ਹੈਦਰਾਬਾਦ : ਭਾਰਤ ਅਤੇ ਵੈਸਟ ਇੰਡੀਜ਼ ਦੇ ਵਿਚਾਲੇ ਖੇਡੇ ਗਏ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਭਾਰਤ ਨੇ 6 ਵਿਕਟਾਂ ਨਾਲ ਪਹਿਲਾ ਮੈਚ ਜਿੱਤ ਲਿਆ ਹੈ। ਭਾਰਤ ਲਈ ਓਪਨਰ ਲੋਕੇਸ਼ ਰਾਹੁਲ ਅਤੇ ਕਪਤਾਨ ਵਿਰਾਟ ਕੋਹਲੀ ਨੇ ਅੱਧ ਸੈਂਕੜੇ ਦੀ ਪਾਰੀ ਖੇਡੀ।
ਦੱਸਣਯੋਗ ਹੈ ਕਿ ਭਾਰਤ ਨੇ ਇਸ ਮੈਚ ਦਾ ਟਾੱਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਪਹਿਲਾਂ ਬੱਲੇਬਾਜ਼ੀ ਕਰਕੇ ਕੈਰੇਬਿਆਈ ਟੀਮ ਨੇ ਭਾਰਤ ਲਈ 208 ਦੌੜਾਂ ਦਾ ਟੀਚਾ ਰੱਖਿਆ। ਵਿੰਡੀਜ਼ ਟੀਮ ਦੇ ਸਲਾਮੀ ਬੱਲੇਬਾਜ਼ ਸਿਮੰਸ ਨੇ (02) ਦੌੜਾਂ ਬਣਾਈਆਂ ਅਤੇ ਈਵਿਨ ਲੇਵਿਸ ਨੇ (40) ਅਤੇ ਬ੍ਰੈਂਡਨ ਕਿੰਗ (31) ਦੌੜਾਂ ਦੀ ਮਦਦ ਨਾਲ ਤੇਜ਼ੀ ਹਾਸਲ ਕੀਤੀ। ਫਿਰ ਸ਼ਿਮਰਨ ਹੇਟਮੇਅਰ ਨੇ (56) ਦੌੜਾਂ ਦੀ ਇੱਕ ਮਹੱਤਵਪੂਰਣ ਪਾਰੀ ਖੇਡੀ ਅਤੇ ਟੀਮ ਨੂੰ ਮਜ਼ਬੂਤ ਸਥਿਤੀ 'ਚ ਪਹੁੰਚਾਇਆ। ਕਪਤਾਨ ਕੀਰਨ ਪੋਲਾਰਡ ਨੇ ਵੀ (37) ਦੌੜਾਂ ਦੀ ਅਹਿਮ ਪਾਰੀ ਖੇਡੀ।
ਹੋਰ ਪੜ੍ਹੋ: ਜਨਮਦਿਨ ਵਿਸ਼ੇਸ਼: ਮਾਂ ਦੀਆਂ ਝਿੜਕਾਂ ਨੇ ਬਣਾਇਆ ਜਸਪ੍ਰੀਤ ਬੁਮਰਾਹ ਨੂੰ ਯਾਰਕਰ ਕਿੰਗ
ਭਾਰਤੀ ਗੇਂਦਬਾਜ਼ ਦੀ ਗੱਲ ਕਰੀਏ ਤਾਂ ਯੂਜਵੇਂਦਰ ਚਹਿਲ ਨੇ ਦੋ ਵਿਕਟ ਲਏ। ਉਥੇ ਹੀ ਦੂਜੇ ਪਾਸੇ ਵਾਸ਼ਿੰਗਟਨ ਦੇ ਸੁੰਦਰ, ਦੀਪਕ ਚਾਹਰ ਅਤੇ ਰਵਿੰਦਰ ਜਡੇਜਾ ਨੂੰ ਇੱਕ-ਇੱਕ ਵਿਕਟ ਹਾਸਲ ਹੋਇਆ । ਭਾਰਤ ਦੀ ਟੀਮ ਵੱਲੋਂ ਕੇਐੱਲ ਰਾਹੁਲ ਅਤੇ ਰੋਹਿਤ ਸ਼ਰਮਾ ਨੇ ਓਪਨਿੰਗ ਕੀਤੀ, ਰੋਹਿਤ ਸ਼ਰਮਾ ਜਿਥੇ ਛੇਤੀ ਪੇਵੇਲਿਯਨ ਵਾਪਸ ਮੁੜੇ ਉਥੇ ਹੀ ਦੂਜੇ ਪਾਸੇ ਕੇਐੱਲ ਰਾਹੁਲ ਨੇ ਟੀਮ ਨੂੰ ਮਜ਼ਬੂਤ ਸਥਿਤੀ 'ਤੇ ਪਹੁੰਚਾਇਆ।
ਦੱਸਣਯੋਗ ਹੈ ਕਿ ਰਾਹੁਲ ਨੇ ਆਪਣੇ ਟੀ -20 ਕੌਮਾਂਤਰੀ ਕਰੀਅਰ ਦੀਆਂ 1000 ਦੌੜਾਂ ਨੂੰ ਪੂਰਾ ਕਰਦਿਆਂ 62 ਦੌੜਾਂ ਦੀ ਪਾਰੀ ਖੇਡੀ। ਕਪਤਾਨ ਵਿਰਾਟ ਕੋਹਲੀ ਵੀ ਅੰਤ ਤੱਕ ਡੱਟੇ ਰਹੇ ਅਤੇ ਉਨ੍ਹਾਂ ਨੇ 94 ਦੌੜਾਂ ਬਣਾਈਆਂ। ਪੰਤ ਨੇ ਦੋ ਛੱਕਿਆਂ ਦੀ ਮਦਦ ਨਾਲ 18 ਦੌੜਾਂ ਬਣਾਈਆਂ।