ੍ਰੈਂਚਾਇਜ਼ੀ ਨੇ ਫ਼ਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਸੀ, ਪਰ ਰੁਮਾਂਚਕ ਮੁਕਾਬਲੇ ਵਿੱਚ ਕੇਕੇਅਆਰ ਦੇ ਹੱਥੋਂ ਹਾਰ ਕਰ ਕੇ ਉਸ ਦਾ ਇਹ ਸਫ਼ਰ ਉਪ-ਜੇਤੂ ਦੇ ਰੂਪ ਵਿੱਚ ਖ਼ਤਮ ਹੋਇਆ।
ਉੱਥੇ ਸਾਲ 2014 ਤੋਂ ਬਾਅਦ ਟੀਮ ਦੇ ਪ੍ਰਦਰਸ਼ਨ ਵਿੱਚ ਨਿਰੰਤਰ ਗਿਰਾਵਟ ਦੇਖਣ ਨੂੰ ਮਿਲੀ ਹੈ ਅਤੇ ਹਰ ਵਾਰ ਉਸ ਨੂੰ ਪਲੇਆਫ਼ ਵਿੱਚ ਥਾਂ ਬਣਾਉਣ ਲਈ ਸੰਘਰਸ਼ ਕਰਨਾ ਪੈਂਦਾ। ਅਜਿਹੇ ਵਿੱਚ ਇਸ ਸੀਜ਼ਨ ਵਿੱਚ ਨਵੀਂ ਟੀਮ ਅਤੇ ਨਵੀਂਆਂ ਉਮੀਦਾਂ ਦੇ ਨਾਲ ਮੈਦਾਨ ਉੱਤੇ ਉੱਤਰੇਗੀ।
ਆਈਪੀਐੱਲ 2020 ਦੀ ਨੀਲਾਮੀ ਵਿੱਚ ਖ਼ਰੀਦੇ ਗਏ ਖਿਡਾਰੀ
ਗਲੈਨ ਮੈਕਸਵੈਲ, ਜੇਮਸ ਨੀਸ਼ਮ, ਸ਼ੈਲਡਨ ਕਾਟਰੇਲ, ਕ੍ਰਿਸ ਜਾਰਡਨ, ਦੀਪਕ ਹੁੱਡਾ, ਈਸ਼ਾਨ ਪੋਰੇਲ, ਤੇਜਿੰਦਰ ਸਿੰਘ, ਸਿਮਰਨ ਸਿੰਘ ਅਤੇ ਰਵੀ ਬਿਸ਼ਨੋਈ
ਟ੍ਰੇਡ ਰਾਹੀਂ ਟੀਮ ਵਿੱਚ ਸ਼ਾਮਲ ਕੀਤੇ ਗਏ ਖਿਡਾਰੀ
ਜਗਦੀਸ਼ ਸੁਚਿਤ ਅਤੇ ਕ੍ਰਿਸ਼ਨਅਪਾ ਗੌਤਮ
ਰਿਟੇਨ ਕੀਤੇ ਗਏ ਖਿਡਾਰੀ
ਸਰਫ਼ਰਾਜ਼ ਖ਼ਾਨ, ਨਿਕੋਲਸ ਪੂਰਨ, ਮੁਰਗਨ ਅਸ਼ਵਿਨ, ਮੁਜੀਬ-ਉਰ-ਰਹਿਮਾਨ, ਮੁਹੰਮਦ ਸ਼ੱਮੀ, ਮਿਅੰਕ ਅਗਰਵਾਲ, ਮਨਦੀਪ ਸਿੰਘ, ਲੋਕੇਸ਼ ਰਾਹੁਲ, ਕਰੁਣ ਨਾਇਰ, ਹਰਪ੍ਰੀਤ ਬਰਾੜ, ਹਾਰਡਸ ਵਿਲਜਾਨ, ਦਰਸ਼ਨ ਨਾਲਕੰਡੇ, ਕ੍ਰਿਸ ਗੇਲ, ਅਕਸ਼ਦੀਪ ਸਿੰਘ।