ਹੈਦਰਾਬਾਦ : 14 ਮਾਰਚ ਨੂੰ ਆਈਪੀਐੱਲ ਗਵਰਨਿੰਗ ਕੌਂਸਲ ਦੀ ਬੈਠਕ ਹੋ ਰਹੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇਸ ਬੈਠਕ ਦੇ ਲਈ ਸਾਰੀਆਂ 8 ਫ਼ੈਂਚਾਇਜ਼ੀ ਟੀਮਾਂ ਨੂੰ ਬੁਲਾਇਆ ਹੈ। ਜਿੱਥੇ ਆਈਪੀਐੱਲ ਦੇ ਪ੍ਰਬੰਧ ਨੂੰ ਲੈ ਕੇ ਅੰਤਿਮ ਫ਼ੈਸਲਾ ਲਿਆ ਜਾਵੇਗਾ।
ਆਈਪੀਐੱਲ ਦਾ ਆਗ਼ਾਮੀ ਸੈਸ਼ਨ ਹੋ ਸਕਦੈ ਛੋਟਾ
ਆਈਪੀਐੱਲ ਦੇ ਆਗ਼ਾਮੀ ਸੈਸ਼ਨ ਨੂੰ ਛੋਟਾ ਕਰਨਾ ਇੱਕ ਹੋਰ ਵਿਕਲਪ ਹੈ। ਇੱਕ ਛੋਟੇ ਆਈਪੀਐੱਲ ਦਾ ਮਤਲਬ ਹੈ ਕਿ ਰਾਉਂਡ ਰੋਬਿਨ ਰੂਪ ਨੂੰ ਖ਼ਤਮ ਕਰ ਦਿੱਤਾ ਜਾਵੇਗਾ ਅਤੇ ਸਾਰੀਆਂ 8 ਟੀਮਾਂ ਨੂੰ 2 ਗਰੁੱਪਾਂ ਵਿੱਚ ਵੰਡਿਆ ਜਾਵੇਗਾ। ਜਿਸ ਦਾ ਮਤਲਬ ਆਈਪੀਐੱਲ ਹਾਲ ਹੀ ਵਿੱਚ ਖ਼ਤਮ ਹੋਈ ਮਹਿਲਾ ਟੀ-20 ਵਿਸ਼ਵ ਕੱਪ ਦੇ ਫ਼ਾਰਮੈਟ ਦੀ ਤਰ੍ਹਾਂ ਖੇਡਿਆ ਜਾ ਸਕਦਾ ਹੈ।
ਆਈਪੀਐੱਲ ਦੇ ਪਹਿਲਾਂ ਆਈ ਸਮਾਂ ਸਾਰਣੀ ਮੁਤਾਬਕ ਇਸ ਵਾਰ ਸਿਰਫ਼ ਐਤਵਾਰ ਨੂੰ ਹੀ ਦੋ ਮੁਕਾਬਲੇ ਖੇਡੇ ਜਾਂਦੇ ਪਰ ਮੀਡਿਆ ਰਿਪੋਰਟਾਂ ਮੁਤਾਬਕ ਹੁਣ ਸ਼ਨਿਚਰਵਾਰ ਨੂੰ ਵੀ ਦੋ ਮੁਕਾਬਲੇ ਖੇਡੇ ਜਾ ਸਕਦੇ ਹਨ। ਅਜਿਹੇ ਵਿੱਚ ਇਹ ਟੂਰਨਾਮੈਂਟ ਘੱਟ ਸਮੇਂ ਵਿੱਚ ਖ਼ਤਮ ਹੋਵੇਗਾ।
ਆਈਪੀਐੱਲ ਗਵਰਨਿੰਗ ਕੌਂਸਲ ਦੀ ਬੈਠਕ
ਇਸੇ ਵਿਚਕਾਰ, ਬੀਸੀਸੀਆਈ ਨੇ ਘਰੇਲੂ ਟੀ-20 ਲੀਗ ਦਾ ਭਵਿੱਖ ਤੈਅ ਕਰਨ ਦੇ ਲਈ 14 ਮਾਰਚ ਨੂੰ ਆਈਪੀਐੱਲ ਗਵਰਨਿੰਗ ਕੌਂਸਲ ਦੀ ਬੈਠਕ ਵਿੱਚ ਸਾਰੀਆਂ ਫ਼੍ਰੈਂਚਾਇਜ਼ੀ ਨੂੰ ਸੱਦਾ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਬੈਠਕ ਸ਼ਨਿਚਰਵਾਰ 14 ਮਾਰਚ ਨੂੰ ਹੋਵੇਗੀ, ਜਿਥੇ ਫ਼ੈਸਲਾ ਲਿਆ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਆਈਪੀਐੱਲ ਦਾ 13ਵਾਂ ਸੀਜ਼ਨ 29 ਮਾਰਚ ਤੋਂ ਚੈਨੱਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਦੇ ਵਿਚਕਾਰ ਹੋਣ ਵਾਲੇ ਮੁਕਾਬਲੇ ਤੋਂ ਸ਼ੁਰੂ ਹੋਣਾ ਹੈ।
ਇਹ ਪੁੱਚੇ ਜਾਣ ਉੱਤੇ ਕਿ ਕੀ ਫ਼੍ਰੈਚਾਇਜ਼ੀਆਂ ਨੂੰ ਸੱਦਾ ਦਿੱਤਾ ਜਾਵੇਗਾ, ਬੀਸੀਸੀਆਈ ਦੇ ਸੂਤਰਾਂ ਦਾ ਕਹਿਣਾ ਹੈ ਕਿ ਹਾਂ, ਅਸੀਂ ਉਨ੍ਹਾਂ ਨੂੰ ਬੈਠਕ ਦੇ ਲਈ ਸੱਦਾ ਦਿੱਤਾ ਹੈ।
ਵਿਦੇਸ਼ੀ ਖਿਡਾਰੀਆਂ ਨੂੰ ਨਹੀਂ ਮਿਲੇਗਾ ਵੀਜ਼ਾ
ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਦੇ ਵੱਧਦੇ ਖ਼ਤਰੇ ਤੋਂ ਸਾਵਧਾਨ ਹੋ ਕੇ ਭਾਰਤ ਵਿੱਚ ਆਉਣ ਵਾਲੇ ਵਿਦੇਸ਼ੀਆਂ ਨੂੰ 15 ਅਪ੍ਰੈਲ ਤੱਕ ਵੀਜ਼ਾ ਨਾ ਦੇਣ ਦਾ ਫ਼ੈਸਲਾ ਕੀਤਾ ਹੈ।
ਖੇਡ ਮੰਤਰਾਲੇ ਨੇ ਬੀਸੀਸੀਆਈ ਸਮੇਤ ਸਾਰੇ ਰਾਸ਼ਟਰੀ ਖੇਡ ਮਹਾਂਸੰਘ (ਐੱਨਐੱਸਐੱਫ) ਨੂੰ ਵੀ ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਨ ਕਰਨ ਦੇ ਲਈ ਕਿਹਾ ਹੈ। ਜਾਰੀ ਕੀਤੇ ਗਏ ਨਿਰਦੇਸ਼ਾਂ ਮੁਤਾਬਕ ਵੱਡੇ ਜਨਤਕ ਸਮਾਰੋਹਾਂ ਤੋਂ ਬਚਣ ਦੇ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਰੋਨਾ ਵਾਇਰਸ ਕਾਰਨ ਕੋਲਕਾਤਾ ਵਿੱਚ ਤੀਜੇ ਇਕ ਰੋਜ਼ ਮੈਚ ਦੀਆਂ ਟਿਕਟਾਂ ਦੀ ਵਿਕਰੀ 'ਤੇ ਲੱਗੀ ਰੋਕ
ਆਈਪੀਐੱਲ ਗਵਰਨਿੰਗ ਕੌਂਸਲ ਦੇ ਇੱਕ ਸੂਤਰ ਨੇ ਇੱਕ ਸਮਾਚਰ ਏਜੰਸੀ ਨੂੰ ਦੱਸਿਆ ਕਿ 'ਹਾਂ ਵਿਦੇਸ਼ੀ ਖਿਡਾਰੀ ਉਪਲੱਭਧ ਨਹੀਂ ਹੋਣਗੇ। ਅਸੀਂ 14 ਮਰਾਚ ਨੂੰ ਹੋਣ ਵਾਲੀ ਸਾਡੀ ਗਵਰਨਿੰਗ ਕੌਂਸਲ ਦੀ ਬੈਠਕ ਵਿੱਚ ਹੋਰ ਮੁੱਦਿਆਂ ਉੱਤੇ ਵੀ ਚਰਚਾ ਕਰਾਂਗੇ। ਵਿਸ਼ਵ ਸਿਹਤ ਸੰਗਠਨ ਨੇ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਮਹਾਂਮਾਰੀ ਐਲਾਨਿਆ ਗਿਆ ਸੀ ਅਤੇ ਗੰਭੀਰ ਚਿੰਤਾ ਵਿਅਕਤ ਕੀਤੀ ਸੀ।